ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਪਹਿਲੀ ਭਾਰਤੀ ਮਹਿਲਾ ਗਲਪਕਾਰ ਸਵਰਨਕੁਮਾਰੀ ਦੇਵੀ

Posted On July - 3 - 2019

ਡਾ. ਰਾਜਵੰਤ ਕੌਰ ਪੰਜਾਬੀ

ਸਵਰਨਕੁਮਾਰੀ ਦੇਵੀ ਦੀ ਲਿਖੀ ਕਿਤਾਬ ‘ਅੈਨ ਅਨਫਿਨਿਸ਼ਨਡ ਸੋਂਗ’

ਰਬਿੰਦਰਨਾਥ ਟੈਗੋਰ ਦੀਆਂ ਪੰਜ ਭੈਣਾਂ ’ਚੋਂ ਇੱਕ ਭੈਣ ਦਾ ਨਾਂ ਸਵਰਨਕੁਮਾਰੀ ਦੇਵੀ ਸੀ, ਜਿਸ ਨੂੰ ਪਹਿਲੀ ਭਾਰਤੀ ਅਤੇ ਬੰਗਾਲੀ ਮਹਿਲਾ ਗਲਪਕਾਰ ਹੋਣ ਦਾ ਮਾਣ ਹਾਸਲ ਹੈ। ਉਸ ਦਾ ਜਨਮ 28 ਅਗਸਤ, 1855 ਨੂੰ ਬ੍ਰਿਟਿਸ਼ ਇੰਡੀਆ ਵਿਚ ਕਲਕੱਤਾ (ਬੰਗਾਲ) ਵਿਚ ਹੋਇਆ। ਉਸ ਦੇ ਮਾਤਾ-ਪਿਤਾ ਦੇਵਿੰਦਰਨਾਥ ਟੈਗੋਰ ਅਤੇ ਸ਼ਾਰਦਾ ਦੇਵੀ ਮਾਨਵਤਾ ਦੀ ਸੇਵਾ ਨੂੰ ਆਪਣਾ ਪ੍ਰਮੁੱਖ ਧਰਮ ਸਵੀਕਾਰਦੇ ਸਨ। ਵਿਦਵਾਨ ਪਿਤਾ ਅਤੇ ਵੱਡੇ ਭਰਾ ਦੀ ਦੇਖ-ਰੇਖ ਹੇਠ ਸਵਰਨ ਨੂੰ ਘਰ ਵਿਚ ਹੀ ਬੰਗਲਾ ਅਤੇ ਸੰਸਕ੍ਰਿਤ ਦੀ ਮੁਢਲੀ ਸਿੱਖਿਆ ਮਿਲੀ। ਸੰਗੀਤ, ਥੀਏਟਰ ਅਤੇ ਲਿਖਣ ਖੇਤਰ ਵਿਚ ਟੈਗੋਰ ਪਰਿਵਾਰ ਦੀਆਂ ਕੋਸ਼ਿਸ਼ਾਂ ਦਾ ਅਸਰ ਤੀਖਣ ਬੁੱਧੀ ਦੀ ਮਾਲਕ ਸਵਰਨ ’ਤੇ ਵੀ ਪਿਆ। ਤੇਰ੍ਹਵੇਂ ਵਰ੍ਹੇ ਵਿਚ ਪ੍ਰਵੇਸ਼ ਕਰਦਿਆਂ ਹੀ ਉਸ ਨੇ ਗੀਤ ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸੇ ਵਰ੍ਹੇ ਉਸ ਦਾ ਵਿਆਹ ਨਾਦੀਆ ਜ਼ਿਲ੍ਹੇ ਦੇ ਜਾਨਕੀਨਾਥ ਗੋਸਲ ਨਾਲ ਹੋ ਗਿਆ, ਜੋ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਕੱਤਰ ਰਿਹਾ। ਵਿਆਹ ਤੋਂ ਬਾਅਦ ਸਵਰਨ ਨੇ ਕੁਝ ਸਮਾਂ ਬੰਬਈ (ਮੁੰਬਈ) ਵਿਚ ਆਪਣੇ ਭਰਾ ਕੋਲ ਰਹਿ ਕੇ ਅੰਗਰੇਜ਼ੀ ਸਾਹਿਤ ਦਾ ਵੀ ਅਧਿਐਨ ਕੀਤਾ।
21 ਵਰ੍ਹਿਆਂ ਦੀ ਉਮਰ ਵਿਚ ਉਸ ਨੇ ਪਹਿਲਾ ਨਾਵਲ ‘ਦੀਪ-ਨਿਰਵਾਣ’ 1876 ਵਿਚ ਪ੍ਰਕਾਸ਼ਿਤ ਕਰਵਾਇਆ, ਜੋ ਭਾਰਤੀਆਂ ਅੰਦਰ ਰਾਸ਼ਟਰੀ ਭਾਵਨਾ ਭਰਨ ਲਈ ਪ੍ਰੇਰਨਾਸ੍ਰੋਤ ਬਣਿਆ। 1882 ਵਿਚ ਉਸ ਦੀ ਪਹਿਲੀ ਕਹਾਣੀ ‘ਸੰਕਲਪਨ’ ਪ੍ਰਕਾਸ਼ਿਤ ਹੋਈ, ਜਿਸ ਕਰਕੇ ਉਸ ਨੂੰ ਬੰਗਲਾ ਦੀ ਪਹਿਲੀ ਕਹਾਣੀਕਾਰਾ ਹੋਣ ਦਾ ਮਾਣ ਹਾਸਲ ਹੈ। ਉਸ ਨੇ ਨਵੇਂ-ਨਵੇਂ ਪ੍ਰਯੋਗ ਕਰਕੇ ਨਾਵਲ ਲਿਖੇ। ਇਤਿਹਾਸਕ ਨਾਵਲਾਂ ਤੋਂ ਬਿਨਾਂ ਉਸ ਨੇ ਤਤਕਾਲੀਨ ਬੰਗਾਲੀ ਸਮਾਜ ਦੀਆਂ ਸਮੱਸਿਆਵਾਂ ਨੂੰ ਅਧਾਰ ਬਣਾ ਕੇ ‘ਸਨੇਹ ਲਤਾ’ ਨਾਮੀ ਨਾਵਲ ਲਿਖਿਆ, ਜਿਹੜਾ ਆਧੁਨਿਕ ਸਮਾਜ ਦੀਆਂ ਸਮੱਸਿਆਵਾਂ

