ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    ਮਿੰਨੀ ਕਹਾਣੀ !    ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ !    ਲੋਕ ਸਰੋਕਾਰਾਂ ਦੀ ਗੱਲ !    ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    

ਨਹਿਰੀ ਪਾਣੀ ਦਾ ਹੱਲ ਨਾ ਹੋਣ ਤੋਂ ਅੱਕੇ ਕਿਸਾਨਾਂ ਵੱਲੋਂ ਸੜਕ ਜਾਮ

Posted On July - 11 - 2019

ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 10 ਜੁਲਾਈ

ਪਿੰਡ ਮਾਈਸਰਖਾਨਾ ਵਿੱਚ ਬਠਿੰਡਾ-ਮਾਨਸਾ ਸੜਕ ’ਤੇ ਧਰਨਾ ਦੇ ਰਹੇ ਕਿਸਾਨ। -ਫੋਟੋ: ਕੁਲਦੀਪ

ਟੇਲਾਂ ’ਤੇ ਪੈਂਦੇ 7 ਪਿੰਡਾਂ ਨੂੰ ਬਣ ਰਹੇ ਲਿੰਕ ਚੈਨਲ ਦੇ ਪੂਰਾ ਨਾ ਬਣਨ ਦੇ ਰੋਸ ਵਜੋਂ ਭਾਵੇਂ ਕਈ ਯੂਨੀਅਨਾਂ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਖ਼ਿਲਾਫ਼ ਸੰਘਰਸ਼ ਤੇਜ਼ ਕਰ ਕਰ ਰਹੀਆਂ ਹਨ ਪਰ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਵੱਲੋਂ ਪਾਣੀ ਦੀ ਅਤਿਅੰਤ ਲੋੜ ਵਾਲੇ ਸ਼ੀਜ਼ਨ ਮੌਕੇ ਵੀ ਕਿਸਾਨਾਂ ਦੀ ਬਾਂਹ ਫੜਨ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਅਧੂਰੇ ਪਏ ਨਹਿਰੀ ਪਾਣੀ ਦੇ ਭਾਈ ਬਖਤੌਰ ਲਿੰਕ ਚੈਨਲ ਨੂੰ ਪੂਰਾ ਕਰਵਾਉਣ ਤੇ ਪ੍ਰਸ਼ਾਸਨ ਵੱਲੋ ਕੁਝ ਪਿੰਡਾਂ ਨੂੰ ਪਾਣੀ ਦੇਣ ਦੇ ਨਾਂ ’ਤੇ ਕਿਸਾਨਾਂ ਦੇ ਸੰਘਰਸ਼ ਨੂੰ ਦੁਫਾੜ ਕਰਨ ਖ਼ਿਲਾਫ਼ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ’ਚ ਅੱਜ ਨੇੜਲੇ ਪਿੰਡ ਮਾਈਸਰਖਾਨਾ ’ਚ ਜੋਧਪੁਰ ਪਾਖਰ, ਯਾਤਰੀ, ਭਾਈ ਬਖਤੌਰ ਤੇ ਮਾਈਸਰਖਾਨਾ ਆਦਿ ਪੰਜ ਪਿੰਡਾਂ ਦੇ ਕਿਸਾਨਾਂ ਵੱਲੋਂ ਬਠਿੰਡਾ-ਮਾਨਸਾ ਸੜਕ ਜਾਮ ਕਰਕੇ ਧਰਨਾ ਦਿੱਤਾ ਗਿਆ। ਧਰਨੇ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਦਿਆਂ ਬਦਲਵੇਂ ਰਸਤਿਆਂ ਰਾਹੀਂ ਜਾਣਾ ਪਿਆ।
ਅੱਜ ਦੇ ਇਸ ਧਰਨੇ ਨੂੰ ਸਿੱਧੂਪਰਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਪੰਜਾਬ ਆਗੂ ਕਾਕਾ ਸਿੰਘ ਕੋਟੜਾ, ਰੇਸ਼ਮ ਸਿੰਘ ਯਾਤਰੀ ਤੇ ਇੰਦਰਜੀਤ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਟੇਲਾਂ ’ਤੇ ਪੈਂਦੇ ਪਿੰਡਾਂ ਦੇ ਕਿਸਾਨ ਇਸ ਲਿੰਕ ਚੈਨਲ ਲਈ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਨੇ ਲਿੰਕ ਚੈਨਲ ਨੂੰ ਬਣਾਉਣ ’ਚ ਸਿਰਫ ਟਾਲ ਮਟੋਲ ਦੀ ਨੀਤੀ ਹੀ ਰੱਖੀ ਹੈ। ਜਦੋਂਕਿ ਨਹਿਰੀ ਪ੍ਰਸ਼ਾਸ਼ਨ ਵੱਲੋਂ ਹੁਣ 7 ਵਿੱਚੋਂ 3 ਪਿੰਡਾਂ ਨੂੰ ਪਾਣੀ ਦੇ ਕੇ ਲਿੰਕ ਚੈਨਲਾਂ ਨੂੰ ਚਾਲੂ ਕਰਵਾਉਣ ਲਈ ਸੰਘਰਸ਼ ਕਰ ਰਹੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਆਪਸ ’ਚ ਲੜਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ।ਜਿਸ ਦਾ ਕਿਸਾਨ ਯੂਨੀਅਨ ਸਿੱਧੁਪੁਰ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਨਹਿਰੀ ਵਿਭਾਗ ਸਾਰੇ ਲਿੰਕ ਚੈਨਲਾਂ ਦੇ ਕੰਮ ਨੂੰ ਪੂਰਾ ਨਹੀਂ ਕਰ ਦਿੰਦਾ ਤੇ ਸਾਰੇ ਸੱਤ ਪਿੰਡਾਂ ’ਚ ਪਾਣੀ ਪਹੁੰਚਦਾ ਨਹੀਂ ਕੀਤਾ ਜਾਂਦਾ। ਖਬਰ ਲਿਖੇ ਜਾਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਜਾਂ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਧਰਨਕਾਰੀ ਕਿਸਾਨਾਂ ਦਾ ਹਾਲ ਪੁੱਛਣ ਨਹੀਂ ਪੁੱਜਾ ਸੀ ਤੇ ਕਿਸਾਨ ਸੜਕ ’ਤੇ ਧਰਨਾ ਦੇ ਕੇ ਡਟੇ ਹੋਏ ਸਨ।

 


Comments Off on ਨਹਿਰੀ ਪਾਣੀ ਦਾ ਹੱਲ ਨਾ ਹੋਣ ਤੋਂ ਅੱਕੇ ਕਿਸਾਨਾਂ ਵੱਲੋਂ ਸੜਕ ਜਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.