ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਪੇਰੂ ਨੂੰ ਹਰਾ ਕੇ ਬ੍ਰਾਜ਼ੀਲ ਨੇ ਖ਼ਿਤਾਬ ਜਿੱਤਿਆ

Posted On July - 9 - 2019

ਰੀਓ ਡੀ ਜਨੇਰੀਓ, 8 ਜੁਲਾਈ

ਕੋਪਾ ਅਮਰੀਕਾ ਫੁਟਬਾਲ ਟਰਾਫ਼ੀ ਨਾਲ ਜਸ਼ਨ ਮਨਾਉਂਦੀ ਹੋਈ ਬ੍ਰਾਜ਼ੀਲ ਦੀ ਟੀਮ। -ਫੋਟੋ: ਪੀਟੀਆਈ

ਦਸ ਖਿਡਾਰੀਆਂ ਨਾਲ ਖੇਡੀ ਬ੍ਰਾਜ਼ੀਲ ਟੀਮ ਨੇ ਕੋਪਾ ਅਮਰੀਕਾ ਫੁਟਬਾਲ ਵਿੱਚ ਪੇਰੂ ਨੂੰ 3-1 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ। ਗੈਬਰੀਅਲ ਜੀਸਸ ਨੇ ਦੂਜਾ ਗੋਲ ਦਾਗ਼ਿਆ। ਇਸ ਤੋਂ ਪਹਿਲਾਂ ਐਵਰਟਨ ਨੇ ਬ੍ਰਾਜ਼ੀਲ ਨੂੰ ਲੀਡ ਦਿਵਾਈ, ਪਰ ਪੇਰੂ ਦੇ ਕਪਤਾਨ ਪਾਓਲੋ ਗੁਰੈਰੋ ਨੇ ਬਰਾਬਰੀ ਦਾ ਗੋਲ ਦਾਗ਼ਿਆ ਸੀ।
ਬਦਲਵੇਂ ਖਿਡਾਰੀ ਵਜੋਂ ਉਤਰੇ ਰਿਚਾਰਲੀਸਨ ਨੇ ਆਖ਼ਰੀ ਮਿੰਟ ਵਿੱਚ ਮਿਲੀ ਪੈਨਲਟੀ ’ਤੇ ਤੀਜਾ ਗੋਲ ਦਾਗ਼ਿਆ। ਕੋਪਾ ਅਮਰੀਕਾ ਵਿੱਚ ਬ੍ਰਾਜ਼ੀਲ ਦੀ ਇਹ ਨੌਵੀਂ ਅਤੇ 2007 ਮਗਰੋਂ ਪਹਿਲੀ ਜਿੱਤ ਹੈ। ਜੀਸਸ ਨੂੰ ਮੈਚ ਖ਼ਤਮ ਹੋਣ ਤੋਂ 20 ਮਿੰਟ ਪਹਿਲਾਂ ਦੂਜਾ ਪੀਲਾ ਕਾਰਡ ਮਿਲਣ ਕਾਰਨ ਬਾਹਰ ਜਾਣਾ ਪਿਆ। ਮੈਦਾਨ ਛੱਡਣ ਮੌਕੇ ਮਾਨਚੈਸਟਰ ਸਿਟੀ ਦੇ ਸਟਰਾਈਕਰ ਦੀਆਂ ਅੱਖਾਂ ਵਿੱਚ ਹੰਝੂ ਸਨ। ਉਸ ਨੇ ਗੁੱਸੇ ਵਿੱਚ ਪਾਣੀ ਦੀ ਬੋਤਲ ਨੂੰ ਕਿੱਕ ਮਾਰੀ। ਹਾਲਾਂਕਿ ਬ੍ਰਾਜ਼ੀਲ ਨੇ ਉਸ ਤੋਂ ਬਗ਼ੈਰ ਜਿੱਤ ਦਰਜ ਕੀਤੀ। ਕਪਤਾਨ ਡਾਨੀ ਐਲਵਜ਼ ਨੇ ਉਤਸ਼ਾਹਿਤ ਹੁੰਦਿਆਂ ਕਿਹਾ, ‘‘ਇਹ ਖ਼ਾਸ ਹੈ ਕਿਉਂਕਿ ਅਸੀਂ ਸਾਰਿਆਂ ਨੇ ਮਿਲ ਕੇ ਪ੍ਰਦਰਸ਼ਨ ਕੀਤਾ।’’ ਪੇਰੂ ਦੇ ਐਡੀਸਨ ਫਲੋਰਜ਼ ਨੇ ਕਿਹਾ, ‘‘ਇਸ ਮੈਚ ਵਿੱਚ ਉਨ੍ਹਾਂ ਨੇ ਸਾਡੀਆਂ ਗ਼ਲਤੀਆਂ ਦਾ ਫ਼ਾਇਦਾ ਉਠਾਇਆ ਅਤੇ ਗੋਲ ਕਰਨ ਵਿੱਚ ਕਾਮਯਾਬ ਰਹੇ।’’ -ਏਐਫਪੀ