ਡਾ. ਰਾਜਵੰਤ ਕੌਰ ਪੰਜਾਬੀ

’ਤੇ ਅਧਾਰਿਤ ਉਸ ਦਾ ਪਹਿਲਾ ਨਾਵਲ ਸੀ। ਸਮਾਜ ਸੁਧਾਰਕ ਬਿਰਤੀ ਹੋਣ ਕਰਕੇ ਉਸ ਦੀ ਸ਼ੈਲੀ ਸਰਲ, ਮਨੋਰੰਜਕ ਅਤੇ ਵਿਅੰਗ ਪ੍ਰਧਾਨ ਰਹੀ। ਉਸ ਨੇ ਵਿਭਿੰਨ ਸਾਹਿਤ ਰੂਪਾਂ ’ਤੇ ਕਲਮ ਅਜ਼ਮਾਈ ਪਰ ਉਸ ਨੂੰ ਵਧੇਰੇ ਹੁੰਗਾਰਾ ਕਹਾਣੀ-ਰਚਨਾ ਵਿਚ ਮਿਲਿਆ। ਬੰਗਾਲੀ ਵਿਚ ਪਹਿਲਾ ਗੀਤ-ਨਾਟ (ਓਪੇਰਾ) ‘ਬਸੰਤ ਉਤਸਵ’ 1879 ਵਿਚ ਉਸ ਵੱਲੋਂ ਹੀ ਲਿਖਿਆ ਗਿਆ ਸੀ। ‘ਰਾਜ ਕੰਨਿਆ’ ਅਤੇ ‘ਦਿਵਯ ਕਮਲ’ ਉਸ ਦੇ ਪ੍ਰਸਿੱਧ ਨਾਟਕ ਹਨ। ‘ਪ੍ਰਿਥਵੀ’ ਉਸ ਦੇ ਵਿਗਿਆਨਕ ਨਿਬੰਧਾਂ ਦਾ ਸੰਗ੍ਰਹਿ ਹੈ। ਪੁਸਤਕ ਸਮੀਖਿਆ ਤੋਂ

ਬਿਨਾਂ ਉਸ ਨੇ ਵੱਡੀ ਗਿਣਤੀ ਵਿਚ ਗੀਤਾਂ ਦੀ ਰਚਨਾ ਕੀਤੀ। ਬੰਗਲਾ ਤੋਂ ਬਿਨਾਂ ਉਸ ਨੇ ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾਵਾਂ ਵਿਚ ਵੀ ਸਾਹਿਤ ਰਚਨਾ ਕੀਤੀ। ਪੱਛਮੀ ਸਭਿਆਚਾਰ ਦੇ ਪ੍ਰਭਾਵ ਨੇ ਸਵਰਨ ਨੂੰ ਭਾਰਤੀ ਨਾਰੀ ਦੇ ਸਮਾਜਿਕ ਪੱਧਰ ਨੂੰ ਉਚਾ ਚੁੱਕਣ ਦੀ ਪ੍ਰੇਰਣਾ ਦਿੱਤੀ। ਪਰਦਾ ਪ੍ਰਥਾ ਅਤੇ ਮਰਦ ਪ੍ਰਧਾਨਗੀ ਵਾਲੇ ਦੌਰ ਵਿਚ ਸਵਰਨਕੁਮਾਰੀ ਦੇਵੀ ਵੱਲੋਂ ਆਪਣਾ ਨਾਂ-ਥਾਂ ਬਣਾਉਣਾ ਔਰਤਾਂ ਲਈ ਵੱਡੇ ਮਾਣ ਵਾਲੀ ਗੱਲ ਹੈ।
ਭਰਾ ਜਯੋਤ੍ਰਿੰਦਰਨਾਥ ਟੈਗੋਰ ਵਲੋਂ ਸ਼ੁਰੂ ਕੀਤੇ ਪਰਚੇ ‘ਭਾਰਤੀ’ ਦੀ ਸਵਰਨਕੁਮਾਰੀ ਨੇ ਸੰਪਾਦਨਾ ਕੀਤੀ। ਬੰਗਲਾ ਸਾਹਿਤ ਅਤੇ ਸਾਹਿਤਕਾਰਾਂ ਦੇ ਵਿਕਾਸ ਵਿਚ ‘ਭਾਰਤੀ’ ਮੈਗਜ਼ੀਨ ਦੀ ਮਹੱਤਵਪੂਰਨ ਭੂਮਿਕਾ ਰਹੀ।

