ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਪਟਵਾਰ ਯੂਨੀਅਨ ਵੱਲੋਂ ਨਵੀਂ ਭਰਤੀ ਕਰਨ ਦੀ ਮੰਗ

Posted On July - 11 - 2019

ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 10 ਜੁਲਾਈ
ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਣ ਸਿੰਘ ਭੇਡਪੁਰਾ ਨੇ ਕਿਹਾ ਕਿ ਅੱਜ ਇਕ ਅਖ਼ਬਾਰ ਵਿਚ ਲੱਗੀ ਖ਼ਬਰ ਕਿ ਇਕ ਪਟਵਾਰੀ ਨੇ 16 ਕਰਿੰਦੇ ਰੱਖੇ ਹੋਏ ਹਨ, ਲਈ ਉੱਥੋਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰ ਵਿਚ ਪਟਵਾਰ ਯੂਨੀਅਨ ਦਾ ਪੱਖ ਵੀ ਤੋੜ ਮਰੋੜ ਕੇ ਲਿਖਿਆ ਗਿਆ ਹੈ, ਜਦਕਿ ਪਟਵਾਰ ਯੂਨੀਅਨ ਹਮੇਸ਼ਾ ਹੀ ਦਫ਼ਤਰਾਂ ਵਿਚ ਵਿਅਕਤੀ ਰੱਖਣ ਖ਼ਿਲਾਫ਼ ਰਹੀ ਹੈ। ਜੇਕਰ ਕਿਸੇ ਪਟਵਾਰੀ ਨੇ ਆਪਣੇ ਪੱਧਰ ’ਤੇ ਕੋਈ ਪ੍ਰਾਈਵੇਟ ਵਿਅਕਤੀ ਆਪਣੇ ਦਫ਼ਤਰ ਵਿਚ ਰੱਖਿਆ ਹੋਇਆ ਹੈ ਤਾਂ ਉਹ ਖ਼ੁਦ ਉਸ ਦਾ ਜ਼ਿੰਮੇਵਾਰ ਹੈ। ਅੱਜ ਜਿਹੜੇ ਪਟਵਾਰੀ ਦੇ 16 ਕਰਿੰਦੇ ਰੱਖਣ ਦੀ ਖ਼ਬਰ ਪ੍ਰਕਾਸ਼ਿਤ ਹੋਈ ਹੈ, ਯੂਨੀਅਨ ਉੱਥੋਂ ਦੇ ਪ੍ਰਸ਼ਾਸਨ ਨੂੰ ਦੋਸ਼ੀ ਮੰਨਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਉਹ ਪਟਵਾਰੀਆਂ ਨੂੰ 5-5 ਸਰਕਲ ਦੇ ਕੇ ਕੰਮ ਕਰਵਾ ਰਹੇ ਹਨ ਤੇ ਵਿਅਕਤੀ ਰੱਖਣ ਦੀ ਆਗਿਆ ਦੇ ਰਹੇ ਹਨ। ਕਿਉਂਕਿ ਪਟਵਾਰੀ ਇਕ ਪਟਵਾਰ ਸਰਕਲ ਤੋਂ ਵੱਧ ਕੰਮ ਨਹੀਂ ਕਰ ਸਕਦਾ। ਜਿਹੜੇ ਅਧਿਕਾਰੀ ਇੰਨੇ-ਇੰਨੇ ਸਰਕਲ ਦੇ ਰਹੇ ਹਨ, ਉਨ੍ਹਾਂ ਨੂੰ ਵੀ ਪਤਾ ਹੈ ਕਿ ਪਟਵਾਰੀਆਂ ਨੇ ਪ੍ਰਾਈਵੇਟ ਵਿਅਕਤੀ ਰੱਖੇ ਹਨ। ਪ੍ਰਧਾਨ ਭੇਡਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਯੋਜਨਾ ਰਾਹੀਂ ਕਿਸਾਨਾਂ ਨੂੰ ਜੋ 6 ਹਜ਼ਾਰ ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਉਸ ਵਿਚ ਜ਼ਮੀਨ ਦੀ ਹੱਦ ਚੱਕ ਦਿੱਤੀ ਗਈ ਹੈ। ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਲਗਪਗ 23 ਲੱਖ ਫਾਰਮ ਕਿਸਾਨਾਂ ਵੱਲੋਂ ਭਰੇ ਜਾ ਚੁੱਕੇ ਹਨ, ਜਿਸ ਦੀ ਵੈਰੀਫਿਕੇਸ਼ਨ ਪਟਵਾਰੀਆਂ ਵੱਲੋਂ ਕੀਤੀ ਜਾਣੀ ਹੈ। ਪ੍ਰਧਾਨ ਭੇਡਪੁਰਾ ਨੇ ਦੱਸਿਆ ਕਿ ਫਾਰਮ ਲਈ ਘੱਟੋ ਘੱਟ ਕਿੰਨੀ ਜ਼ਮੀਨ ਹੋਣੀ ਚਾਹੀਦੀ ਹੈ ਇਸ ਦੀਆਂ ਕੋਈ ਹਦਾਇਤਾਂ ਨਹੀਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਪਟਵਾਰੀਆਂ ਦੀਆਂ 4716 ਪੋਸਟਾਂ ਵਿਚੋਂ ਲਗਪਗ 2600 ਪੋਸਟਾਂ ਭਰੀਆਂ ਹਨ, ਜਦਕਿ 2100 ਦੇ ਕਰੀਬ ਪੋਸਟਾਂ ਖਾਲੀ ਹਨ। ਦਿ ਰੈਵੀਨਿਊ ਪਟਵਾਰ ਯੂਨੀਅਨ ਨੇ ਇਨ੍ਹਾਂ ਫਾਰਮਾਂ ਦੀ ਪੜਤਾਲ ਲਈ ਅਸਮਰਥਾ ਪ੍ਰਗਟਾਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 3500 ਪਟਵਾਰੀ ਤੁਰੰਤ ਰੈਗੂਲਰ ਭਰਤੀ ਕੀਤੇ ਜਾਣ।


Comments Off on ਪਟਵਾਰ ਯੂਨੀਅਨ ਵੱਲੋਂ ਨਵੀਂ ਭਰਤੀ ਕਰਨ ਦੀ ਮੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.