ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਪਟਿਆਲਾ ਪੁਲੀਸ ਦੇ ਅੜਿੱਕੇ ਆਇਆ ‘ਆਈਪੀਐਸ’ ਅਧਿਕਾਰੀ

Posted On July - 12 - 2019

ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜੁਲਾਈ
ਥਾਣਾ ਸਿਵਲ ਲਾਈਨ ਨੇ ਨਕਲੀ ‘ਆਈਪੀਐਸ’ ਅਧਿਕਾਰੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਅਮਨਦੀਪ ਸਿੰਘ ਨਾਮ ਦਾ ਇਹ ਮੁਲਜ਼ਮ ਸਨੌਰ ਇਲਾਕੇ ਨਾਲ਼ ਸਬੰਧਿਤ ਹੈ। ਇਸ ਖ਼ਿਲਾਫ਼ ਇਹ ਕਾਰਵਾਈ ਇਥੋਂ ਦੇ ਜਿੰਮ ਦੇ ਮਾਲਕ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਗਈ ਹੈ। ਇਹ ਨੌਜਵਾਨ ਪੁਲੀਸ ਦੀ ਵਰਦੀ ਪਾ ਕੇ ਕੁਝ ਸਮੇਂ ਤੋਂ ਇਸ ਜਿੰਮ ਵਿਚ ਜਾ ਕੇ ਮਾਲਕਾਂ ਅਤੇ ਇਥੇ ਆਉਣ ਵਾਲ਼ੇ ਗਾਹਕਾਂ ’ਤੇ ‘ਪੁਲੀਸ ਰੋਆਬ’ ਝਾੜਦਾ ਸੀ। ਪੁਲੀਸ ਦੀ ਇਸ ਵਰਦੀ ਦੌਰਾਨ ਉਸ ਦੇ ਮੋਢਿਆਂ ’ਤੇ ਦੋ ਸਟਾਰ ਲਾਉਣ ਸਮੇਤ ਆਈਪੀਐਸ ਦਾ ਬੈਜ ਵੀ ਲਾਇਆ ਹੁੰਦਾ ਸੀ। ਇਹ ਨੌਜਵਾਨ ਆਪਣੀ ਪਹਿਚਾਣ ਆਈਪੀਐਸ ਵਜੋਂ ਕਰਵਾਉਂਦਿਆਂ ਦੱਸਦਾ ਸੀ ਕਿ ਉਹ ਅਜੇ ਅੰਡਰ ਟਰੇਨਿੰਗ ਹੈ, ਜਿਸ ਕਰਕੇ ਸਬ ਇੰਸਪੈਕਟਰ ਵਜੋਂ ਵਿਚਰ ਕੇ ਟਰੇਨਿੰਗ ਲੈ ਰਿਹਾ ਹੈ। ਇਸੇ ਦੌਰਾਨ ਇਹ ਮਾਮਲਾ ਪੁਲੀਸ ਕੋਲ਼ ਪੁੱਜਣ ’ਤੇ ਜਦੋਂ ਪੁਲੀਸ ਨੇ ਘੋਖ ਕੀਤੀ, ਤਾਂ ਉਹ ਨਕਲੀ ਆਈਪੀਐਸ ਨਿਕਲ਼ਿਆ, ਜਿਸ ਕਰਕੇ ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਧਾਰਾ 170, 171 ਅਤੇ 419 ਤਹਿਤ ਕੇਸ ਦਰਜ ਕਰ ਲਿਆ ਹੈ। ਮੁੱਢਲੀ ਤਫ਼ਤੀਸ਼ ਦੌਰਾਨ ਇਹ ਨੌਜਵਾਨ ਮਾਨਸਿਕ ਤੌਰ ’ਤੇ ਕੁਝ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਥਾਣਾ ਸਿਵਲ ਲਾਈਨ ਦੇ ਐਸਐਚਓ ਇੰਸਪੈਕਟਰ ਰਾਹੁਲ ਕੌਸ਼ਲ ਨੇ ਇਹ ਕੇਸ ਦਰਜ ਕੀਤਾ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Comments Off on ਪਟਿਆਲਾ ਪੁਲੀਸ ਦੇ ਅੜਿੱਕੇ ਆਇਆ ‘ਆਈਪੀਐਸ’ ਅਧਿਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.