ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਬਾਲ ਕਿਆਰੀ

Posted On July - 6 - 2019

ਸਾਡੀ ਧਰਤੀ
ਬੱਚਿਓ ਧਰਤੀ ਸਾਡੀ ਅੰਡਾਕਾਰ
ਜਿਸ ਉੱਤੇ ਵੱਸੇ ਸਾਰਾ ਸੰਸਾਰ।
ਧੁਰੇ ਦੁਆਲੇ ਇਹ ਹੈ ਘੁੰਮਦੀ
ਕਿੱਲ ਲੱਗੀ ਇਸਦੇ ਵਿਚਕਾਰ।
ਉੱਪਰ ਉੱਤਰ ਤੇ ਹੇਠਾਂ ਦੱਖਣ
ਪੂਰਬ-ਪੱਛਮ ਦਿਸ਼ਾਵਾਂ ਚਾਰ।
ਅਕਸ਼ਾਂਸ਼ ਤੇ ਭੂ-ਮੱਧ ਰੇਖਾ
ਕਰਕ ਤੇ ਮਕਰ ਇਸਦੇ ਪਾਰ।
ਸਾਰੀਆਂ ਨੇ 360 ਦਿਸ਼ਾਂਤਰ
90-90 ਕੁੱਲ 180 ਵਿਥਕਾਰ।

71 ਪ੍ਰਤੀਸ਼ਤ ਭਾਗ ’ਤੇ ਜਲ ਹੈ
29 ਉੱਤੇ ਹੈ ਮਿੱਟੀ ਦਾ ਭਾਰ।
ਵਾਰਸ਼ਿਕ ਗਤੀ ਨਾਲ ਰੁੱਤਾਂ ਬਦਲਣ
ਦੈਨਿਕ ਨਾਲ ਦਿਨ-ਰਾਤ ਵਾਰੋ ਵਾਰ।

ਬ੍ਰਹਿਮੰਡ, ਗਲੈਕਸੀਆਂ, ਉੱਪ-ਗ੍ਰਹਿ
ਤੇ ਅੱਠ ਗ੍ਰਹਿਆਂ ਦਾ ਸੂਰਜ ਪਰਿਵਾਰ।
ਧਰਤੀ ਦਰਸਾਵੇ ਸਮੇਂ ਦੀ ਕੀਮਤ
‘ਤਰਸੇਮ’ ਸਮੇਂ ਦਾ ਕਰੋ ਸਤਿਕਾਰ।
-ਤਰਸੇਮ ਲੰਡੇ

ਬੱਚੇ
ਸੋਹਣੇ ਪਿਆਰੇ ਪਿਆਰੇ ਬੱਚੇ।
ਭਾਸਣ ਚੰਨ-ਸਿਤਾਰੇ ਬੱਚੇ।
ਲੱਗਣ ਸੱਚੀਂ ਡਾਢੇ ਪਿਆਰੇ।
ਦਿਲਕਸ਼ ਹਾਸੇ ਦੇਣ ਨਜ਼ਾਰੇ।

ਨਿਰਛਲ ਹਾਸੀ ਜਿੱਥੇ ਹੱਸਣ।
ਉੱਥੇ ਖੁਸ਼ੀਆਂ ਖੇੜੇ ਵੱਸਣ।
ਦਿਲ ਦੇ ਪਾਕ ਪਵਿੱਤਰ ਕੋਮਲ।
ਸਭ ਭੈੜਾਂ ਤੋਂ ਹੁੰਦੇ ਨਿਰਮਲ।

ਭੋਲ਼ੇ ਬੱਚੇ, ਰੌਣੇ ਭੌਣੇ।
ਖ਼ੁਸ਼ ਹੋ ਜਾਂਦੇ ਤੱਕ ਖਿਡੌਣੇ।
ਨਰ ਹੋਵਣ ਜਾਂ ਮਾਦਾ ਬੱਚੇ।
ਹੁੰਦੇ ਮਨ ਦੇ ਸੁੱਚੇ ਸੱਚੇ।

ਮਿੰਨ੍ਹਾਂ ਮਿੰਨ੍ਹਾਂ ਜਦ ਮੁਸਕਾਉਂਦੇ।
ਵੇਖਣ ਵਾਲੇ ਦੇ ਮਨ ਭਾਉਂਦੇ।
ਤੋਤਲ ਬੋਲੀਂ ਕਰਦੇ ਗੱਲਾਂ।
ਗੱਲਾਂ ਜੀਕੂੰ ਮੋਹ ਦੀਆਂ ਛੱਲਾਂ।

ਸੂਖ਼ਮ, ਸੁੰਦਰ, ਭੋਲ਼ੇ-ਭਾਲ਼ੇ।
ਕੂਲ਼ੇ ਕੂਲ਼ੇ ਸ਼ਬਦਾਂ ਵਾਲੇ।
ਠੁੰਮ ਠੁੰਮ ਪੈਰ ਉਠਾ ਕੇ ਨੱਸਣ।
ਰੁੱਸਣ, ਮੰਨਣ, ਖੇਡਣ, ਹੱਸਣ।

ਬਖ਼ਸ਼ੇ ਰੱਬ, ਨਿਆਮਤ ਬੱਚੇ।
ਸ਼ਾਲਾ ! ਰਹਿਣ ਸਲਾਮਤ ਬੱਚੇ।
‘ਸੂਫ਼ੀ’ ਕਰਦਾ ਹੈ ਅਰਦਾਸਾ।
ਬੁੱਲ੍ਹਾਂ ਤੋਂ ਨਾ ਖੁੱਸੇ ਹਾਸਾ।
– ਅਮਰ ਸੂਫੀ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.