ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਪਾਵਰਕੌਮ ਨੇ ਲੋਕਾਂ ਨੂੰ ਦਿਖਾਈ ਆਪਣੀ ‘ਪਾਵਰ’

Posted On July - 11 - 2019

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੂਨ
ਬਿਜਲੀ ਚੋਰੀ ਤੇ ਵੱਧ ਲੋਡ ਦੇ ਮਸਲੇ ’ਤੇ ਅੱਜ ਸਵੇਰੇ ਪਾਵਰਕੌਮ ਦੀਆਂ 65 ਟੀਮਾਂ ਨੇ ਸਨਅਤੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਸਵੇਰੇ ਤੜਕੇ 5 ਵਜੇ ਛਾਪੇ ਮਾਰੇ। ਸੁੱਤੇ ਪਏ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਪਾਵਰਕੌਮ ਨੇ ਲੋਕਾਂ ਨੂੰ ਨੀਂਦ ਤੋਂ ਉਠਾਇਆ ਤੇ ਉਨ੍ਹਾਂ ਦੇ ਘਰਾਂ ਦਾ ਲੋਡ ਚੈੱਕ ਕੀਤਾ। ਇਸ ਦੌਰਾਨ 92 ਲੋਕਾਂ ’ਤੇ ਪਾਵਰਕੌਮ ਨੇ 16 ਲੱਖ, 11 ਹਜ਼ਾਰ 248 ਰੁਪਏ ਜੁਰਮਾਨਾ ਲਗਾਇਆ। ਜਿਨ੍ਹਾਂ ਵਿੱਚ ਬਿਜਲੀ ਚੋਰੀ ਤੇ ਜ਼ਿਆਦਾ ਲੋਡ ਸ਼ਾਮਲ ਸਨ। ਲੁਧਿਆਣਾ ਪਾਵਰਕੌਮ ਦੇ ਚੀਫ਼ ਇੰਜੀਨੀਅਰ ਡੀਪੀਐਸ ਗਰੇਵਾਲ ਨੇ ਦੱਸਿਆ ਕਿ ਪਾਵਰਕੌਮ ਨੇ ਬਿਜਲੀ ਚੋਰੀ ਨੂੰ ਰੋਕਣ ਲਈ ਅੱਜ ਸਵੇਰੇ ਇੱਕ ਸਾਰ ਸ਼ਹਿਰ ਦੇ ਚਾਰੇ ਜ਼ੋਨਾਂ ਦੇ ਸਰਕਲਾਂ ਵਿੱਚ 65 ਟੀਮਾਂ ਦੇ ਨਾਲ ਛਾਪੇਮਾਰੀ ਕੀਤੀ। ਟੀਮਾਂ ਵਿੱਚ ਐਕਸੀਅਨ ਤੋਂ ਲੈ ਕੇ ਜੇਈ ਤੇ ਲਾਈਨਮੈਨ ਤੱਕ ਮੁਲਾਜ਼ਮ ਸ਼ਾਮਲ ਸਨ, ਜਿਨ੍ਹਾਂ ਨੇ ਸਵੇਰੇ ਪੰਜ ਤੋਂ ਅੱਠ ਵਜੇ ਤੱਕ ਛਾਪੇਮਾਰੀ ਕੀਤੀ। ਇਸ ਦੌਰਾਨ ਪਾਵਰਕੌਮ ਨੇ ਲੁਧਿਆਣਾ ਜ਼ੋਨ ਦੇ ਤਿੰਨ ਸਰਕਲਾਂ ਦੇ ਬਿਜਲੀ ਖ਼ਪਤਕਾਰਾਂ ਦੇ ਮੀਟਰਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਪੇਂਡੂ ਸਰਕਲ ਲੁਧਿਆਣਾ ਦੇ 1935 ਮੀਟਰਾਂ ਦੀ ਚੈਕਿੰਗ ਕੀਤੀ ਗਈ। ਜਿਨ੍ਹਾਂ ਵਿੱਚੋਂ 22 ਲੋਕਾਂ ਦੇ ਘਰਾਂ ਵਿੱਚ ਲੱਗੀਆਂ ਬਿਜਲੀ ਦੀਆਂ ਕੁੰਡੀਆਂ ਫੜੀਆਂ ਗਈਆਂ, ਜੋ ਕਿ ਬਿਜਲੀ ਚੋਰੀ ਕਰ ਰਹੇ ਸਨ। ਜਿਨ੍ਹਾਂ ਨੂੰ 7 ਲੱਖ 22 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ। ਇਸੇ ਤਰ੍ਹਾਂ ਪੱਛਮੀ ਸਰਕਲ ਲੁਧਿਆਣਾ ਦੇ 747 ਮੀਟਰਾਂ ਦੀ ਜਾਂਚ ਕੀਤੀ ਗਈ। ਇੱਥੇ ਪਾਵਰਕੌਮ ਨੇ 26 ਖ਼ਪਤਕਾਰਾਂ ਨੂੰ ਬਿਜਲੀ ਚੋਰੀ ਕਰਦੇ ਫੜਿਆ, ਇਨ੍ਹਾਂ ਨੂੰ ਪਾਵਰਕੌਮ ਨੇ 7 ਲੱਖ 66 ਹਜ਼ਾਰ 592 ਜੁਰਮਾਨਾ ਲਗਾਇਆ। ਖੰਨਾ ਸਰਕਲ ਵਿੱਚ ਛਾਪੇਮਾਰੀ ਦੌਰਾਨ ਪਾਵਰਕੌਮ ਨੇ 372 ਮੀਟਰਾਂ ਦੀ ਜਾਂਚ ਕੀਤੀ, ਇੱਥੇ ਪਾਵਰਕੌਮ ਨੇ 7 ਖ਼ਪਤਕਾਰਾਂ ਨੂੰ ਬਿਜਲੀ ਦੀ ਚੋਰੀ ਕਰਦੇ ਫੜਿਆ, ਜਿਨ੍ਹਾਂ ਨੂੰ 62 ਹਜ਼ਾਰ 656 ਰੁਪਏ ਜੁਰਮਾਨਾ ਲਗਾਇਆ ਗਿਆ। ਛਾਪੇਮਾਰੀ ਤੋਂ ਬਾਅਦ ਚੀਫ਼ ਇੰਜੀਨੀਅਰ ਡੀਪੀਐਸ ਗਰੇਵਾਲ ਨੇ ਦੱਸਿਆ ਕਿ ਇਹ ਅਚਨਚੇਤ ਚੈਕਿੰਗ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੋਕ ਵੀ ਬਿਜਲੀ ਚੋਰੀ ਰੋਕਣ ਵਿੱਚ ਪਾਵਰਕੌਮ ਦਾ ਸਾਥ ਦੇਣ, ਜੋ ਵੀ ਬਿਜਲੀ ਚੋਰੀ ਦੇ ਮਾਮਲੇ ਬਾਰੇ ਪਾਵਰਕੌਮ ਨੂੰ ਸੂਚਨਾ ਦੇਵੇਗਾ, ਉਸ ਦਾ ਨਾਂ ਗੁਪਤ ਰੱਖਿਆ ਜਾਏਗਾ।


Comments Off on ਪਾਵਰਕੌਮ ਨੇ ਲੋਕਾਂ ਨੂੰ ਦਿਖਾਈ ਆਪਣੀ ‘ਪਾਵਰ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.