ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਨਹਿਰ ’ਚ ਡੁੱਬੇ ਤਿੰਨ ਬੱਚਿਆਂ ਦੀ ਅਜੇ ਨਹੀਂ ਕੋਈ ਉੱਘ-ਸੁੱਘ

Posted On July - 11 - 2019

ਜਗਤਾਰ ਸਮਾਲਸਰ
ਏਲਨਾਬਾਦ, 10 ਜੁਲਾਈ

ਨਹਿਰ ਵਿੱਚ ਬੱਚਿਆਂ ਦੀ ਤਲਾਸ਼ ਕਰਦੇ ਹੋਏ ਗੋਤਾਖੋਰ।

ਸੋਮਵਾਰ ਨੂੰ ਇੰਦਰਾ ਗਾਂਧੀ ਨਹਿਰ ’ਚ ਏਲਨਾਬਾਦ ਦੇ ਤਿੰਨ ਬੱਚਿਆਂ ਦੇ ਡੁੱਬਣ ਦੇ ਮਾਮਲੇ ’ਚ ਬੁੱਧਵਾਰ ਨੂੰ ਘਟਨਾ ਦੇ ਤੀਜੇ ਦਿਨ ਵੀ ਨਹਿਰ ਵਿੱਚੋਂ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਨਹਿਰ ’ਚੋਂ ਤਿੰਨਾਂ ਬੱਚਿਆਂ ਦੀ ਤਲਾਸ਼ ਲਈ ਪੁਲੀਸ ਅਮਲਾ ਅੱਜ ਵੀ ਜੁਟਿਆ ਰਿਹਾ ਪਰ ਆਥਣ ਤੱਕ ਇੱਕ ਵੀ ਬੱਚੇ ਦਾ ਸੁਰਾਗ ਨਹੀਂ ਮਿਲ ਸਕਿਆ। ਨਹਿਰ ’ਚ ਡੁੱਬੇ ਏਲਨਾਬਾਦ ਦੇ ਗਾਇਤਰੀ, ਪਿੰਕੀ ਤੇ ਰਾਹੁਲ ਦੀ ਬਰਾਮਦਗੀ ਲਈ ਪੁਲੀਸ ਨੇ ਬੀਕਾਨੇਰ ਤੋਂਂ ਐਸਡੀਆਰਐਫ ਦੀ 14 ਮੈਂਬਰੀ ਟੀਮ ਨੂੰ ਵੀ ਬੁਲਾਇਆ ਸੀ। ਟੀਮ ਦੇ ਮੈਂਬਰਾਂ ਨੇ ਕਿਸ਼ਤੀ ਨਾਲ ਤੇ ਪਿੰਡ ਸੂਰੇਵਾਲਾ ਦੇ ਗੋਤਾਖੋਰਾਂ ਨੇ ਦਿਨ ਭਰ ਨਹਿਰ ’ਚ ਤਲਾਸ਼ੀ ਮੁਹਿੰਮ ਚਲਾਈ ਪਰ ਸਫਲਤਾ ਨਹੀਂ ਮਿਲ ਸਕੀ। ਇਸ ਦੌਰਾਨ ਮੌਕੇ ਉੱਤੇ ਡੀਐਸਪੀ ਨਰਪਤ ਚੰਦ, ਟਿੱਬੀ ਥਾਣਾ ਇੰਚਾਰਜ ਨੰਦਰਾਮ ਭਾਦੂ, ਤਲਵਾੜਾ ਝੀਲ ਥਾਣਾ ਇੰਚਾਰਜ ਬਿਸ਼ਨ ਸਹਾਏ ਪੁਲੀਸ ਨਾਲ ਮੌਜੂਦ ਰਹੇ। ਘਰੇਲੂ ਕਲੇਸ਼ ਕਾਰਨ ਸੋਮਵਾਰ ਨੂੰ ਏਲਨਾਬਾਦ ਦੇ ਵਾਰਡ ਇੱਕ ਵਾਸੀ ਸੁਮਨ ਪਤਨੀ ਛਗਨ ਲਾਲ ਕਾਮਡ ਆਪਣੀ ਪੁੱਤਰੀ ਗਾਇਤਰੀ, ਪਿੰਕੀ ਤੇ ਪੁੱਤਰ ਰਾਹੁਲ ਨੂੰ ਨਾਲ ਲੈ ਕੇ ਟਿੱਬੀ-ਤਲਵਾੜਾ ਸਥਿਤ ਇੰਦਰਾ ਗਾਂਧੀ ਨਹਿਰ ਦੇ ਪੁਲ ’ਤੇ ਪਹੁੰਚੀ ਤੇ ਉੱਥੇ ਆਪਣੀਆਂ ਚੱਪਲਾਂ ਤੇ ਮੋਬਾਈਲ ਛੱਡ ਕੇ ਬੱਚਿਆਂ ਸਣੇ ਨਹਿਰ ’ਚ ਛਾਲ ਮਾਰ ਦਿੱਤੀ। ਇਕ ਕਿਸਾਨ ਨੇ ਉਸਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਸੀ ਜਦੋਂਕਿ ਉਸਦੇ ਤਿੰਨ ਬੱਚੇ ਨਹਿਰ ’ਚ ਰੁੜ੍ਹ ਗਏ ਜਿਨ੍ਹਾਂ ਦੀ ਪੁਲੀਸ ਟੀਮ ਤਲਾਸ਼ ਕਰ ਰਹੀ ਹੈ।


Comments Off on ਨਹਿਰ ’ਚ ਡੁੱਬੇ ਤਿੰਨ ਬੱਚਿਆਂ ਦੀ ਅਜੇ ਨਹੀਂ ਕੋਈ ਉੱਘ-ਸੁੱਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.