ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    ਹਾਂਗਕਾਂਗ ਓਪਨ: ਸਿੰਧੂ ਜਿੱਤੀ, ਸਾਇਨਾ ਹਾਰੀ !    ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    

ਨੇਤਰਹੀਣ ਗਾਹਕ ਨੂੰ ਸੇਵਾਵਾਂ ਦੇਣ ਤੋਂ ਨਾਂਹ ਕਰਨ ’ਤੇ ਅਮਰੀਕੀ ਸਪਾ ਸੈਂਟਰ ਨੂੰ ਜੁਰਮਾਨਾ

Posted On July - 11 - 2019

ਲਾਸ ਏਂਜਲਸ, 10 ਜੁਲਾਈ
ਲਾਸ ਏਂਜਲਸ ਵਿੱਚ ਚੱਲਦਾ ਇਕ ਸਪਾ ਸੈਂਟਰ ਸੇਵਾਵਾਂ ਦੇਣ ਤੋਂ ਨਾਂਹ ਕਰਨ ਮਗਰੋਂ ਹੁਣ ਆਪਣੀਆਂ ਨੀਤੀਆਂ ’ਚ ਤਬਦੀਲੀ ਕਰਨ ਅਤੇ ਇਕ ਨੇਤਰਹੀਣ ਵਿਅਕਤੀ ਨੂੰ ਹਰਜ਼ਾਨਾ ਦੇਣ ਨੂੰ ਤਿਆਰ ਹੋ ਗਿਆ ਹੈ।
ਨੇਤਰਹੀਣ ਵਿਅਕਤੀ ਵੱਲੋਂ ਅਮਰੀਕਾ ਦੇ ਨਿਆਂ ਵਿਭਾਗ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਏ ਜਾਣ ਮਗਰੋਂ ਸੀ.ਜੇ. ਸਪਾ ਗਰੁੱਪ ਵੱਲੋਂ ਚਲਾਏ ਜਾਂਦੇ ਸਪਾ ਪੈਲੇਸ ਨੇ ਸਮਝੌਤਾ ਕਰ ਲਿਆ ਹੈ। ਨਿਆਂ ਮੰਤਰਾਲੇ ਦੇ ਬਿਆਨ ਅਨੁਸਾਰ ਸ਼ਿਕਾਇਤਕਰਤਾ ਜੁਲਾਈ 2017 ’ਚ ਆਪਣੇ ਇਕ ਦੋਸਤ ਨਾਲ ਲਾਸ ਏਂਜਲਸ ਦੇ ਵੈਸਟਲੇਕ ਨੇਬਰਹੁੱਡ ’ਚ ਸਥਿਤ ਸਪਾ ਸੈਂਟਰ ਵਿੱਚ ਮਸਾਜ ਕਰਵਾਉਣ ਗਿਆ ਸੀ।
ਸਪਾ ਸੈਂਟਰ ਦੇ ਇਕ ਮੁਲਾਜ਼ਮ ਨੇ ਉਸ ਨੂੰ ਉਸ ਮੁਤਾਬਕ ਮਸਾਜ ਦੇਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਮਸਾਜ ਥੈਰੇਪਿਸਟ ਉਸ ਦਾ ਖ਼ਿਆਲ ਨਹੀਂ ਰੱਖ ਸਕੇਗਾ। – ਏਐੱਫਪੀ


Comments Off on ਨੇਤਰਹੀਣ ਗਾਹਕ ਨੂੰ ਸੇਵਾਵਾਂ ਦੇਣ ਤੋਂ ਨਾਂਹ ਕਰਨ ’ਤੇ ਅਮਰੀਕੀ ਸਪਾ ਸੈਂਟਰ ਨੂੰ ਜੁਰਮਾਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.