ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On July - 25 - 2019

ਮਹਿੰਗੀ ਸਿੱਖਿਆ ਖ਼ਿਲਾਫ਼ ਆਵਾਜ਼ ਉਠਾਈ ਜਾਵੇ

ਸਿੱਖਿਆ ਦਾ ਮੂਲ ਮਕਸਦ ਬੱਚੇ ਦਾ ਸਰਵਪੱਖੀ ਵਿਕਾਸ ਹੈ। ਪਾਠਕ੍ਰਮ ਦੇ ਨਾਲ ਬੱਚੇ ਅੰਦਰ ਰਚਨਾਤਮਕ ਸੋਚ ਅਤੇ ਕਲਾਤਮਕ ਕਿਰਿਆਵਾਂ ਪ੍ਰਗਟ ਕਰਨਾ ਵੀ ਸਿੱਖਿਆ ਦਾ ਉਦੇਸ਼ ਹੈ। ਪਰ ਸਿੱਖਿਆ ਮਹਿੰਗੀ ਹੋਣ ਤੇ ਇਸ ਦੇ ਨਿੱਜੀਕਰਨ ਨੇ ਇਨ੍ਹਾਂ ਉਦੇਸ਼ਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਮੁਫਤ ਅਤੇ ਲਾਜ਼ਮੀ ਸਿੱਖਿਆ ਸਿਰਫ ਸਰਕਾਰੀ ਸਕੂਲਾਂ ਤੱਕ ਸੀਮਤ ਹੈ। ਪ੍ਰਈਵੇਟ ਸਕੂਲਾਂ ਦੀਆਂ ਫੀਸਾਂ ਆਸਮਾਨ ਨੂੰ ਛੂਹ ਰਹੀਆਂ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਿੱਖਿਆ ਦੀ ਹਰ ਨੀਤੀ ਬਾਰੇ ਜਾਗਰੂਕ ਹੋਣ ਤਾਂ ਕਿ ਇਸ ਧੱਕੇ ਵਿਰੁੱਧ ਆਵਾਜ਼ ਉਠਾਈ ਜਾ ਸਕੇ।

ਜਸਪ੍ਰੀਤ ਕੌਰ, ਕਿੰਗਰਾ ਧੌਲਾ, ਸ੍ਰੀ ਮੁਕਤਸਰ ਸਾਹਿਬ।

ਹੁਣ ਵਿੱਦਿਆ ਦਾ ਵਪਾਰ ਹੋ ਰਿਹਾ

ਵਿੱਦਿਆ ਅਜਿਹੀ ਅਨਮੋਲ ਬਖਸ਼ਿਸ਼ ਹੈ ਜੋ ਹਨੇਰੇ ਵਿੱਚ ਚਾਨਣ ਫੈਲਾਉਂਦੀ ਹੈ। ਵਿੱਦਿਆ ਰਾਹੀਂ ਹੀ ਬੱਚਾ ਆਪਣੇ ਦੇਸ਼ ਦਾ ਸੂਝਵਾਨ ਨਾਗਰਿਕ ਬਣਦਾ ਹੈ। ਪਰ ਅੱਜ ਵਿੱਦਿਆ ਦਾ ਵਪਾਰ ਹੋ ਰਿਹਾ ਹੈ। ਸਿੱਖਿਆ ਦਾ ਦਿਨੋਂ-ਦਿਨ ਨਿੱਜੀਕਰਨ ਹੋ ਰਿਹਾ ਹੈ। ਅੱਜ ਭਾਵੇਂ ਹਰ ਸੰਸਥਾ ਮੁਕਾਬਲੇ ਵਿੱਚ ਰੱਖ ਕੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਨਵੀਆਂ-ਨਵੀਆਂ ਤਕਨੀਕਾਂ ਵਰਤਦੀ ਹੈ, ਪਰ ਬੱਚਿਆਂ ਨੂੰ ਜੋ ਸਿੱਖਿਆ ਮੁਹੱਈਆ ਕਰਵਾਉਣੀ ਜਾਣੀ ਚਾਹੀਦੀ ਹੈ, ਉਹ ਨਹੀਂ ਕਰਵਾਈ ਜਾਂਦੀ। ਬੱਚਿਆਂ ਦੀਆਂ ਕਲਾਤਮਿਕ ਕਿਰਿਆਵਾਂ ਨੂੰ ਉਭਾਰਨ ਦੀ ਜਗ੍ਹਾ ਉਨ੍ਹਾਂ ਨੂੰ ਮਸ਼ੀਨ ਦਾ ਰੂਪ ਦਿੱਤਾ ਜਾ ਰਿਹਾ ਹੈ।

