ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    ਹਾਂਗਕਾਂਗ ਓਪਨ: ਸਿੰਧੂ ਜਿੱਤੀ, ਸਾਇਨਾ ਹਾਰੀ !    ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    

ਨਿਗਮ ਨਾਲ ਫੰਡਾਂ ’ਚ ਕੀਤਾ ਜਾ ਰਿਹੈ ਵਿਤਕਰਾ: ਤਿਵਾੜੀ

Posted On July - 11 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ

ਭਾਜਪਾ ਪ੍ਰਧਾਨ ਮਨੋਜ ਤਿਵਾੜੀ ਪ੍ਰੈੱਸ ਕਾਨਫਰੰਸ ਦੌਰਾਨ।-ਫੋਟੋ: ਦਿਓਲ

ਦਿੱਲੀ ਦੇ ਇਕ ਸਰਕਾਰੀ ਸਕੂਲ ਵਿੱਚ ਛੱਤ ਵਾਲਾ ਪੱਖਾ ਡਿੱਗਣ ਕਾਰਨ ਇਕ ਵਿਦਿਆਰਥੀ ਦੇ ਜ਼ਖ਼ਮੀ ਹੋਣ ਦੀ ਘਟਨਾ ਦੇ ਬਹਾਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕੇਜਰੀਵਾਲ ਸਰਕਾਰ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ (ਉਪ ਮੁੱਖ ਮੰਤਰੀ ਦਿੱਲੀ ਸਰਕਾਰ) ’ਤੇ ਸਿਆਸੀ ਹੱਲਾ ਬੋਲਿਆ।
ਉਨ੍ਹਾਂ ਕਿਹਾ ਕਿ ਦਿੱਲੀ ਦੀ ਸਰਕਾਰ ਪੰਜ-ਪੱਚੀ ਦੀ ਸਰਕਾਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਵਿਸ਼ਵ ਪੱਧਰੀ ਸਕੂਲ ਦਾ ਜ਼ਿਕਰ ਸ੍ਰੀ ਸਿਸੋਦੀਆ ਨੇ ਕੀਤਾ ਹੈ ਉਸੇ ਸਕੂਲ ਵਿੱਚ ਛੱਤ ਵਾਲਾ ਪੱਖਾ ਡਿੱਗਣ ਕਾਰਨ ਇਕ ਵਿਦਿਆਰਥੀ ਜ਼ਖ਼ਮੀ ਹੋ ਗਿਆ ਹੈ ਜਿਸ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਆਗੂਆਂ ਨੇ ਕੁੱਝ ਸਮਾਂ ਪਹਿਲਾਂ ਨਗਰ ਨਿਗਮ ਦੇ ਸਕੂਲਾਂ ਦੇ ਜ਼ਮੀਨ ਉਪਰ ਬੈਠ ਕੇ ਪੜ੍ਹ ਰਹੇ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਪਾਈਆਂ ਸਨ ਤੇ ਉਨ੍ਹਾਂ ਪ੍ਰਤੀ ਹੀਣਭਾਵਨਾ ਪ੍ਰਗਟਾਉਂਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ 53 ਹਜ਼ਾਰ ਕਰੋੜ ਦੇ ਆਪਣੇ ਬਜਟ ਵਿੱਚ 12460 ਕਰੋੜ ਸਿੱਖਿਆ ਲਈ ਫੰਡ ਰੱਖਿਆ ਗਿਆ ਜੋ ਕੁੱਲ ਬਜਟ ਦਾ 23.51 ਫ਼ੀਸਦ ਹੁੰਦਾ ਹੈ। ਦਿੱਲੀ ਸਰਕਾਰ ਦੇ ਕਰੀਬ 1033 ਸਕੂਲ ਹਨ ਜਦੋਂ ਕਿ ਉੱਤਰੀ ਦਿੱਲੀ ਨਗਰ ਨਿਗਮ ਦੇ ਕੁੱਲ 743 ਸਕੂਲ ਹਨ ਜਿਨ੍ਹਾਂ ਲਈ ਦਿੱਲੀ ਸਰਕਾਰ ਨੇ ਬਜਟ ਵੱਜੋਂ 1.46 ਫ਼ੀਸਦ ਵੰਡਿਆ ਹੈ। ਉਨ੍ਹਾਂ ਕਿਹਾ ਕਿ ਕੀ ਦਿੱਲੀ ਦੇ ਨਿਗਮਾਂ ਦੇ ਵਿਦਿਆਰਥੀ ਦਿੱਲੀ ਦੇ ਨਹੀਂ ਹਨ।
ਉਨ੍ਹਾਂ ਕਿਹਾ ਕਿ ‘ਆਪ’ ਨੇ 2016-17 ਵਿੱਚ 3500 ਕਰੋੜ ਸਿੱਖਿਆ ਲਈ ਬਜਟ ਦਿੱਤਾ ਤੇ ਬਾਅਦ ਵਿੱਚ 3103 ਕਰੋੜ ਕਰ ਦਿੱਤਾ ਗਿਆ ਜੋ ਕਰੀਬ 400 ਕਰੋੜ ਘੱਟ ਸੀ। ਕਰੀਬ 2666 ਕਰੋੜ ਖ਼ਰਚ ਕੀਤੇ ਗਏ ਬਾਕੀ ਵਾਪਸ ਚੱਲੇ ਗਏ ਪਰ ਨਿਗਮ ਨੂੰ ਨਹੀਂ ਦਿੱਤੇ। ਇਸੇ ਤਰ੍ਹਾਂ 2016-17 ਦੌਰਾਨ 2127 ਕਰੋੜ ਦਿੱਤੇ ਤੇ 1965 ਰਿਵਾਈਜ਼ ਕੀਤੇ ਗਏ, ਖਰਚ 1677 ਕਰੋੜ ਹੋਏ ਬਾਕੀ ਵਾਪਸ ਚਲੇ ਗਏ। ਚੋਣ ਵਰ੍ਹੇ ਦੌਰਾਨ ਸਿੱਖਿਆ ਦਾ ਬਜਟ 4696 ਕਰੋੜ ਕੀਤਾ ਗਿਆ ਤੇ ਇਸਤੇਮਾਲ ਸਿਰਫ਼ 1803 ਕਰੋੜ ਕੀਤਾ ਗਿਆ ਬਾਕੀ ਵਾਪਸ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਸਰਕਾਰ ਨਿਗਮ ਨਾਲ ਫ਼ੰਡਾਂ ਵਿੱਚ ਭੇਦਭਾਵ ਕਰ ਰਹੀ ਹੈ।


Comments Off on ਨਿਗਮ ਨਾਲ ਫੰਡਾਂ ’ਚ ਕੀਤਾ ਜਾ ਰਿਹੈ ਵਿਤਕਰਾ: ਤਿਵਾੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.