ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਪੰਜਾਬੀ ਦੀ ਚਿੰਤਨ ਪਰੰਪਰਾ

Posted On July - 14 - 2019

ਧਿਆਨ ਸਿੰਘ ਸ਼ਾਹ ਸਿਕੰਦਰ

ਧਿਆਨ ਸਿੰਘ ਸ਼ਾਹ ਸਿਕੰਦਰ

‘ਪੰਜਾਬੀ ਟ੍ਰਿਬਿਊਨ’ ਦੇ 30 ਜੂਨ ਵਾਲੇ ਅੰਕ ਦਾ ਸੰਪਾਦਕੀ ‘ਸਾਹਿਤ ਤੇ ਚਿੰਤਨ ਪਰੰਪਰਾ’ ਨਵੇਂ ਸੰਵਾਦ ਲਈ ਰਾਹ ਖੋਲ੍ਹ ਗਿਆ ਹੈ। ਇਸ ਕਾਲਮ ਰਾਹੀਂ ਇਸ ਖੇਦ ਕਾਰਨ ਕਿ ਪੰਜਾਬੀ ਸਾਹਿਤ ਚਿੰਤਨ ਪੱਖੋਂ ਸਮੇਂ ਦੇ ਹਾਣ ਦਾ ਨਹੀਂ ਬਣ ਸਕਿਆ, ਕੁਝ ਮਹੱਤਵਪੂਰਨ ਨੁਕਤੇ ਉਠਾਏ ਗਏ ਹਨ:
* ਵੀਹਵੀਂ ਸਦੀ ਤਕ ਵਾਰਤਕ ਗੰਭੀਰ ਚਿੰਤਨ ਦਾ ਮਾਧਿਅਮ ਨਹੀਂ ਬਣਦੀ।
* ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਾਹਿਬਾਨ ਤੇ ਸੂਫ਼ੀ ਸ਼ਾਇਰਾਂ (ਸੁਲਤਾਨ ਬਾਹੂ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਆਦਿ) ਤੋਂ ਬਾਅਦ ਪੰਜਾਬੀ ਚਿੰਤਨ ਦੇ ਇਤਿਹਾਸ ਵਿਚ ਡੂੰਘੇ ਖੱਪੇ ਦਿਖਾਈ ਦਿੰਦੇ ਹਨ।
* ਪੰਜਾਬੀ ਵਿਚ ਚਿੰਤਨ ਪਰੰਪਰਾ ਦੀ ਆਜ਼ਾਦਾਨਾ ਹੋਂਦ ਕਾਇਮ ਨਹੀਂ ਹੁੰਦੀ ਅਤੇ ਇਹ ਜ਼ਿੰਮੇਵਾਰੀ ਪੰਜਾਬੀ ਸਾਹਿਤ ਦੇ ਆਲੋਚਕਾਂ, ਸ਼ਾਇਰਾਂ, ਨਾਵਲਕਾਰਾਂ ਤੇ ਵਾਰਤਕ ਲੇਖਕਾਂ ਦੇ ਹਿੱਸੇ ਆਉਂਦੀ ਹੈ।
* ਆਲੋਚਕ ਸੀਮਤ ਹੱਦ ਤਕ ਹੀ ਚਿੰਤਕ ਹੋ ਸਕਦਾ ਹੈ ਕਿਉਂਕਿ ਉਸ ਦੇ ਸਰੋਕਾਰ ਸਾਿਹਤ ਦੇ ਨਾਲ ਜੁੜੇ ਹੁੰਦੇ ਹਨ।
