ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਬਾਲ ਕਿਆਰੀ

Posted On July - 20 - 2019

ਘੁੱਗੀ
ਘੁੱਗੀਏ! ਨੀ ਘੁੱਗੀਏ! ਤੂੰ ਗੀਤ ਕੋਈ ਗਾ
ਆ ਜਾ ਸਾਡੇ ਵਿਹੜੇ ਵਿਚ ਨੱਚ ਕੇ ਦਿਖਾ।
ਮੁੱਠ ਭਰ ਦਾਣਿਆਂ ਦੀ ਅੱਜ ਮੈਂ ਖਲਾਰੀ
ਹੌਲੀ ਹੌਲੀ ਚੁਗ ਤੂੰ ਦੁਪਹਿਰ ਭਾਵੇਂ ਸਾਰੀ।
ਮਾਣੋ ਬਿੱਲੀ ਅੱਜ ਅਸਾਂ ਦਿੱਤੀ ਹੈ ਭਜਾ
ਘੁੱਗੀਏ! ਨੀ ਘੁੱਗੀਏ! ਤੂੰ ਗੀਤ ਕੋਈ ਗਾ।
ਸਾਡਾ ਬੱਬੂ ਨਿੱਤ ਤੈਨੂੰ ਕਰਦਾ ਇਸ਼ਾਰੇ
ਗਾ ਕੇ ਅੱਜ ਗੀਤ ਤੂੰ ਉਲਾਂਭੇ ਲਾਹ ਦੇ ਸਾਰੇ।
ਪੰਜਿਆਂ ਦੇ ਨਾਲ ਜ਼ਰਾ ਠੁਮਕਾ ਲਗਾ
ਘੁੱਗੀਏ! ਨੀ ਘੁੱਗੀਏ! ਤੂੰ ਗੀਤ ਕੋਈ ਗਾ।
ਬੋਲੀ ਤੇਰੀ ਸਾਨੂੰ ਬੜੀ ਲੱਗਦੀ ਪਿਆਰੀ
ਗਲ਼ੇ ਵਿਚੋਂ ਕੱਢ ਕੋਈ ਹੇਕ ਲੰਮੀ ਸਾਰੀ।
ਘੁੱਗੂ ਘੂੰ ਘੂੰ ਘੂੰ ਤੂੰ ਕਰਕੇ ਦਿਖਾ
ਘੁੱਗੀਏ! ਨੀ ਘੁੱਗੀਏ! ਤੂੰ ਗੀਤ ਕੋਈ ਗਾ।
ਅਮਨ ਦੇ ਗੀਤ ਤੇਰੇ ਬੜੇ ਮਸ਼ਹੂਰ
ਕਿੱਥੋਂ ਸਿੱਖੇ ਅੱਜ ਸਾਨੂੰ ਦੱਸ ਜਾ ਜ਼ਰੂਰ।
ਘੁੱਗੀਏ ਨੀ ਗੀਤ ਕੋਈ ਅਮਨ ਦਾ ਗਾ
ਘੁੱਗੀਏ! ਨੀ ਘੁੱਗੀਏ! ਤੂੰ ਗੀਤ ਕੋਈ ਗਾ
ਆ ਜਾ ਸਾਡੇ ਵਿਹੜੇ ਵਿਚ ਨੱਚ ਕੇ ਦਿਖਾ।
– ਅਵਤਾਰ ਸਿੰਘ ਸੰਧੂ

