ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਬਾਲ ਕਿਆਰੀ

Posted On July - 27 - 2019

ਮੀਂਹ
ਕਾਲੀਆਂ ਘਟਾਵਾਂ ਗਈਆਂ ਆ ਬੇਲੀਓ
ਮੀਂਹ ਵਿਚ ਲਈਏ ਆਓ ਨਹਾ ਬੇਲੀਓ।
ਗਰਮੀ ਨੇ ਕੀਤਾ ਸੀ ਸਾਨੂੰ ਬਹੁਤ ਤੰਗ
ਕਾਲੇ ਪੀਲੇ ਹੋ ਗਏ ਸਾਡੇ ਸਭ ਦੇ ਰੰਗ।
ਪਿੰਡੇ ਉਤੋਂ ਪਿੱਤ ਲਈਏ ਲਾਹ ਬੇਲੀਓ
ਮੀਂਹ ਵਿਚ ਲਈਏ ਆਓ ਨਹਾ ਬੇਲੀਓ।
ਕਾਲੀਆਂ ਘਟਾਵਾਂ ਆਉਣ ਵੇਖੋ ਚੜ੍ਹਕੇ
ਕੋਠਿਆਂ ’ਤੇ ਵੇਖਦੇ ਨੇ ਲੋਕੀਂ ਖੜ੍ਹ ਖੜ੍ਹਕੇ।
ਬੇਲੀਆਂ ਨੂੰ ਲਈਏ ਆਪਾਂ ਬਲਾ ਬੇਲੀਓ।
ਮੀਂਹ ਵਿਚ ਲਈਏ ਆਓ ਨਹਾ ਬੇਲੀਓ।
ਮੀਂਹ ਵਿਚ ਆਪਾਂ ਜਦੋਂ ਹੈ ਨਹਾਵਣਾ
ਗੰਦਾ ਮੰਦਾ ਪਾਣੀ ਨਹੀਓਂ ਉੱਤੇ ਪਾਵਣਾ।
ਸ਼ਰਾਰਤਾਂ ਤੋਂ ਵੀ ਰੱਖਣਾ ਬਚਾ ਬੇਲੀਓ
ਮੀਂਹ ਵਿਚ ਲਈਏ ਆਓ ਨਹਾ ਬੇਲੀਓ।
ਪਾਣੀ ਜਿੱਥੇ ਡੂੰਘਾ ਉੱਥੇ ਨਹੀਓਂ ਜਾਵਣਾ
ਘਰ ਆ ਕੇ ਸਾਫ਼ ਪਾਣੀ ਨਾਲ ਨਹਾਵਣਾ।
‘ਤਲਵੰਡੀ’ ਦੇ ਵੀ ਗੀਤ ਲੈਣੇ ਗਾ ਬੇਲੀਓ
ਮੀਂਹ ਵਿਚ ਲਈਏ ਆਓ ਨਹਾ ਬੇਲੀਓ।
-ਅਮਰੀਕ ਸਿੰਘ ਤਲਵੰਡੀ

ਹੰਸ
ਕਿੱਥੋਂ ਮਿਲੀ ਹੈ ਪਦਵੀ
ਮੈਨੂੰ ਕਿਵੇਂ ਮਿਲੀ ਪਹਿਚਾਣ
ਹੰਸ ਹੁੰਦਾ ਲੋਕੀਂ ਕਹਿੰਦੇ ਨੇ
ਸਰਸਵਤੀ ਦਾ ਵਾਹਨ।
ਡੇਢ ਕੁ ਮੀਟਰ ਲੰਬਾ
ਪੰਦਰਾਂ ਕਿਲੋ ਹਾਂ ਭਾਰਾ
ਟ੍ਰੰਪੇਟਰ ਸਭ ਤੋਂ ਵੱਡਾ
ਦੇਖੋਗੇ ਤਾਂ ਆਊ ਨਜ਼ਾਰਾ।
ਲੰਬੀ ਧੌਣ ਛੋਟੀਆਂ ਲੱਤਾਂ
ਹਰ ਕੋਈ ਦੁੱਧ ਰੰਗਾ ਕਹਿੰਦਾ
ਸ਼ਾਕਾਹਾਰੀ ਹਾਂ ਮੈਂ ਪਰ
ਜਲ ਪੌਦੇ ਕੀੜੇ ਖਾ ਲੈਂਦਾ।
ਮੇਰੀਆਂ ਸੱਤ ਪ੍ਰਜਾਤੀਆਂ ਹੀ
ਮਿਲਦੀਆਂ ਨੇ ਵਿਸ਼ਵ ਵਿਚ
ਰੂਪਰ, ਟ੍ਰੰਪੇਟਰ, ਮਿਊਟ
ਕਾਲੇ ਹੰਸਾਂ ਵਿਚ ਡਾਢੀ ਖਿੱਚ।

