ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਬੁਲੰਦ ਹੌਸਲੇ ਦੀ ਮਾਲਕ ਦੀਪਾ ਮਲਿਕ

Posted On July - 6 - 2019

ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ
ਭਾਰਤ ਦੀ ਅਰਜੁਨ ਐਵਾਰਡ ਤੇ ਪਦਮ ਸ੍ਰੀ ਨਾਲ ਸਨਮਾਨਿਤ ਪੈਰਾ ਐਥਲੀਟ ਦੀਪਾ ਮਲਿਕ ਨੂੰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਲੋਂ ਵਿਕਾਰੀ ਸਨਮਾਨ ਸਰ ਐਡਮੰਡ ਹਿਲੈਰੀ ਫੈਲੋਸ਼ਿਪ ਦਿੱਤਾ ਗਿਆ। ਦੀਪਾ ਮਲਿਕ ਨੇ ਸ਼ਾਟਪੱਟ ਵਿਚ ਰੀਓ ਓਲੰਪਿਕ-2016 ਵਿਚ ਪੈਰਾ ਓਲੰਪਿਕ ਵਿੱਚ ਭਾਰਤ ਦਾ ਪਹਿਲਾ ਮਹਿਲਾ ਵਰਗ ’ਚ ਚਾਂਦੀ ਦਾ ਤਮਗਾ ਮੁਲਕ ਦੀ ਝੋਲੀ ਪਾਇਆ। ਉਸ ਨੇ 58 ਕੌਮੀ ਤੇ 18 ਕੌਮਾਂਤਰੀ ਮੈਡਲ ਪ੍ਰਾਪਤ ਕੀਤੇ ਹਨ। ਉਸ ਦਾ ਨਾ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਵੀ ਸ਼ਾਮਲ ਹੈ। 30 ਸਤੰਬਰ 1970 ਵਿਚ ਹਰਿਆਣਾ ਦੇ ਭੈਸੀਵਾਲ ਗੁੜਗਾਵਾਂ ਵਿਚ ਜਨਮੀ ਦੀਪਾ ਹੁਣ ਨਵੀਂ ਦਿੱਲੀ ਵਿੱਚ ਰਹਿ ਰਹੀ ਹੈ। ਉਸ ਨੇ ਇੱਕ ਫ਼ੌਜੀ ਪਰਿਵਾਰ ਵਿਚ ਜਨਮ ਲਿਆ ਹੈ ਤੇ ਵਿਆਹੀ ਵੀ ਫ਼ੌਜੀ ਪਰਿਵਾਰ ਵਿਚ ਗਈ। ਪਿਤਾ ਕਰਨਲ ਬਿਕਰਮ ਸਿੰਘ ਦੀ ਧੀ ਤੇ ਕਰਨਲ ਬੀ ਕੇ ਨਾਗਪਾਲ ਦੀ ਪਤਨੀ ਹੈ। ਉਸ ਦੇ ਜੀਵਨ ਵਿਚ ਕਈ ਦੁਖਦਾਈ ਘਟਨਾਵਾਂ ਵਾਪਰੀਆਂ, ਪਰ ਉਸ ਨੇ ਕਦੇ ਹੌਸਲਾ ਨਹੀਂ ਹਾਰਿਆ। ਉਹ ਦੋ ਧੀਆਂ ਦੀ ਮਾਂ ਹੈ, ਜੋ ਉਸ ਲਈ ਸਦਾ ਪ੍ਰੇਰਨਾ ਸ਼ਕਤੀ ਬਣੀਆਂ ਰਹੀਆਂ ਹਨ।
