ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਨੌਂ ਰੰਗਾਂ ਨਾਲ ਸ਼ਿੰਗਾਰਿਆ ਪੰਛੀ ਨੌਰੰਗਾ

Posted On July - 6 - 2019

ਗੁਰਮੀਤ ਸਿੰਘ*

ਕੁਦਰਤ ਨੇ ਆਪਣੇ ਨੌਂ ਰੰਗਾਂ ਨਾਲ ਪੰਛੀ ਨੌਰੰਗਾ ਨੂੰ ਸ਼ਿੰਗਾਰਿਆ ਹੋਇਆ ਹੈ। ਇਸ ਕਾਰਨ ਇਸ ਦਾ ਨਾਂ ਨੌਰੰਗਾ ਪਿਆ, ਜਿਸਨੂੰ ਅੰਗਰੇਜ਼ੀ ਵਿਚ 9ndian Pitta ਅਤੇ ਹਿੰਦੀ ਵਿਚ ਨਵਰੰਗ ਕਹਿੰਦੇ ਹਨ। ਇਹ ਪੰਛੀ ਜ਼ਿਆਦਾ ਵਣ ਰਕਬੇ ’ਤੇ ਨਿਰਭਰ ਨਹੀਂ ਰਹਿੰਦਾ ਬਲਕਿ ਜ਼ਮੀਨ ’ਤੇ ਡਿੱਗੇ ਸੁੱਕੇ ਪੱਤਿਆਂ ਨੂੰ ਚੁੱਕ ਕੇ ਉਨ੍ਹਾਂ ਹੇਠਾਂ ਛੁਪੇ ਕੀੜੇ-ਮਕੌੜਿਆਂ ਨੂੰ ਖਾਂਦਾ ਹੈ। ਨੌਰੰਗਾ ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਨੇਪਾਲ ਅਤੇ ਸ੍ਰੀਲੰਕਾ ਵਿਚ ਮਿਲਦਾ ਹੈ, ਪਰ ਇਹ ਪ੍ਰਜਣਨ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿਚ ਕਰਦਾ ਹੈ। ਇਹ ਸਰਦੀਆਂ ਵਿਚ ਭਾਰਤ ਅਤੇ ਸ੍ਰੀਲੰਕਾ ਦੇ ਸਾਰੇ ਹਿੱਸਿਆਂ ਵਿਚ ਪਰਵਾਸ ਕਰਦਾ ਹੈ।
ਇਨ੍ਹਾਂ ਦਾ ਖਾਣਾ ਮੁੱਖ ਤੌਰ ’ਤੇ ਕੀੜੇ-ਮਕੌੜੇ, ਕੀੜੀਆਂ, ਉਨ੍ਹਾਂ ਦਾ ਲਾਰਵਾ, ਬੀਟਲ, ਮੱਕੜੀਆਂ, ਘੋਗੇ ਆਦਿ ਹੈ। ਇਸਨੂੰ ਕਦੇ-ਕਦੇ ਦਿਹਾਤੀ ਖੇਤਰਾਂ ਵਿਚ ਜ਼ਮੀਨ ਤੋਂ ਖਾਣੇ ਦੇ ਟੁਕੜੇ ਖਾਂਦੇ ਵੀ ਵੇਖਿਆ ਗਿਆ ਹੈ। ਨੌਰੰਗਾ ਬਹੁਤ ਹੀ ਸੋਹਣਾ ਛੋਟਾ ਜਿਹਾ ਪੰਛੀ ਹੈ, ਜਿਸ ਦਾ ਸਿਰ ਬਦਾਮੀ ਰੰਗ ਦਾ ਤੇ ਸਿਰ ਵਿਚਕਾਰ ਕਾਲਾ ਚੀਰ ਹੁੰਦਾ ਹੈ। ਅੱਖਾਂ ’ਤੇ ਕਾਲੀ ਧਾਰੀ ਅਤੇ ਗਲਾ ਚਿੱਟਾ ਹੁੰਦਾ ਹੈ। ਇਹ ਉਪਰੋਂ ਸਾਰਾ ਹਰਾ ਅਤੇ ਨੀਲਾ ਅਤੇ ਹੇਠੋਂ ਫਿੱਕਾ ਨਸਵਾਰੀ ਰੰਗ ਦਾ ਹੁੰਦਾ ਹੈ। ਹੇਠੋਂ ਪੂੰਝਾ ਤੇ ਢਿੱਡ ਸੁਰਖ ਲਾਲ ਰੰਗ ਦੇ ਹੁੰਦੇ ਹਨ। ਅੱਖਾਂ ਭੂਰੀਆਂ ਤੇ ਚੁੰਝ ਕਾਲੀ ਹੁੰਦੀ ਹੈ। ਇਸ ਪੰਛੀ ਦੀ ਲੰਬਾਈ 17 ਤੋਂ 18 ਸੈਂਟੀਮੀਟਰ ਅਤੇ ਭਾਰ 45 ਤੋਂ 65 ਗ੍ਰਾਮ ਹੁੰਦਾ ਹੈ। ਇਹ ਜ਼ਿਆਦਾਤਰ ਜੰਗਲਾਂ ਦੇ ਹੇਠਾਂ ਜਾਂ ਸੰਘਣੇ ਵਣ ਰਕਬੇ ਵਿਚ ਵੇਖਿਆ ਜਾ ਸਕਦਾ ਹੈ। ਇਹ ਰਾਤ ਨੂੰ ਰੁੱਖਾਂ ’ਤੇ ਰਹਿੰਦਾ ਹੈ।