ਚਾਨਣ ਸਿੰਘ, ਪਿੰਡ ਬਾਜਕ, ਜ਼ਿਲ੍ਹਾ ਬਠਿੰਡਾ।
ਸੰਪਰਕ: 97793-70808

ਮੱਧ ਵਰਗ ਲਈ ਸਿੱਖਿਆ ਹੁਣ ਸੁਪਨਾ ਬਣੀ

ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਕਿਸੇ ਚੰਗੀ ਸੰਸਥਾ ਵਿਚ ਸਿੱਖਿਆ ਹਾਸਲ ਕਰੇ, ਪਰ ਅੱਜ ਮੱਧ ਵਰਗ ਤੇ ਹੇਠਲੇ ਵਰਗ ਲਈ ਸਿੱਖਿਆ ਸੁਪਨਾ ਬਣ ਕੇ ਰਹਿ ਗਈ ਹੈ। ਪੰਜਾਬ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਰਲਰਸ਼ਿਪ ਸਕੀਮ ਬੰਦ ਕਰਕੇ ਨੌਜਵਾਨ ਵਰਗ ਨਾਲ ਕੋਝਾ ਮਜ਼ਾਕ ਕੀਤਾ ਹੈ। ਛੋਟੀ ਕਿਸਾਨੀ ਦਾ ਨੌਜਵਾਨ ਵੀ ਮਹਿੰਗੀ ਸਿੱਖਿਆ ਕਾਰਨ ਇਸ ਤੋਂ ਵਾਂਝਾ ਹੋ ਰਿਹਾ ਹੈ, ਜਿਸ ਕਾਰਨ ਨੌਜਵਾਨ ਵਰਗ ਨਿਰਾਸ਼ਾ ਦੇ ਆਲਮ ਵਿਚ ਹੈ। ਸਿਆਸਤ ਦਾ ਨਿੱਘ ਮਾਨਣ ਵਾਲਿਆਂ ਨੂੰ ਨੌਜਵਾਨ ਵਰਗ ਬਾਰੇ ਕੋਈ ਚਿੰਤਾ ਨਹੀਂ, ਜੋ ਬਹੁਤ ਨਿੰਦਣਯੋਗ ਹੈ।

ਸਤਵੀਰ ਕੌਰ ਭਾਗਸਰ, ਸ੍ਰੀ ਮੁਕਤਸਰ ਸਾਹਿਬ।

ਵਪਾਰਕ ਹੋ ਰਹੀ ਸਿੱਖਿਆ

ਪ੍ਰਾਈਵੇਟ ਸਕੂਲਾਂ ਵਾਲੇ ਜਿੱਥੇ ਬੱਚਿਆਂ ਦੇ ਮਾਪਿਆਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ, ਨਾਲ ਹੀ ਪੰਜਾਬੀ ਮਾਂ ਬੋਲੀ ਨਾਲ ਵੀ ਖਿਲਵਾੜ ਕਰਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਦੇਣਾਂ ਚਾਹੁੰਦੇ ਹਨ ਜਿਸ ਕਰਕੇ ਕਈ ਮਾਪੇ ਤਾਂ ਆਪਣੀ ਆਰਥਿਕ ਪਹੁੰਚ ਤੋਂ ਬਾਹਰ ਹੋ ਕੇ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਂਉਦੇ ਹਨ ਪਰ ਉਹ ਕਦੇ ਇਹ ਨਹੀ ਸੋਚ ਦੇ ਕਿ ਇਹ ਸਕੂਲਾਂ ਦੇ ਅੰਦਰ ਪੰਜਾਬੀ ਬੋਲਣ ’ਤੇ ਹੀ ਮਨਾਹੀ ਹੁੰਦੀ ਹੈ। ਇਸ ਤਰ੍ਹਾਂ ਸਾਡੇ ਬੱਚੇ ਆਪਣੀ ਮਾਂ ਬੋਲੀ ਪੰਜਾਬੀ ਅਤੇ ਅਮੀਰ ਸਭਿਆਚਾਰ ਤੋਂ ਤਾਂ ਦੂਰ ਹੋ ਰਹੀ ਰਹੇ ਹਨ।

