ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

ਪੱਲਾ ਤੇ ਵਜ਼ੀਰਾਬਾਦ ’ਚ ਵੱਡਾ ਜਲ ਭੰਡਾਰ ਬਣਾਇਆ ਜਾਵੇਗਾ

Posted On July - 11 - 2019

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਕੈਬਨਿਟ ਬੈਠਕ ਦੌਰਾਨ ਯਮੁਨਾ ਫਲੱਡ ਪਲੇਨ ਵਿੱਚ ਕੁਦਰਤੀ ਜਲ ਸਿੰਜਾਈ ਬਾਰੇ ਚਰਚਾ ਕੀਤੀ ਗਈ ਤੇ ਇਸ ਪਹਿਲੇ ਪਾਇਲਟ ਪ੍ਰਾਜੈਕਟ ਨਾਲ ਇੰਟਰ-ਡਿਪਾਰਟਮੈਂਟਲ ਕਮੇਟੀ ਦੀ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਯੋਜਨਾ ਤਹਿਤ ਕਿਸਾਨਾਂ ਤੋਂ ਲਈ ਜਾਣ ਵਾਲੀ ਜ਼ਮੀਨ ਦਾ ਮੁਆਵਜ਼ਾ 77000 ਰੁਪਏ ਪ੍ਰਤੀ ਸਾਲ, ਜ਼ਮੀਨ ਦੇ ਹਿਸਾਬ ਨਾਲ ਦਿੱਤੇ ਜਾਣ ਦਾ ਫ਼ੈਸਲਾ ਵੀ ਇਸ ਬੈਠਕ ਵਿੱਚ ਕੀਤਾ ਗਿਆ।
ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਪੱਲਾ ਵਜ਼ੀਰਾਬਾਦ ਵਿੱਚ ਵੱਡਾ ਜਲ ਭੰਡਾਰ ਬਣਾਇਆ ਜਾਵੇਗਾ ਤੇ ਮੀਂਹਾਂ ਦੌਰਾਨ ਉਂਜ ਹੀ ਵਹਿ ਜਾਣ ਵਾਲੇ ਪਾਣੀ ਦੀ ਸਾਂਭ ਹੋ ਸਕੇਗੀ।
ਸਰਕਾਰ ਮੁਤਾਬਕ ਕੌਮੀ ਗ੍ਰੀਨ ਟ੍ਰਿਬਿਊਨਲ ਵੱਲੋਂ 2 ਮੱਦਾਂ ਨੂੰ ਛੱਡ ਕੇ ਬਾਕੀ ਮੱਦਾਂ ਦੀ ਮਨਜ਼ੂਰੀ ਮਿਲ ਚੁੱਕੀ ਹੈ ਤੇ ਉਨ੍ਹਾਂ ਦੀ ਆਗਿਆ ਵੀ ਛੇਤੀ ਹੀ ਮਿਲਣ ਦੀ ਉਮੀਦ ਹੈ। ਕੇਜਰੀਵਾਲ ਨੇ ਇਸ ਬੈਠਕ ਮਗਰੋਂ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਵੀ ਗੱਲਬਾਤ ਕੀਤੀ ਹੈ। ਮੁੱਖ ਮੰਤਰੀ ਵੱਲੋਂ ਇਸ ਯੋਜਨਾ ਉਪਰ ਖ਼ੁਦ ਨਜ਼ਰ ਰੱਖੀ ਜਾ ਰਹੀ ਹੈ ਤੇ ਹਰ ਮਾਮਲੇ ਵਿੱਚ ਨਿਜੀ ਦਿਲਚਸਪੀ ਲੈ ਕੇ ਯੋਜਨਾ ਵਿੱਚ ਤੇਜ਼ੀ ਜਾਰੀ ਰੱੱਖਣ ਦਾ ਉਪਰਾਲਾ ਕੀਤਾ ਹੈ। ਇਸ ਯੋਜਨਾ ਨੂੰ ਆਈਆਈਆਈਟੀਐੈਨਜ਼ ਦੀ ਨਿਗਰਾਨੀ ਹੇਠ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਕਮੀ ਦੂਰ ਹੋਣ ਦੀ ਆਸ ਹੈ।

 


Comments Off on ਪੱਲਾ ਤੇ ਵਜ਼ੀਰਾਬਾਦ ’ਚ ਵੱਡਾ ਜਲ ਭੰਡਾਰ ਬਣਾਇਆ ਜਾਵੇਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.