ਗੁਰਮੀਤ ਸਿੰਘ*

ਇਹ ਜੂਨ ਤੋਂ ਅਗਸਤ ਤਕ ਦੱਖਣੀ ਪੱਛਮੀ ਮੌਨਸੂਨ ਦੌਰਾਨ ਮੱਧ ਭਾਰਤ ਵਿਚ ਅਤੇ ਜੂਨ ਵਿਚ ਉੱਤਰੀ ਭਾਰਤ ਵਿਚ ਪ੍ਰਜਣਨ ਕਰਦਾ ਹੈ। ਇਸਦਾ ਆਲ੍ਹਣਾ ਇਕ ਗੋਲਾਕਾਰ ਢਾਂਚੇ ਵਰਗਾ ਹੁੰਦਾ ਹੈ ਜਿਸ ਵਿਚ ਅੰਦਰ ਜਾਣ ਦਾ ਰਸਤਾ ਇਕ ਪਾਸੇ ਤੋਂ ਗੋਲ ਕੀਤੇ ਰਸਤੇ ਰਾਹੀਂ ਹੀ ਹੁੰਦਾ ਹੈ। ਇਹ ਆਲ੍ਹਣਾ ਅਕਸਰ ਰੁੱਖ ਦੀਆਂ ਹੇਠਾਂ ਦੀਆਂ ਟਾਹਣੀਆਂ ’ਤੇ ਬਣਾਉਂਦਾ ਹੈ ਜੋ ਛਿਟੀਆਂ, ਘਾਹ, ਜੜਾਂ, ਸੁੱਕੇ ਪੱਤਿਆਂ ਆਦਿ ਦਾ ਬਣਾਇਆ ਹੁੰਦਾ ਹੈ। ਮਾਦਾ ਵੱਲੋਂ ਚਾਰ ਜਾਂ ਪੰਜ ਆਂਡੇ ਦਿੱਤੇ ਜਾਂਦੇ ਹਨ, ਜੋ ਬਹੁਤ ਚਮਕਦਾਰ ਅਤੇ ਚਿੱਟੇ ਗੋਲਾਕਾਰ ਹੁੰਦੇ ਹਨ। ਇਨ੍ਹਾਂ ’ਤੇ ਕਾਸ਼ਨੀ ਰੰਗ ਦੇ ਦਾਗ ਜਾਂ ਰੇਸ਼ੇ ਜਿਹੇ ਹੁੰਦੇ ਹਨ। ਨਰ ਤੇ ਮਾਦਾ ਆਂਡਿਆਂ ਲਈ ਵਾਰੀ-ਵਾਰੀ ਆਲ੍ਹਣੇ ਵਿਚ ਬੈਠਦੇ ਹਨ। ਆਂਡਿਆਂ ਵਿਚੋਂ 16 ਤੋਂ 17 ਦਿਨਾਂ ਬਾਅਦ ਬੱਚੇ ਬਾਹਰ ਨਿਕਲਦੇ ਹਨ।
ਇਹ ਆਮ ਤੌਰ ’ਤੇ ਸ਼ਰਮੀਲਾ ਅਤੇ ਘਾਹ ਦੇ ਅੰਦਰ ਲੁਕਿਆ ਰਹਿੰਦਾ ਹੈ। ਇਹ ਆਪਣੇ ਨਿੱਕੇ ਜਿਹੇ ਪੂੰਝੇ ਨੂੰ ਹੌਲੀ ਹੌਲੀ ਜਾਣ ਬੁੱਝ ਕੇ ਉੱਪਰ ਹੇਠਾਂ ਹਿਲਾਉਂਦਾ ਰਹਿੰਦਾ ਹੈ। ਛੇੜਨ ’ਤੇ ਇਹ ਉੱਡ ਕੇ ਕਿਸੇ ਨੀਵੀਂ ਜਿਹੀ ਟਾਹਣੀ ’ਤੇ ਬੈਠ ਜਾਂਦਾ ਹੈ ਅਤੇ ਖ਼ਤਰਾ ਟਲ ਜਾਣ ’ਤੇ ਫਿਰ ਜ਼ਮੀਨ ’ਤੇ ਉਤਰ ਆਉਂਦਾ ਹੈ। ਇਸ ਦੀ ਆਵਾਜ਼ ਉੱਚੀ ਅਤੇ ਸਪੱਸ਼ਟ ਹੈ ਜੋ ਇਹ ਸਵੇਰੇ ਸ਼ਾਮ ਬੋਲਦਾ ਹੈ। ਕਈ ਵਾਰ ਬੱਦਲਵਾਈ ਵਿਚ ਇਹ ਦਿਨ ਵੇਲੇ ਵੀ ਬੋਲਦਾ ਰਹਿੰਦਾ ਹੈ। ਆਵਾਜ਼ ਕੱਢਣ ਵੇਲੇ ਇਹ ਤਣ ਕੇ ਖੜ੍ਹ ਜਾਂਦਾ ਹੈ ਅਤੇ ਸਿਰ ਨੂੰ ਪਿੱਛੇ ਵੱਲ ਝਟਕਾ ਮਾਰਦਾ ਹੈ। ਭਾਰਤ ਸਰਕਾਰ ਨੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਨਾਲ ਨੌਰੰਗੇ ਨੂੰ ਐਕਟ ਦੀ ਅਨੁਸੂਚੀ-5 ਵਿਚ ਰੱਖ ਕੇ ਪੂਰਨ ਸੁਰੱਖਿਆ ਦਿੱਤੀ ਹੈ। ਇਸਨੂੰ ਜਾਲ ਨਾਲ ਫੜਨਾ, ਵੇਚਣਾ ਜਾਂ ਫਿਰ ਪਾਲਤੂ ਬਣਾ ਕੇ ਘਰ ਵਿਚ ਰੱਖਣਾ ਕਾਨੂੰਨੀ ਜੁਰਮ ਹੈ।
ਮਨੁੱਖ ਵੱਲੋਂ ਇਨ੍ਹਾਂ ਦੇ ਵਾਸ ਨੂੰ ਨਸ਼ਟ ਕਰਨਾ, ਫ਼ਸਲਾਂ ’ਤੇ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਨ ਨਾਲ ਇਨ੍ਹਾਂ ਪੰਛੀਆਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਆਈ.ਯੂ. ਸੀ.ਐੱਨ. ਨੇ ਤਾਂ ਨੌਰੰਗੇ ਦੀ ਗਿਣਤੀ ’ਤੇ ਕੋਈ ਮਾੜਾ ਅਸਰ ਨਹੀਂ ਦੱਸਿਆ। ਇਸ ਪੰਛੀ ਦੀ ਸੁੰਦਰਤਾ ਅਤੇ ਸੁਰੱਖਿਆ ਨੂੰ ਵੇਖਦਿਆਂ ਭਾਰਤ ਸਰਕਾਰ ਨੇ 28 ਅਪਰੈਲ, 1975 ਨੂੰ ਇਕ 25 ਪੈਸੇ ਦੀ ਡਾਕ ਟਿਕਟ ਜਾਰੀ ਕੀਤੀ ਸੀ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910


Comments Off on ਨੌਂ ਰੰਗਾਂ ਨਾਲ ਸ਼ਿੰਗਾਰਿਆ ਪੰਛੀ ਨੌਰੰਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.