ਮੈਸੀ ਨੂੰ ਬ੍ਰਾਜ਼ੀਲ ਦੀ ਇੱਜ਼ਤ ਕਰਨੀ ਚਾਹੀਦੀ ਹੈ: ਕੋਚ ਟਿਟੇ
ਰੀਓ ਡੀ ਜਨੇਰੀਓ: ਬ੍ਰਾਜ਼ੀਲ ਦੇ ਕੋਚ ਟਿਟੇ ਨੇ ਲਾਇਨਲ ਮੈਸੀ ਨੂੰ ਜੇਤੂ ਟੀਮ ਦਾ ਸਨਮਾਨ ਕਰਨ ਨੂੰ ਕਿਹਾ ਕਿਉਂਕਿ ਅਰਜਨਟੀਨਾ ਦੇ ਕਪਤਾਨ ਨੇ ਦਾਅਵਾ ਕੀਤਾ ਸੀ ਕਿ ਕੋਪਾ ਅਮਰੀਕਾ ‘ਫਿਕਸ’ ਸੀ ਅਤੇ ਇਸੇ ਕਾਰਨ ਬ੍ਰਾਜ਼ੀਲ ਜਿੱਤਿਆ। ਬ੍ਰਾਜ਼ੀਲ ਨੇ ਪੇਰੂ ਨੂੰ 3-1 ਗੋਲਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਟਿਟੇ ਨੇ ਕਿਹਾ, ‘‘ਮੈਸੀ ਨੂੰ ਸਾਡੇ ਪ੍ਰਤੀ ਕੁੱਝ ਤਾਂ ਸਨਮਾਨ ਵਿਖਾਉਣਾ ਚਾਹੀਦਾ ਹੈ। ਉਸ ਨੂੰ ਸਮਝਣਾ ਹੋਵੇਗਾ ਅਤੇ ਸਵੀਕਾਰ ਕਰਨਾ ਹੋਵੇਗਾ ਕਿ ਉਹ ਹਾਰਿਆ ਹੈ।’’ ਬ੍ਰਾਜ਼ੀਲ ਨੇ ਵਿਵਾਦਮਈ ਸੈਮੀ ਫਾਈਨਲ ਵਿੱਚ ਅਰਜਨਟੀਨਾ ਨੂੰ 2-0 ਨਾਲ ਹਰਾਇਆ ਸੀ। ਕੋਚ ਨੇ ਕਿਹਾ, ‘‘ਅਸੀਂ ਕਈ ਮੈਚਾਂ ਵਿੱਚ ਰੈਫਰੀ ਦੇ ਗ਼ਲਤ ਫ਼ੈਸਲਿਆਂ ਦਾ ਸ਼ਿਕਾਰ ਹੋਏ, ਜਿਸ ਵਿੱਚ ਵਿਸ਼ਵ ਕੱਪ ਵੀ ਸ਼ਾਮਲ ਹੈ। ਮੈਸੀ ਮਹਾਨ ਖਿਡਾਰੀ ਹੈ ਅਤੇ ਉਸ ਕਾਰਨ ਕਾਫ਼ੀ ਦਬਾਅ ਪੈਂਦਾ ਹੈ।’’ ਚਿੱਲੀ ਖ਼ਿਲਾਫ਼ ਤੀਜੇ ਸਥਾਨ ਦੇ ਮੁਕਾਬਲੇ ਦੌਰਾਨ ਮੈਸੀ ਨੂੰ ਵਿਵਾਦਮਈ ਢੰਗ ਨਾਲ ਲਾਲ ਕਾਰਡ ਵਿਖਾਇਆ ਗਿਆ, ਜਿਸ ਮਗਰੋਂ ਉਸ ਨੇ ਦੱਖਣੀ ਅਮਰੀਕੀ ਫੁਟਬਾਲ ਸੰਚਾਲਨ ਸੰਸਥਾ ‘ਕੌਨਮੇਬੋਲ’ ਦੀ ਨਿੰਦਾ ਕੀਤੀ ਸੀ। ਅਰਜਨਟੀਨਾ ਨੇ ਉਸ ਮੈਚ ਵਿੱਚ ਚਿੱਲੀ ਨੂੰ 2-1 ਗੋਲਾਂ ਨਾਲ ਹਰਾਇਆ ਸੀ। -ਏਐਫਪੀ


Comments Off on ਪੇਰੂ ਨੂੰ ਹਰਾ ਕੇ ਬ੍ਰਾਜ਼ੀਲ ਨੇ ਖ਼ਿਤਾਬ ਜਿੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.