ਰਵੀ ਭਾਟੀਆ, ਸਾਹਨੇਵਾਲ। ਸੰਪਰਕ: 99144-32404

ਮਹਿੰਗੀ ਵਿੱਦਿਆ, ਇਕ ਸਰਾਪ

ਵਿੱਦਿਆ ਤੋਂ ਬਿਨਾਂ ਮਨੁੱਖ ਅਧੂਰਾ ਹੈ, ਪਰ ਹੁਣ ਵਿੱਦਿਆ ਪ੍ਰਾਪਤ ਕਰਨਾ ਬਹੁਤ ਮਹਿੰਗਾ ਹੋ ਚੁੱਕਾ ਹੈ। ਮਹਿੰਗੀ ਵਿੱਦਿਆ ਸਾਡੇ ਵਿਦਿਆਰਥੀਆਂ ਲਈ ਵਰਦਾਨ ਦੀ ਥਾਂ ਸਰਾਪ ਸਾਬਤ ਹੋ ਰਹੀ ਹੈ। ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਅਧਿਆਪਕਾਂ ਦੀ ਕਮੀ ਕਰਕੇ ਵਿੱਦਿਆ ਦਾ ਪੱਧਰ ਦਿਨ-ਬ-ਦਿਨ ਨਿੱਘਰ ਰਿਹਾ ਹੈ ਅਤੇ ਪ੍ਰਾਈਵੇਟ ਸਕੂਲ/ਕਾਲਜ ਵਧੇਰੇ ਫੀਸਾਂ ਵਸੂਲ ਕੇ ਵਿਦਿਆਰਥੀਆਂ ਦੀ ਲੁੱਟ ਕਰ ਰਹੇ ਹਨ। ਮਹਿੰਗੀ ਵਿੱਦਿਆ ਕਰਕੇ ਹੀ ਸਾਡੇ ਵਿਦਿਆਰਥੀ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ ਤੇ ਦੇਸ਼ ਵਿਚ ਬੇਰੁਜ਼ਗਾਰੀ ਦਿਨ-ਬ-ਦਿਨ ਵਧ ਰਹੀ ਹੈ।

ਲਖਬੀਰ ਕੌਰ ਸੰਧੂ, ਅਸਿਸਟੈਂਟ ਪ੍ਰੋਫ਼ੇਸਰ ਕਾਮਰਸ, ਮਾਲਵਾ ਕਾਲਜ, ਬਠਿੰਡਾ।
ਸੰਪਰਕ: 98881-45049

ਵਿੱਦਿਆ ਹੋਈ ਬਹੁਤ ਮਹਿੰਗੀ

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ, ਜੋ ਇਨਸਾਨ ਅੰਦਰਲੇ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਨਾਲ ਰੁਸ਼ਨਾ ਦਿੰਦਾ ਏ। ਮੌਜੂਦਾ ਦੌਰ ਅੰਦਰ ਇਹ ਨੇਤਰ ਇੰਨਾ ਮਹਿੰਗਾ ਹੋ ਜਾਵੇਗਾ, ਇਸਦਾ ਕਦੇ ਅੰਦਾਜ਼ਾ ਵੀ ਨਹੀਂ ਸੀ। ਇਹ ਸਾਡਾ ਹੀ ਮੁਲਕ ਸੀ ਜਿਸ ਅੰਦਰ ਨਾਲੰਦਾ ਅਤੇ ਤਕਸ਼ਿਲਾ ਵਰਗੇ ਵਿਸ਼ਵਵਿਦਿਆਲਿਆਂ ਅੰਦਰ ਗੁਰੂ-ਸ਼ਿਸ਼ ਪ੍ਰਥਾ ਤਹਿਤ ਵਿੱਦਿਆ ਕਿਸੇ ਮੁੱਲ ਤੋਂ ਬਿਨਾਂ ਪ੍ਰਾਪਤ ਕੀਤੀ ਜਾਂਦੀ ਸੀ। ਅੱਜ ਪ੍ਰਾਈਵੇਟ ਅਦਾਰਿਆਂ ਵਿਚ ਜੇ ਤੁਹਾਨੂੰ ਮਿਹਨਤ ਦੇ ਦਮ ’ਤੇ ਸੀਟ ਨਹੀਂ ਮਿਲਦੀ ਤਾਂ ਮੈਨੇਜਮੈਂਟ ਕੋਟਾ ਤੁਹਾਨੂੰ ਮਹਿੰਗੇ ਮੁੱਲ ਤੇ ਉਹੀ ਵਿੱਦਿਅਕ ਸੀਟ ਮੁਹੱਈਆ ਕਰਵਾ ਰਿਹਾ ਹੈ।