* ਵੀਹਵੀਂ ਤੇ ਇੱਕੀਵੀਂ ਸਦੀ ਵਿਚ ਵੀ ਪੰਜਾਬੀ ਵਿਚ ਕੋਈ ਅਜਿਹਾ ਮੌਲਿਕ ਚਿੰਤਕ ਪੈਦਾ ਨਹੀਂ ਹੋਇਆ ਜੋ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਨ ਦੇ ਨਾਲ ਨਾਲ ਵਿਸ਼ਵ-ਚਿੰਤਨ ਨਾਲ ਦੋ ਚਾਰ ਹੁੰਦਾ ਹੋਇਆ ਮੌਲਿਕ ਚਿੰਤਨ ਵੱਲ ਵਧ ਸਕਦਾ।
* ਪੰਜਾਬੀ ਦੇ ਜਿਹੜੇ ਦਾਨਿਸ਼ਵਰਾਂ ਨੇ ਇਸ ਖੇਤਰ ਵਿਚ ਮੁੱਢਲੇ ਸੀਰ ਪਾਏ ਹਨ ਉਹ ਕਿਸੇ ਨਾ ਕਿਸੇ ਤਰ੍ਹਾਂ ਪੰਜਾਬੀ ਸਾਹਿਤ ਅਤੇ ਇਸ ਦੀ ਵਿਆਖਿਆ ਨਾਲ ਹੀ ਸਬੰਧਿਤ ਹਨ।
ਇਸ ਸਬੰਧੀ ਮੇਰੇ ਵਿਚਾਰ ਇਉਂ ਹਨ:
* ਇਹ ਗੱਲ ਬਿਲਕੁਲ ਸਹੀ ਹੈ ਕਿ (ਵੀਹਵੀਂ ਸਦੀ ਦਾ ਹੀ ਨਹੀਂ) ਅੱਜ ਤਕ ਵੀ, ਪੰਜਾਬੀ ਦਾ ਸਮੁੱਚਾ ਸਾਹਿਤ (ਜਾਂ ਪੰਜਾਬੀ ਵਾਰਤਕ ਸਾਹਿਤ) ਵਿਸ਼ਵੀ ਚਿੰਤਨ ਦੀ ਲੀਹੇ ਨਹੀਂ ਪੈ ਸਕਿਆ ਜਿਸ ਦਾ ਕਾਰਨ ਸਾਡੀ ਖੜੋਤਮੁਖੀ ਵਿਸ਼ਵਾਸੀ ਰੁਚੀ ਹੈ।
* ਜਿਹੜੇ ਮਹਾਂਪੁਰਖਾਂ ਦੇ ਚਿੰਤਨ ਦਾ ਉਕਤ ਕਾਲਮ ਵਿਚ ਜ਼ਿਕਰ ਆਇਆ ਹੈ (ਨਾਨਕ, ਬੁੱਲ੍ਹਾ ਆਦਿ ਕਬੀਰ ਸਮੇਤ) ਉਨ੍ਹਾਂ ਨੇ ਸੱਚਮੁੱਚ ਖੜੋਤੇ ਪਾਣੀਆਂ ’ਚ ਢੀਮ ਮਾਰੀ ਸੀ, ਇਕ ਜਮੂਦ ਤੋੜਨ ਦੀ ਜੁਅਰੱਤ ਕੀਤੀ ਸੀ; ਉਨ੍ਹਾਂ ਆਪੋ ਆਪਣੇ ਸਮੇਂ ਮੁਤਾਬਿਕ ਬੜਾ ਮਹਾਨ ਕੰਮ ਕੀਤਾ। ਪਰ ਉਹ ਸਾਰੇ ਅਧਿਆਤਮਵਾਦੀ ਚਿੰਤਕ ਸਨ, ਪਰ ਵਿਗਿਆਨਕ ਚਿੰਤਕ ਨਹੀਂ ਸਨ। ਖ਼ਲਕਤ ਮੁੜ ਵਿਸ਼ਵਾਸਾਂ/ਅੰਧ-ਵਿਸ਼ਵਾਸਾਂ ਦੀਆਂ ਪੁਰਾਣੀਆਂ ਕੁੰਦਰਾਂ ਵਿਚ ਜਾ ਵੜਦੀ ਰਹੀ। ਕਰਮ-ਕਾਂਡਾਂ ਦਾ ਆਸਰਾ ਤੱਕਣਾ ਤੇ ਮੁੜ -ਪਿੱਛਲਖੁਰੀ ਹੋ ਤੁਰਨਾ ਅਧਿਆਤਮਵਾਦ ਦਾ ਖਾਸਾ ਹੈ। – ਸਾਡੇ ਅਕਸਰ ਲੇਖਕ- ਸ਼ਾਇਰ, ਨਾਟਕਕਾਰ, ਕਥਾਕਾਰ, ਵਾਰਤਕਕਾਰ ਆਦਿ- ਵੱਖ ਵੱਖ ਧੜਿਆਂ ਦੇ ਧਾਰਨੀ ਬਣ, ਜੇ ਆਪਣੇ-ਆਪਣੇ ਪਛਾਣਿਆਂ ’ਚ ਹੀ ਘੁੰਮੀ ਜਾਣਗੇ ਤਾਂ ਸੁਤੰਤਰ ਸੋਚ ਤਕ ਪੁੱਜਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹਿ ਜਾਵੇਗੀ।