ਕਰਨਲ ਪਿਤਾ ਨੇ ਉਸ ਨੂੰ ਜੀਵਨ ਵਿਚ ਸਦਾ ਅਨੁਸ਼ਾਸਨ ਵਿਚ ਜ਼ਿੰਦਗੀ ਦਾ ਆਸ਼ਾਵਾਦੀ ਨਜ਼ਰੀਆ ਧਾਰਨ ਦੀ ਸਿੱਖਿਆ ਦਿੱਤੀ। 1999 ਵਿਚ ਜਦੋਂ ਰੀੜ੍ਹ ਦੀ ਹੱਡੀ ਵਿਚ ਲਗਾਤਾਰ ਦਰਦ ਹੋਇਆ ਤਾਂ ਡਾਕਟਰੀ ਨਿਰੀਖਣ ਤੋਂ ਪਤਾ ਚੱਲਿਆ ਕਿ ਉਹ ਸਪਾਈਨਲ ਟਿਊਮਰ ਨਾਲ ਪੀੜਤ ਹੈ। ਤਿੰਨ ਅਪਰੇਸ਼ਨਾਂ ਨਾਲ ਉਸ ਦਾ ਇਲਾਜ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਉਹ ਹੁਣ ਸਪਾਈਨਲ ਟਿਊਮਰ ਨਾਲ ਚੱਲ ਫਿਰ ਨਹੀਂ ਸਕੇਗੀ।
ਇਸ ਸਮੇਂ ਉਹ ਦੋ ਲੜਾਈਆਂ ਲੜ ਰਹੀ ਸੀ ਇਕ ਆਪਣੀ ਰੀੜ੍ਹ ਦੀ ਹੱਡੀ ਦਾ ਦਰਦ, ਦੂਜਾ ਉਸ ਸਮੇਂ ਉਸ ਦਾ ਪਤੀ ਕਾਰਗਿਲ ਵਿਚ ਦੇਸ਼ ਲਈ ਲੜਾਈ ਲੜ ਰਿਹਾ ਸੀ। ਦੀਪਕਾ ਨੇ ਕਦੇ ਆਪਣੇ ਹੌਸਲੇ ਨੂੰ ਕਦੇ ਡੋਲਣ ਨਹੀਂ ਦਿੱਤਾ।
ਉਸ ਨੇ ਆਪਣੇ ਜੀਵਨ ਵਿਚ ਇੰਨੀਆ ਪ੍ਰਾਪਤੀਆਂ ਕੀਤੀਆਂ ਹਨ ਕਿ ਇਨ੍ਹਾਂ ਦੀ ਲੰਮੀ ਸੂਚੀ ਬਣਾਈ ਜਾ ਸਕਦੀ ਹੈ। ਦੀਪਾ ਮਲਿਕ ਨੇ ਸ਼ਾਟਪੱਟ ਤੋਂ ਇਲਾਵਾ ਜੈਵਲਿਨ, ਡਿਸਕਸ ਥਰੋ, ਤੈਰਾਕੀ ਤੇ ਮੋਟਰਸਾਈਕਲ ਵਿਚ ਵੀ ਬਹੁਤ ਪ੍ਰਾਪਤੀਆਂ ਕੀਤੀਆਂ ਹਨ। ਉਸ ਦੀ ਖਾਸ ਪ੍ਰਾਪਤੀ ਇਹ ਬਣੀ ਕਿ ਉਸ ਨੇ ਜ਼ੀਰੋ ਡਿਗਰੀ ਤਾਪਮਾਨ ’ਤੇ 1700 ਕਿਲੋਮੀਟਰ ਮੋਟਰਸਾਈਕਲ ਅੱਠ ਦਿਨ ਚਲਾਇਆ ਸੀ। ਇਸ ਵਿਚ 1800 ਫੁੱਟ ਪਹਾੜੀ ਰਸਤਾ ਵੀ ਸ਼ਾਮਲ ਸੀ।
ਇਸ ਸਮੇਂ ਉਹ ਸੋਨੀਪਤ ਵਿਚ ਮੁੱਖ ਕੋਚ ਹੈ ਤੇ ਕਈ ਮੋਟਰਸਾਈਕਲ ਤੇ ਹੋਰ ਸੰਸਥਾਵਾਂ ਨਾਲ ਜੁੜੀ ਹੋਈ ਹੈ। ਦੀਪਾ ਨਾ ਕੇਵਲ ਭਾਰਤ ਦੀ ਸਗੋਂ ਸੰਸਾਰ ਵਿਚ ਸਮੁੱਚੀ ਨਾਰੀ ਸ਼ਕਤੀ ਦਾ ਉਜਵਲ ਬਿੰਬ ਬਣ ਗਈ ਹੈ।
ਸੰਪਰਕ: 98152-55295


Comments Off on ਬੁਲੰਦ ਹੌਸਲੇ ਦੀ ਮਾਲਕ ਦੀਪਾ ਮਲਿਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.