ਅਮੀਨਾ, ਪਿੰਡ ਵਾ ਡਾ: ਬਹਿਰਾਮਪੁਰ ਜ਼ਿਮੀਦਾਰੀ, ਤਹਿ. ਵਾ ਜ਼ਿਲ੍ਹਾ ਰੂਪਨਗਰ।

ਮਹਿੰਗੀ ਵਿੱਦਿਆ ਸਾਡਾ ਸ਼ੌਕ ਵੀ

ਸਿੱਖਿਆ ਸਾਡੇ ਸਮਾਜ ਲਈ ਬਹੁਤ ਜ਼ਰੂਰੀ ਹੈ। ਮਾਪਿਆਂ ਦੀ ਸ਼ਾਨੋ ਸ਼ੌਕਤ ਨੇ ਵਿੱਦਿਆ ਨੂੰ ਵਪਾਰੀ ਬਣਾ ਦਿੱਤਾ ਹੈ। ਮਹਿੰਗੀ ਵਿਦਿਆ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿੱਚ ਹੋਈ ਹੈ ਨਾ ਕਿ ਸਰਕਾਰੀ ਸੰਸਥਾਵਾਂ ਵਿੱਚ। ਮਾਪੇ ਆਪਣੇ ਬੱਚਿਆਂ ਨੂੰ ਮਹਿੰਗੀਆਂ ਸੰਸਥਾਵਾਂ ਵਿਚ ਪੜ੍ਹਾਉਣਾ ਆਪਣੀ ਸ਼ਾਨ ਸਮਝਦੇ ਹਨ। ਸਰਕਾਰੀ ਸੰਸਥਾਵਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਿਚ ਮਾਪੇ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਦੀ ਸੋਚ ਮੁਤਾਬਕ ਸਰਕਾਰੀ ਸੰਸਥਾਵਾਂ ਗਰੀਬ ਬੱਚਿਆਂ ਲਈ ਹਨ। ਅੱਜ ਦੇ ਸਰਕਾਰੀ ਸਕੂਲ ਵੀ ਕਿਸੇ ਤੋਂ ਘੱਟ ਨਹੀਂ ਹਨ ਬਸ ਲੋੜ ਹੈ ਸਾਨੂੰ ਸਾਡੀ ਸੋਚ ਬਦਲਣ ਦੀ।

ਗੁਰਪ੍ਰੀਤ ਸਿੰਘ ਸੰਧੂ, ਪਿੰਡ ਗਹਿਲੇ ਵਾਲਾ,
ਜ਼ਿਲ੍ਹਾ ਫਾਜ਼ਿਲਕਾ।

ਮਹਿੰਗੀ ਵਿੱਦਿਆ ਚਿੰਤਾ ਦਾ ਵਿਸ਼ਾ

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਤੇ ਸਾਡਾ ਬੁਨਿਆਦੀ ਅਧਿਕਾਰ ਹੈ। ਸਰਕਾਰ ਦੇ ਦਾਅਵਿਆ ਵਿੱਚ ਵੀ ਮੁਢਲੀ ਸਿੱਖਿਆ ਅਤੇ ਲੜਕੀਆਂ ਦੀ ਉਚ-ਸਿੱਖਿਆਂ ਤੱਕ ਦੀ ਪੜ੍ਹਾਈ ਮੁਫ਼ਤ ਕਰਾਰ ਦਿੱਤੀ ਗਈ ਹੈ, ਪਰ ਇਸਦਾ ਜ਼ਮੀਨੀ ਸੱਚ ਕੀ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਪ੍ਰਾਈਵੇਟ ਸੰਸਥਾਵਾਂ ਲਈ ਵਿੱਦਿਆ ਕਮਾਈ ਦਾ ਮੁਖ ਸਾਧਨ ਹੈ, ਇਨ੍ਹਾਂ ਅਦਾਰਿਆ ’ਚ ਲੋਕਾਂ ਦੀ ਚੰਗੀਆਂ ਸਹੂਲਤਾਂ ਦੇ ਨਾਂ ਹੇਠ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਇਸ ਲਈ ਮਹਿੰਗੀ ਹੁੰਦੀ ਜਾ ਰਹੀ ਵਿੱਦਿਆ ਅੱਜ ਚਿੰਤਾ ਦਾ ਵਿਸ਼ਾ ਹੈ।