ਵਿਧਵਾਵਾਂ, ਯਤੀਮਾਂ ਅਤੇ ਗਰੀਬ ਕੁੜੀਆਂ ਦੀ ਸਿੱਖਿਆ ਤੇ ਆਰਥਿਕ ਸਹਾਇਤਾ ਲਈ ਉਸ ਨੇ 1896 ਵਿਚ ‘ਸਖੀ-ਸਮਿਤੀ’ ਨਾਂ ਦੀ ਮਹਿਲਾ ਸਭਾ ਬਣਾਈ। 1921 ਵਿਚ ਉਸ ਨੂੰ ‘ਬੰਗ ਸਾਹਿਤ ਸੰਮੇਲਨ’ ਦੀ ਪ੍ਰਧਾਨ ਥਾਪ ਦਿੱਤਾ ਗਿਆ। ਉਹ ਸਮਾਜ ਸੁਧਾਰ ਦੇ ਖੇਤਰ ਅਤੇ ਕੌਮੀ ਰਾਜਨੀਤੀ ਵਿਚ ਵੀ ਸਰਗਰਮੀ ਨਾਲ ਹਿੱਸਾ ਲੈਂਦੀ ਰਹੀ। ਭਾਰਤੀ ਰਾਸ਼ਟਰੀ ਕਾਂਗਰਸ ਦੇ 1889 ਅਤੇ 1890 ਦੇ ਸਾਲਾਨਾ ਸਮਾਗਮਾਂ ਵਿਚ ਪੰਡਿਤਾ ਰਾਮਾਬਾਈ ਅਤੇ ਰਾਮਾਬਾਈ ਰਾਨਾਡੇ ਦੇ ਨਾਲ ਸਵਰਨਕੁਮਾਰੀ ਨੇ ਵੀ ਸ਼ਮੂਲੀਅਤ ਕੀਤੀ। ਇਹ ਉਹ ਸਮਾਗਮ ਸਨ ਜਦੋਂ ਔਰਤਾਂ ਪਹਿਲੀ ਵਾਰ ਜਨਤਕ ਤੌਰ ’ਤੇ ਇਨ੍ਹਾਂ ਸਮਾਗਮਾਂ ਵਿਚ ਹਾਜ਼ਰ ਹੋਈਆਂ ਸਨ। 1927 ਵਿਚ ਕਲਕੱਤਾ ਯੂਨੀਵਰਸਿਟੀ ਵਲੋਂ ਉਸ ਨੂੰ ‘ਜਗਤਤਾਰਿਨੀ’ ਗੋਲਡ ਮੈਡਲ ਨਾਲ ਨਿਵਾਜਿਆ ਗਿਆ।
ਸਵਰਨ ਕੁਮਾਰੀ ਦੇਵੀ ਨੇ 77 ਵਰ੍ਹਿਆਂ ਦੀ ਜ਼ਿੰਦਗਾਨੀ ’ਚੋਂ ਸਾਢੇ ਛੇ ਦਹਾਕਿਆਂ ਦਾ ਲੰਮਾ ਪੈਂਡਾ ਸਾਹਿਤ ਸਿਰਜਣਾ ਦੇ ਨਾਂ ਕਰਦਿਆਂ ਵਿਸ਼ਾਲ ਪੱਧਰ ’ਤੇ ਨਾਵਲ, ਕਹਾਣੀਆਂ, ਨਾਟਕ, ਕਵਿਤਾਵਾਂ ਅਤੇ ਵਿਗਿਆਨਕ ਨਿਬੰਧਾਂ ਦੀ ਸਿਰਜਣਾ ਕੀਤੀ। ਪਾਠ-ਪੁਸਤਕਾਂ ਤੋਂ ਇਲਾਵਾ ਵਿਭਿੰਨ ਸਾਹਿਤ ਰੂਪਾਂ ਵਿਚ 27 ਪੁਸਤਕਾਂ ਦੀ ਰਚਨਾ ਕਰਨ ਵਾਲੀ ਇਹ ਲੇਖਿਕਾ 3 ਜੁਲਾਈ, 1932 ਨੂੰ ਕਲਕੱਤਾ ਵਿਚ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ।


Comments Off on ਪਹਿਲੀ ਭਾਰਤੀ ਮਹਿਲਾ ਗਲਪਕਾਰ ਸਵਰਨਕੁਮਾਰੀ ਦੇਵੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.