ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    ਹਾਂਗਕਾਂਗ ਓਪਨ: ਸਿੰਧੂ ਜਿੱਤੀ, ਸਾਇਨਾ ਹਾਰੀ !    ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    

ਬਿਜਲੀ ਮੁਲਾਜ਼ਮ ਏਕਤਾ ਮੰਚ ਸੰਘਰਸ਼ ਦੇ ਰੌਂਅ ’ਚ

Posted On July - 12 - 2019

ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਆਗੂ ਮੀਟਿੰਗ ਤੋਂ ਬਾਅਦ। -ਫੋਟੋ: ਭਿੰਡਰ

ਨਿਜੀ ਪੱਤਰ ਪ੍ਰੇਰਕ
ਪਟਿਆਲਾ, 11 ਜੁਲਾਈ
ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਹੋਈਆਂ ਮੀਟਿੰਗਾਂ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਵਿਰੁੱਧ ਮੁਲਾਜ਼ਮਾਂ ਨੂੰ ਜਾਗਰਿਤ ਕਰਨ ਲਈ 12 ਜੁਲਾਈ ਤੋਂ 7 ਅਗਸਤ ਤੱਕ ਜ਼ੋਨਲ ਪੱਧਰ ’ਤੇ ਕਨਵੈਨਸ਼ਨਾਂ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਬਿਜਲੀ ਏਕਤਾ ਮੰਚ ਨਾਲ ਸਬੰਧਤ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ। ਜਥੇਬੰਦੀਆਂ ਦੇ ਸੁਬਾਈ ਆਗੂਆਂ ਨੇ ਦੱਸਿਆ ਕਿ 12 ਜੁਲਾਈ ਨੂੰ ਬਾਰਡਰ ਜ਼ੋਨ ,ਅਮ੍ਰਿੰਤਸਰ 18 ਨੂੰ, ਪੱਛਮ ਜ਼ੋਨ ਬਠਿਡਾ 23 ਨੂੰ , ਸੈਂਟਰ ਜ਼ੋਨ ਲੁਧਿਆਣਾ 30 ਨੂੰ, ਉਤਰ ਜ਼ੋਨ ਜਲੰਧਰ ਅਤੇ 7 ਅਗਸਤ ਨੂੰ ਦੱਖਣ ਜ਼ੋਨ ਪਟਿਆਲਾ ਵਿੱਚ ਪ੍ਰਤੀਨਿਧ ਕਨਵੈਨਸ਼ਨਾ ਕੀਤੀਆਂ ਜਾਣਗੀਆਂ। ਉਹਨਾ ਦੱਸਿਆਂ ਕਿ ਇਹਨਾ ਕਨਵੈਨਸ਼ਨਾ ਵਿੱਚ ਸਬ ਡਿਵੀਜ਼ਨ ਪ੍ਰਧਾਨ, ਸਕੱਤਰ, ਡਿਵੀਜ਼ਨ ਕਮੇਟੀਆਂ ਅਤੇ ਸਰਕਲ ਕਮੇਟੀਆਂ ਅਤੇ ਸੁਬਾਈ ਕਮੇਟੀਆਂ ਦੇ ਆਗੂ ਸਾਮਲ ਹੋਣਗੇ। ਉਹਨਾ ਕਿਹਾ ਕਿ ਭਾਵੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਮੁਲਾਜ਼ਮਾਂ ਦੀਆਂ ਤਰੱਕੀਆਂ ਅਤੇ ਨਵੀਂ ਭਰਤੀ ਸਮੇਤ ਕਈ ਮਸਲੇ ਹੱਲ ਕੀਤੇ ਹਨ। ਪ੍ਰੰਤੂ ਬਿਜਲੀ ਮੁਲਾਜ਼ਮਾਂ ਦੇ ਲਮਕਦੇ ਮਸਲੇ ਜਿਨ੍ਹਾਂ ਵਿੱਚ ਭਰਤੀ ਹੋਏ ਲਾਈਨਮੈਨਾਂ ਅਤੇ ਐੱਸਐੱਸਏ ਅਤੇ ਹੋਰਨਾ ਕਰਮਚਾਰੀਆਂ ਜਿਹਨਾਂ ਨੂੰ ਨੌਕਰੀ ਕਰਦਿਆਂ ਤਿੰਨ ਸਾਲ ਬੀਤ ਚੁੱਕੇ ਹਨ ਉਹਨਾਂ ਨੂੰ ਰੈਗੂਲਰ ਕਰਨ ਦਾ ਮਸਲਾ, ਪੰਜਾਬ ਸਰਕਾਰ ਦੀ ਤਰਜ਼ ’ਤੇ ਬਿਜਲੀ ਮੁਲਾਜ਼ਮਾਂ ਨੂੰ ਪੇਅ ਬੈਂਡ ਦੇਣਾ, 2004 ਤੋਂ 2010 ਦੇ ਦਰਮਿਆਨ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਦੇਣਾ, 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਵਿੱਚ ਸਾਮਲ ਕਰਨਾਂ ਆਦਿ ਮੰਗਾਂ ਲਮਕਾਅ ਅਵਸਥਾ ਵਿੱਚ ਪਈਆਂ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾ ਅਤੇ 22 ਮਹੀਨੇ ਦਾ ਏਰੀਅਰ ਨਾ ਦੇਣਾ, ਸਿਆਸੀ ਆਧਾਰ ’ਤੇ ਕੀਤੀਆਂ ਬਦਲੀਆਂ ਰੱਦ ਕਰਾਉਣਾ ਆਦਿ ਮਹੱਤਵਪੂਰਨ ਮਸਲੇ ਲਮਕ ਰਹੇ ਹਨ।


Comments Off on ਬਿਜਲੀ ਮੁਲਾਜ਼ਮ ਏਕਤਾ ਮੰਚ ਸੰਘਰਸ਼ ਦੇ ਰੌਂਅ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.