ਮੁਹੰਮਦ ਇਰਫ਼ਾਨ ਮਲਿਕ, ਫ਼ਾਰਸੀ, ਉਰਦੂ ਅਤੇ ਅਰਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98149-60259

ਪੁਰਾਣੀਆਂ ਸਿੱਖਿਆ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਾਵੇ

ਪੰਜਾਬ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੁਝ ਸਾਲਾਂ ਤੋਂ ਲਗਾਤਾਰ ਨਵੇਂ ਵਿੱਦਿਅਕ ਅਦਾਰੇ ਖੁੱਲ੍ਹਦੇ ਜਾ ਰਹੇ ਹਨ, ਪਰ ਲੋੜ ਇਹ ਹੈ ਕਿ ਪਹਿਲਾਂ ਪੁਰਾਣੀਆਂ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਨੂੰ ਆਰਥਿਕ ਅਤੇ ਬੁਨਿਆਦੀ ਪੱਧਰ ਉੱਤੇ ਮਜ਼ਬੂਤ ਕੀਤਾ ਜਾਵੇ। ਮੌਜੂਦਾ ਸਰਕਾਰੀ ਅਤੇ ਗੈਰ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਜਿੱਥੇ ਆਰਥਿਕ ਪੱਖੋਂ ਗਰੀਬ ਅਤੇ ਯੋਗ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਪੱਧਰੀ ਸਿੱਖਿਆ ਤੱਕ ਮੁਫ਼ਤ ਵਿੱਦਿਆ ਦੇਣ ਲਈ ਵੱਧ ਤੋਂ ਵੱਧ ਵਜ਼ੀਫ਼ੇ ਪ੍ਰਦਾਨ ਕਰਨੇ ਚਾਹੀਦੇ ਹਨ।

ਹਰਗੁਣਪ੍ਰੀਤ ਸਿੰਘ, ਗਲੀ ਨੰ: 5, ਅਰਜਨ ਨਗਰ, ਪਟਿਆਲਾ। ਸੰਪਰਕ: 94636-19353

ਮਹਿੰਗੀ ਵਿੱਦਿਆ ਗ਼ਰੀਬ ’ਤੇ ਭਾਰੀ

ਅੱਜ-ਕੱਲ੍ਹ ਵਿੱਦਿਆ ਬਹੁਤੀ ਮਹਿੰਗੀ ਹੋਣ ਕਰਕੇ ਚਾਹਵਾਨ ਇਸ ਤੋਂ ਵਾਂਝੇ ਰਹਿ ਜਾਂਦੇ ਹਨ। ਮਾਪੇ ਵੀ ਆਪਣੇ ਬੱਚਿਆਂ ਨੂੰ ਵੱਡੇ- ਵੱਡੇ ਤੇ ਮਹਿੰਗੇ ਸਕੂਲਾਂ ਵਿੱਚ ਪੜ੍ਹਾਉਣਾ ਵਧੇਰੇ ਚੰਗਾ ਸਮਝਦੇ ਹਨ, ਕਿਉਂਕਿ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਘੱਟ ਸਹੂਲਤਾਂ ਹੁੰਦੀ ਹਨ। ਕੁੱਝ ਵਿਦਿਆਰਥੀ ਇਸੇ ਕਰਕੇ ਉੱਚ ਪੱਧਰ ਤੱਕ ਪੜ੍ਹਾਈ ਨਹੀਂ ਕਰ ਸਕਦੇ, ਕਿਉਂਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਵੀ ਨਹੀਂ ਚੁੱਕ ਸਕਦੇ। ਸਰਕਾਰ ਨੂੰ ਸਰਕਾਰੀ ਸਕੂਲਾਂ ਦੀ ਸਮਰੱਥਾ ਨੂੰ ਵਧਾ ਕੇ ਤੇ ਵਧੇਰੇ ਬੱਚਿਆਂ ਨੂੰ ਵਜ਼ੀਫੇ ਦੇ ਕੇ ਉਨ੍ਹਾਂ ਦਾ ਰੁਝਾਨ ਪੜ੍ਹਾਈ ਵੱਲ ਕਰਨਾ ਚਾਹੀਦਾ ਹੈ।

ਬਖ਼ਸ਼ੀਸ਼ ਸਿੰਘ, ਬਨੂੜ, ਜ਼ਿਲ੍ਹਾ ਮੁਹਾਲੀ।
ਸੰਪਰਕ: 75087-13695


Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.