ਨਵੀਂ ਸਿੱਖਿਆ ਨੀਤੀ ਅਤੇ ਅਧਿਆਪਨ ਸਿੱਖਿਆ !    ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ…… !    ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ) !    ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ !    ਦੂਜਿਆਂ ਦੀ ਸੋਚ ਦਾ ਵਿਰੋਧ ਕਰਨ ਵਾਲੇ ਜਮਹੂਰੀਅਤ ਦੇ ਦੁਸ਼ਮਣ: ਦੇਬਰੀਤੋ !    ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ !    ਬਟਾਲਾ ਧਮਾਕਾ: ਪੁਲੀਸ ਨੂੰ ਫੋਰੈਂਸਿਕ ਜਾਂਚ ਰਿਪੋਰਟ ਮਿਲੀ !    ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਸਮਾਗਮਾਂ ਤੋਂ ਦੂਰ ਰੱਖਣ ਦੀ ਮੰਗ !    ਪੀਵੀ ਸਿੰਧੂ ਡੈਨਮਾਰਕ ਓਪਨ ’ਚੋਂ ਬਾਹਰ !    ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਦੇਹਾਂਤ !    

ਪੰਚਾਇਤ ਪ੍ਰਧਾਨ ਸਣੇ 10 ਵਿਅਕਤੀ ਟੈਂਕੀ ’ਤੇ ਚੜ੍ਹੇ

Posted On July - 11 - 2019

ਮਹਿਰਾਜ ਦੇ ਪ੍ਰਧਾਨ ਹਰਿੰਦਰ ਹਿੰਦਾ ਤੇ ਪੀੜਤ ਪਰਿਵਾਰ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਨਾਅਰੇਬਾਜ਼ੀ ਕਰਦੇ ਹੋਏ।

ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 10 ਜੁਲਾਈ
ਪਿੰਡ ਮਹਿਰਾਜ ’ਚ ਬੀਤੇ ਕੱਲ੍ਹ ਗਲੀ ਦੇ ਵਿਵਾਦ ਨੂੰ ਲੈ ਕੇ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਹਿੰਦਾ ਸਣੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਵੱਲੋਂ ਧਰਨਾ ਲਾਇਆ ਗਿਆ ਸੀ। ਦੇਰ ਸ਼ਾਮ ਤੱਕ ਪ੍ਰਸ਼ਾਸਨ ਨੇ ਇਹ ਕਹਿ ਕੇ ਧਰਨਾ ਖ਼ਤਮ ਕਰਵਾ ਦਿੱਤਾ ਸੀ ਕਿ ਦੋਵਾਂ ਧਿਰਾਂ ਦੀ ਸਹਿਮਤੀ ਕਰਵਾ ਕੇ ਮਾਮਲਾ ਨਿਬੇੜ ਦਿੱਤਾ ਜਾਵੇਗਾ ਪਰ ਅੱਜ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਜਦੋਂ ਸਵੇਰੇ 6 ਵਜੇ ਕੋਠੇ ਹਿੰਮਤਪੁਰਾ ਦੇ ਸਰਪੰਚ ਪਰਮਿੰਦਰ ਸਿੰਘ ਤੇ ਪੁਲੀਸ ਪ੍ਰਸ਼ਾਸਨ ਨੇ ਗਲੀ ਦੇ ਰਸਤੇ ਦਾ ਨਾਜਾਇਜ਼ ਕਬਜ਼ਾ ਦੂਰ ਕਰਕੇ ਨਵਾਂ ਰਸਤਾ ਬਣਾ ਦਿੱਤਾ। ਜਦੋਂ ਇਸ ਦਾ ਪਤਾ ਪਿੰਡ ਵਾਸੀਆਂ ਨੂੰ ਲੱਗਾ ਤਾਂ ਉਨ੍ਹਾਂ ਦਾ ਗੁੱਸਾ ਭੜਕ ਗਿਆ ਜਿਸ ਨਾਲ ਮਹੌਲ ਤਨਾਉਪੂਰਨ ਬਣ ਗਿਆ। ਪੁਰਾਣੀ ਥਾਂ ’ਤੇ ਬਣੀ ਗਲੀ ਨੂੰ ਚਲਾਉਣ ਦੀ ਜਿਦ ’ਤੇ ਅੜੇ ਅਕਾਲੀ ਦਲ ਦੇ ਪ੍ਰਧਾਨ ਹਰਿੰਦਰ ਹਿੰਦਾ ਤੇ ਸਮੂਹ ਅਕਾਲੀ ਵਰਕਰਾਂ ਤੇ ਪਿੰਡ ਵਾਸੀਆਂ ਨੂੰ ਹਸਪਤਾਲ ਦੇ ਗੇਟ ਅੱਗੇ ਸੜਕ ’ਤੇ ਧਰਨਾ ਲਾਉਣਾ ਪਿਆ। ਧਰਨਾਕਾਰੀਆਂ ਨੇ ਸਰਕਾਰ, ਪ੍ਰਸ਼ਾਸਨ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਦੋਂ ਇਸ ਸਬੰਧੀ ਪੀੜਤ ਪਰਿਵਾਰਾਂ ਦੀ ਗੱਲ ਨਾ ਸੁਣੀ ਗਈ ਤਾਂ ਨਗਰ ਪੰਚਾਇਤ ਦੇ ਪ੍ਰਧਾਨ ਹਰਿੰਦਰ ਹਿੰਦਾ ਤੇ ਪੀੜਤ ਪਰਿਵਾਰਾਂ ਦੇ ਮੈਂਬਰ ਜਿਸ ’ਚ ਗੁਰਮੇਲ ਸਿੰਘ ਗੇਲੀ ਸਰਪੰਚ ਕੋਠੇ ਰੱਥੜੀਆਂ, ਸਰਬਜੀਤ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਕੁਲਦੀਪ ਐਮਸੀ, ਜਸਕਰਨ ਜੱਸੀ, ਬਲਕਰਨ ਸਿੰਘ, ਗੁਰਦੀਪ ਸਿੰਘ ਦੀਪਾ ਤੇ ਗੁਰਚਰਨ ਸਿੰਘ ਗੁੱਸੇ ’ਚ ਕੇ ਹਸਪਤਾਲ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਜਿਸ ਨਾਲ ਪੁਲੀਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ।
ਕੋਠੇ ਹਿੰਮਤਪੁਰਾ ਦੇ ਸਰਪੰਚ ਪਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਨਿਸ਼ਾਨਦੇਹੀ ਕੀਤੀ ਗਈ ਸੀ ਤਾਂ ਪਤਾ ਚੱਲਿਆ ਕਿ ਰਸਤਾ ਕਿਸੇ ਹੋਰ ਪਾਸੇ ਦੀ ਲੱਗਿਆ ਹੋਇਆ ਹੈ ਤੇ ਇਹ ਗਲੀ ’ਤੇ ਹੱਕ ਕੋਠੇ ਹਿੰਮਤਪੁਰਾ ਦੀ ਪੰਚਾਇਤ ਦਾ ਬਣਦਾ ਹੈ। ਹੁਣ ਪ੍ਰਸ਼ਾਸਨ ਨੇ ਨਕਸ਼ੇ ਅਨੁਸਾਰ ਪੁਰਾਣਾ ਨਾਜਾਇਜ਼ ਕਬਜ਼ਾ ਦੂਰ ਕਰਕੇ ਘਰਾਂ ਲਈ ਰਿਕਾਰਡ ਮੁਤਾਬਕ ਨਵੀਂ ਜਗ੍ਹਾ ਤੇ ਰਸਤਾ ਬਣਾ ਕੇ ਤਿਆਰ ਕੀਤਾ ਹੈ।
ਉਧਰ, ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਪ੍ਰਧਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਥੱਲੇ ਨਹੀਂ ਉੱਤਰਨਗੇ ਤੇ ਸੰਘਰਸ਼ ਜਾਰੀ ਰੱਖਣਗੇ। ਗੁਰਤੇਜ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਸਰਪੰਚ ਪਰਵਿੰਦਰ ਸਿੰਘ ਮੰਤਰੀ ਦੀ ਸ਼ਹਿ ’ਤੇ ਜਾਣ ਬੁੱਝ ਕੇ ਧੱਕੇਸ਼ਾਹੀ ਕਰ ਰਿਹਾ ਹੈ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਇਨਸਾਫ ਲੈਣ ਖਾਤਰ ਮੁੱਖ ਮੰਤਰੀ ਦੇ ਪਿੰਡ ਆ ਹਾਲ ਹੈ ਤਾਂ ਆਮ ਪਿੰਡਾਂ ਦਾ ਕੀ ਹੋਵੇਗਾ। ਜੇ ਇਨਸਾਫ ਨਾ ਮਿਲਿਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਤੇ ਪੁਲੀਸ ਵੀ ਮੌਜੂਦ ਸੀ।


Comments Off on ਪੰਚਾਇਤ ਪ੍ਰਧਾਨ ਸਣੇ 10 ਵਿਅਕਤੀ ਟੈਂਕੀ ’ਤੇ ਚੜ੍ਹੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.