ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਪੱਤੇ ਗਰਮ ਕਿਉਂ ਨਹੀਂ ਹੁੰਦੇ?

Posted On July - 3 - 2019

ਕਰਨੈਲ ਸਿੰਘ ਰਾਮਗੜ੍ਹ
ਗਰਮੀਆਂ ਵਿਚ ਸੂਰਜ ਦੀਆਂ ਕਿਰਨਾਂ ਲੰਬੇ ਸਮੇਂ ਤਕ ਧਰਤੀ ’ਤੇ ਪੈਂਦੀਆਂ ਹਨ ਜਿਸ ਕਾਰਨ ਧਰਤੀ ’ਤੇ ਬਹੁਤ ਗਰਮੀ ਹੁੰਦੀ ਹੈ। ਪਰ ਰੁੱਖਾਂ ਦੇ ਪੱਤੇ ਲੰਬੇ ਸਮੇਂ ਤਕ ਧੁੱਪ ਵਿਚ ਰਹਿਣ ਕਾਰਨ ਵੀ ਗਰਮ ਨਹੀਂ ਹੁੰਦੇ। ਅਜਿਹਾ ਕਿਉਂ?
ਪੌਦਿਆਂ ਦਾ ਮੁੱਖ ਅੰਗ ਪੱਤੇ ਹਨ। ਪੌਦੇ ਆਪਣਾ ਭੋਜਨ ਆਪ ਬਣਾਉਂਦੇ ਹਨ। ਪੌਦੇ ਪਾਣੀ ਅਤੇ ਕਾਰਬਨ ਡਾਈਆਕਸਾਈਡ ਦੀ ਵਰਤੋਂ ਕਰਕੇ ਆਪਣਾ ਭੋਜਨ ਬਣਾਉਂਦੇ ਹਨ। ਪੱਤੇ ਦੇ ਹੇਠਾਂ ਛੋਟੇ ਛੋਟੇ ਸੁਰਾਖ ਹੁੰਦੇ ਹਨ। ਇਨ੍ਹਾਂ ਸੁਰਾਖਾਂ ਨੂੰ ਸਟੇਮੇਟਾ ਕਹਿੰਦੇ ਹਨ। ਇਨ੍ਹਾਂ ਸੁਰਾਖਾਂ ਰਾਹੀਂ ਗੈਸਾਂ ਦੀ ਅਦਲਾ ਬਦਲੀ ਹੁੰਦੀ ਰਹਿੰਦੀ ਹੈ।
ਧਰਤੀ ਵਿਚ ਪਾਣੀ ਜਮ੍ਹਾਂ ਹੁੰਦਾ ਹੈ। ਰੁੱਖਾਂ ਦੀਆਂ ਜੜਾਂ ਧਰਤੀ ਵਿਚੋਂ ਪਾਣੀ ਨੂੰ ਸੋਖਦੀਆਂ ਹਨ। ਇਹ ਪਾਣੀ ਜਾਈਲਮ ਟਿਸ਼ੂਆਂ ਰਾਹੀਂ ਪੌਦੇ ਦੇ ਪੱਤਿਆਂ ਤਕ ਜਾਂਦਾ ਹੈ। ਇਹ ਪਾਣੀ ਸਟੇਮੇਟਾ ਰਾਹੀਂ ਪੱਤੇ ਤੋਂ ਬਾਹਰ ਨਿਕਲਦਾ ਹੈ। ਇਸ ਕਾਰਨ ਪੱਤੇ ਦੀ ਸਤ੍ਹਾ ’ਤੇ ਵਾਸ਼ਪੀਕਰਨ ਹੁੰਦਾ ਹੈ। ਵਾਸ਼ਪੀਕਰਨ ਨਾਲ ਠੰਢ ਪੈਦਾ ਹੁੰਦੀ ਹੈ ਜਿਸ ਕਾਰਨ ਪੱਤੇ ਗਰਮੀਆਂ ਵਿਚ ਵੀ ਠੰਢੇ ਰਹਿੰਦੇ ਹਨ।
ਸੰਪਰਕ: 79864-99563


Comments Off on ਪੱਤੇ ਗਰਮ ਕਿਉਂ ਨਹੀਂ ਹੁੰਦੇ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.