ਪਾਣੀ
ਪਾਣੀ ਬੜਾ ਕੀਮਤੀ, ਬਚਾਓ ਬੱਚਿਓ
ਸਭਨਾਂ ਨੂੰ ਇਹੋ ਸਮਝਾਓ ਬੱਚਿਓ।
ਦੇਸ਼ ਦਾ ਭਵਿੱਖ ਤੁਸੀਂ, ਕੌਮ ਨਿਰਮਾਤਾ ਹੋ
ਸਮਿਆਂ ਦੀ ਹੋਣੀ ਦੇ, ਤੁਸੀਂ ਹੀ ਵਿਧਾਤਾ ਹੋ।
ਹਰਿਆਵਲ ਲਈ ਰੁੱਖ ਵੀ ਲਗਾਓ ਬੱਚਿਓ
ਪਾਣੀ ਬੜਾ ਕੀਮਤੀ ਬਚਾਓ ਬੱਚਿਓ।
ਸੋਚੋ, ਜਲ ਮੁੱਕਿਆ ਤਾਂ ਕਿੰਝ ਜਿਉਂਦੇ ਰਹਾਂਗੇ
ਹੱਥੀਂ ਬਰਬਾਦ ਕਰ ਦੋਸ਼ੀ ਕੀਹਨੂੰ ਕਹਾਂਗੇ।
ਵੇਲ਼ਾ ਕੀਮਤੀ ਅਜਾਈਂ ਨਾ ਗਵਾਓ ਬੱਚਿਓ
ਪਾਣੀ ਬੜਾ ਕੀਮਤੀ ਬਚਾਓ ਬੱਚਿਓ।

ਬਾਣੀ ਨੇ ਹੈ ਦਿੱਤਾ ਇਹਨੂੰ ਪਿਤਾ ਵਾਲਾ ਦਰਜਾ
ਸਮੇਂ ਨਾ ਵਿਚਾਰਿਆ, ਹੋ ਜਾਣਾ ਭਾਰੀ ਹਰਜਾ।
ਪੁੰਨ ਪਾਣੀ ਨੂੰ ਬਚਾਉਣ ਦਾ ਕਮਾਓ ਬੱਚਿਓ
ਪਾਣੀ ਬੜਾ ਕੀਮਤੀ ਬਚਾਓ ਬੱਚਿਓ।
ਵਰਤੋਂ ਲੋੜੀਂਦੀ ਕਰ, ਨਲ ਬੰਦ ਕਰੀਏ
ਵਹਾ ਕੇ ਅਜਾਈਂ ਐਵੇਂ ਚਿੱਕੜ ਨਾ ਕਰੀਏ।
ਜੀਵ, ਪੰਛੀਆਂ ਨੂੰ ਸਗੋਂ ਇਹ ਪਿਆਓ ਬੱਚਿਓ
ਪਾਣੀ ਬੜਾ ਕੀਮਤੀ ਬਚਾਓ ਬੱਚਿਓ।

ਸੁੱਟ ਕੂੜਾ-ਕਰਕਟ ਗੰਧਲਾ ਹਾਂ ਕਰਦੇ
ਤਾਹੀਂਓਂ ਨੇ ਪੰਜਾਬੀ ਜਾਂਦੇ ਕੈਂਸਰ ਨਾਲ ਮਰਦੇ।
ਇਸਦੀ ਸ਼ੁੱਧਤਾ ਲਈ ਯਤਨ ਵਧਾਓ ਬੱਚਿਓ
ਪਾਣੀ ਬੜਾ ਕੀਮਤੀ ਬਚਾਓ ਬੱਚਿਓ।
‘ਸਿੱਧੂ’ ਦਾ ਮਨੁੱਖਤਾ ਨੂੰ ਇਹੋ ਸੰਦੇਸ਼ ਏ
ਪੰਜ ਆਬਾਂ ਵਾਲਾ ਇਹ ਪੰਜਾਬ ਸੋਹਣਾ ਦੇਸ਼ ਏ।
ਸੁੱਕ ਜਾਏ ਨਾ ਬਚਾਈਏ ਰਲ ਆਓ ਬੱਚਿਓ
ਪਾਣੀ ਬੜਾ ਕੀਮਤੀ ਬਚਾਓ ਬੱਚਿਓ।
ਸਭਨਾਂ ਨੂੰ ਇਹੋ ਸਮਝਾਓ ਬੱਚਿਓ।
-ਗੁਰਵਿੰਦਰ ਸਿੰਘ ਸਿੱਧੂ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.