* ਸਾਡੇ ਆਲੋਚਕ ਪ੍ਰਚੱਲਤ ਸਾਹਿਤ ਤਕ ਹੀ ਸੀਮਤ ਰਹੇ ਹਨ ਅਤੇ ਸਾਡਾ ਪ੍ਰਚੱਲਤ ਸਾਹਿਤ ਵਾਦਾਂ ਦੇ ਕਲੇਰਨੇ ਨਾਲ ਬੱਝਾ, ਪੁਰਾਣੇ ਜੂਲੇ ’ਚ ਸਿਰ ਦੇਈ, ਓਨੇ ਕੁ ਪਛਾਣੇ ’ਚ ਘੁੰਮੀ ਗਿਆ ਹੈ; ਸਾਡੇ ਨਾਮ-ਨਿਹਾਦ ਬੁੱਧੀਜੀਵੀ ਖੋਪਲ ਰੁਚੀ ਦੇ ਆਦੀ ਹਨ।
ਸਾਹਿਤ ਦੋ ਤਰ੍ਹਾਂ ਦੀ ਗੱਲ ਕਰ ਸਕਦਾ ਹੈ- ਇਕ ਲੋਕਾਂ ਦੀ ਪਸੰਦ ਤੇ ਦੂਜਾ ਵਿਕਾਸਮੁਖੀ ਕਲਿਆਣਕਾਰੀ ਨਿਵੇਕਲੀ ਗੱਲ। ਲੋਕਾਂ ਦੀ ਪਸੰਦ ਦੀ ਕਲਾ ਨੂੰ ਪ੍ਰਵਾਨਗੀ ਤੇ ਸ਼ੁਹਰਤ ਛੇਤੀ ਮਿਲ ਜਾਂਦੀ ਹੈ; ਲੱਚਰ ਗੀਤ ਗਾਇਆਂ ਤੇ ਲੱਚਰ ਬਾਤਾਂ ਲਿਖਿਆਂ ਛੇਤੀ ਹੀ ‘ਧੰਨ ਧੰਨ’ ਹੋ ਜਾਂਦੀ ਹੈ। ਨਵੀਂ ਨਿਵੇਕਲੀ ਗੱਲ ਜੀਵਨ ਲਈ ਲਾਹੇਵੰਦ ਹੋ ਸਕਦੀ ਹੈ, ਪਰ ਉਹਨੂੰ ਸਮਝਣਾ, ਸੋਚਣਾ, ਮੰਨਣਾ, ਅਪਣਾਉਣਾ ਜ਼ਰਾ ਔਖਾ ਕੰਮ ਹੁੰਦਾ ਹੈ। ‘ਵਿਰਲਾ ਕੇਈ ਕੇਇ’ ਏਧਰ ਤੁਰਦੇ ਹਨ।
ਅਜੋਕੇ ਪੰਜਾਬੀ ਸਾਹਿਤ ਵਿਚ ਇਕ (ਤੇ ਮੇਰੀ ਜਾਣਕਾਰੀ ਅਨੁਸਾਰ ‘ਇਕੋ ਇੱਕ’- ਮੇਰੀ ਜਾਣਕਾਰੀ ਅਧੂਰੀ ਵੀ ਹੋ ਸਕਦੀ ਹੈ) ਮੌਲਿਕ ਚਿੰਤਕ ਹੋਇਆ ਹੈ ਪੂਰਨ ਸਿੰਘ ਯੂ.ਕੇ.। ਉਹਦੀ ਲੇਖਣੀ ਸਹੀ ਅਰਥਾਂ ਵਿਚ ‘ਗੰਭੀਰ ਚਿੰਤਨ ਦਾ ਮਾਧਿਅਮ ਹੈ।

ਸੰਪਰਕ: 98148-22601


Comments Off on ਪੰਜਾਬੀ ਦੀ ਚਿੰਤਨ ਪਰੰਪਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.