ਚੜ੍ਹਦਾ ਜਿਵੇਂ ਜਹਾਜ਼ ਉਵੇਂ
ਮੈਂ ਭੱਜਕੇ ਉਡਾਣ ਭਰਾਂ
ਉਤਰਾਂ ਤਾਂ ਵੀ ਭੱਜਣਾ ਪੈਂਦਾ
ਬੋਚ ਬੋਚ ਕੇ ਪੈਰ ਧਰਾਂ।
ਮੇਰੀ ਹੰਸਣੀ ਇਕ ਵਾਰੀ ’ਚ
ਪੰਜ ਛੇ ਆਂਡੇ ਦੇਵੇ
ਤੀਹ ਪੈਂਤੀ ਦਿਨ ਉੱਪਰ ਬੈਠੇ
ਆਂਡਿਆਂ ਨੂੰ ਸੇਵੇ।
ਮਿਊਟ ਹੰਸ ਖੰਭਾਂ ਨੂੰ
ਹੈ ਜਦ ਫੜਫੜਾਂਦਾ
ਝਰਦਾ ਇਉਂ ਸੰਗੀਤ ਸੁਰੀਲਾ
ਮਨ ਨੂੰ ਛੂਹ ਜਾਂਦਾ।
ਸਾਡੀ ਜੋੜੀ ਦੇ ਵਿਚ
ਹੁੰਦਾ ਏ ਬੜਾ ਪਿਆਰ
ਇਕ ਵਿਛੋੜਾ ਪਾ ਜਾਵੇ
ਨਾ ਦੂਜਾ ਸਕੇ ਸਹਾਰ।

ਕੋਈ ਜੇ ਮੈਨੂੰ ਦੇਖ ਲਵੇ
ਮੈਂ ਝੱਟ ਉੱਡ ਜਾਂਦਾ
ਮੈਂ ਸੰਕੋਚੀ ਹਾਂ ਸ਼ਰਮੀਲਾ
ਨਾ ਥੋਡੇ ਨੇੜੇ ਆਂਦਾ।
ਇਹ ਵੀ ਕੋਰਾ ਝੂਠ ਕਿ
ਮੈਂ ਮੋਤੀ ਹਾਂ ਖਾਂਦਾ
ਮਿਲਣ ਨਾ ਮੋਤੀ ਭੁੱਖਾ
ਰਹਿ ਕੇ ਹਾਂ ਮਰ ਜਾਂਦਾ।
ਲੋਕ ਆਖਦੇ ਕਿ ਹੰਸ
ਨਿਖੇੜੇ ਦੁੱਧ ਤੋਂ ਪਾਣੀ
ਮੈਨੂੰ ਲੱਗਦਾ ਲੋਕਾਂ ਇਹ ਵੀ
ਆਪੇ ਘੜੀ ਕਹਾਣੀ।
ਮਾਸ ਖਾਣ ਨੂੰ ਬੰਦਾ
ਮੈਨੂੰ ਮਾਰਨ ਨੂੰ ਪੈਂਦਾ
ਖੰਭ ਤੋੜਕੇ ਭਰੇ ਰਜਾਈਆਂ
ਗੱਦੇ ਭਰ ਲੈਂਦਾ।
-ਹਰੀ ਕ੍ਰਿਸ਼ਨ ਮਾਇਰ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.