ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਨਵੇਂ ਬੌਂਡ ਜਾਰੀ ਕਰਨ ਬਾਰੇ ਵਿਚਾਰ ਕਰੇਗਾ ਰਿਜ਼ਰਵ ਬੈਂਕ

Posted On July - 9 - 2019

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤਾ ਦਾਸ ਨਵੀਂ ਦਿੱਲੀ ’ਚ ਆਰਬੀਆਈ ਦੇ ਸੈਂਟਰਲ ਬੋਰਡ ਦੀ ਮੀਟਿੰਗ ’ਚ ਸ਼ਾਮਲ ਹੋਣ ਜਾਂਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 8 ਜੁਲਾਈ
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤਾ ਦਾਸ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰੀ ਬੈਂਕ ਓਵਰਸੀਜ਼ ਸੁਤੰਤਰ ਬੌਂਡ ਜਾਰੀ ਕਰਨ ਬਾਰੇ ਸਰਕਾਰ ਨਾਲ ਚਰਚਾ ਕਰੇਗਾ। ਇਸ ਨਾਲ ਮਾਲੀ ਘਾਟਾ ਪੂਰਨ ਲਈ ਘੇਰਲੂ ਬਾਜ਼ਾਰ ’ਤੇ ਨਿਰਭਰਤਾ ਘਟਾਉਣ ਵਿੱਚ ਮਦਦ ਮਿਲੇਗੀ।
ਰਿਜ਼ਰਵ ਬੈਂਕ ਸਰਕਾਰ ਲਈ ਬੌਂਡ ਜਾਰੀ ਕਰਦਾ ਹੈ। ਇਸ ਦਾ ਉਦੇਸ਼ ਖਰਚੇ ਅਤੇ ਮਾਲੀਏ ਵਿਚਲੇ ਖੱਪੇ ਨੂੰ ਪੂਰਨ ਲਈ ਫੰਡ ਜੁਟਾਉਣਾ ਹੈ। ਵਿੱਤੀ ਘਾਟਾ ਘਟਾਉਣ ਦੇ ਟੀਚੇ ਬਾਰੇ ਸਰਕਾਰ ਦੀ ਪਹਿਲ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਨਿਜੀ ਸੈਕਟਰ ਵੱਲੋਂ ਨਿਵੇਸ਼ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ। ਬਜਟ ਆਉਣ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਰਵਾਇਤੀ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ, ‘‘ ਸਰਕਾਰ ਨੇ ਬਜਟ ਵਿੱਚ ਐਲਾਨ ਕੀਤਾ ਹੈ ਅਤੇ ਅਸੀਂ ਇਸ ਬਾਰੇ ਸਰਕਾਰ ਨਾਲ ਗੱਲਬਾਤ ਕਰਾਂਗੇ। ਮੈਨੂੰ ਯਕੀਨ ਹੈ ਕਿ ਸਰਕਾਰ ਰਿਜ਼ਰਵ ਬੈਂਕ ਨਾਲ ਚਰਚਾ ਕਰੇਗੀ।’’ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ 2019-20 ਦੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਸਰਕਾਰ ਬਾਹਰੀ ਬਾਜ਼ਾਰ ਤੋਂ ਵਿਦੇਸ਼ੀ ਕਰੰਸੀ ਵਿੱਚ ਕੁਲ ਉਧਾਰ ਪ੍ਰੋਗਰਾਮ ਦੇ ਹਿੱਸੇ ਨੂੰ ਵਧਾਏਗੀ। ਵਿੱਤੀ ਘਾਟੇ ਬਾਰੇ ਦਾਸ ਨੇ ਕਿਹਾ ਕਿ ਜੇ ਇਹ ਕਾਬੂ ਵਿੱਚ ਰਹਿੰਦਾ ਹੈ ਤਾਂ ਰਿਜ਼ਰਵ ਬੈਂਕ ਖੁਸ਼ ਰਹੇਗਾ।

-ਪੀਟੀਆਈ


Comments Off on ਨਵੇਂ ਬੌਂਡ ਜਾਰੀ ਕਰਨ ਬਾਰੇ ਵਿਚਾਰ ਕਰੇਗਾ ਰਿਜ਼ਰਵ ਬੈਂਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.