ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਧੋਖਾਧੜੀ ਦੇ ਦੋਸ਼ ਹੇਠ ਛੇ ਖ਼ਿਲਾਫ ਕੇਸ ਦਰਜ

Posted On July - 12 - 2019

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਜੁਲਾਈ
ਰੇਲਵੇ ਵਿਭਾਗ ’ਚ ਬਤੌਰ ਗਾਰਡ ਸੇਵਾਮੁਕਤ ਇਕ ਵਿਅਕਤੀ ਨੂੰ ਸਸਤੀ ਪ੍ਰਾਪਰਟੀ ਦਿਵਾਉਣ ਦਾ ਝਾਂਸਾ ਦੇ ਕੇ ਕੁਝ ਲੋਕਾਂ ਨੇ ਆਪਣੇ ਹੀ ਸਾਥੀ ਆਮਦਨ ਕਰ ਵਿਭਾਗ ਦਾ ਅਧਿਕਾਰੀ ਦੱਸ ਉਸ ਤੋਂ 5 ਲੱਖ ਰੁਪਏ ਠੱਗ ਲਏ। ਜਾਂਦੇ ਹੋਏ ਮੁਲਜ਼ਮਾਂ ਨੇ ਉਸਨੂੰ ਕਿਹਾ ਕਿ ਉਹ ਪੰਜ ਲੱਖ ਰੁਪਏ ਦਾ ਹਿਸਾਬ ਲੈ ਕੇ ਆਮਦਨ ਕਰ ਵਿਭਾਗ ਦੇ ਦਫ਼ਤਰ ਪੁੱਜੇ। ਜਦੋਂ ਪੀੜਤ ਨੂੰ ਸੱਚਾਈ ਦਾ ਪਤਾ ਲੱਗਿਆ ਤਾਂ ਉਸ ਨੇ ਜਾਣਕਾਰੀ ਪੁਲੀਸ ਨੂੰ ਦਿੱਤੀ। ਥਾਣਾ ਦੁੱਗਰੀ ਦੀ ਪੁਲੀਸ ਨੇ ਹੈਬੋਵਾਲ ਕਲਾਂ ਸਥਿਤ ਦੁਰਗਾ ਪੁਰੀ ਵਾਸੀ ਬਲਵੀਰ ਸਿੰਘ ਦੀ ਸ਼ਿਕਾਇਤ ’ਤੇ ਸਾਹਿਲ ਅਰੋੜਾ, ਨੰਦ ਕੁਮਾਰ, ਸੰਜੀਵ ਕੁਮਾਰ, ਸਤਪਾਲ ਸਿੰਘ, ਪ੍ਰੇਮ ਤੇ ਜਿੰਦਲ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਬਲਵੀਰ ਸਿੰਘ ਵਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੁਲਜ਼ਮ ਸਾਹਿਲ ਅਰੋੜਾ ਨਾਲ ਉਸਦੀ ਚੰਗੀ ਪਛਾਣ ਸੀ। ਉਹ ਪ੍ਰਾਪਰਟੀ ’ਚ ਇਨਵੈਸਟਮੈਂਟ ਕਰਨਾ ਚਾਹੁੰਦਾ ਸੀ ਤਾਂ ਉਸ ਨੇ ਸਾਹਿਲ ਨੂੰ ਆਖਿਆ। ਸਾਹਿਲ ਨੇ ਉਸਨੂੰ ਚੰਗੇ ਪ੍ਰਾਪਰਟੀ ਡੀਲਰਾਂ ਨਾਲ ਮੁਲਾਕਾਤ ਕਰਾਉਣ ਦੀ ਗੱਲ ਕੀਤੀ। ਮੁਲਜ਼ਮਾਂ ਨਾਲ ਹੋਈ ਮੁਲਾਕਾਤ ਦੌਰਾਨ ਮੁਲਜ਼ਮਾਂ ਨੇ ਉਸਨੂੰ ਦੁੱਗਰੀ ਇਲਾਕੇ ’ਚ 35 ਲੱਖ ਦੀ ਪ੍ਰਾਪਰਟੀ 22 ਲੱਖ ਰੁਪਏ ’ਚ ਦਿਵਾਉਣ ਦੀ ਗੱਲ ਕੀਤੀ ਤੇ ਬਤੌਰ 10 ਲੱਖ ਰੁਪਏ ਬਿਆਨਾ ਦੇਣ ਦੀ ਗੱਲ ਕੀਤੀ। ਉਹ ਮੁਲਜ਼ਮਾਂ ਦੀ ਦੱਸੀ ਥਾਂ ’ਤੇ ਫੁਆਰਾ ਚੌਂਕ ਸਥਿਤ ਐਸਬੀਆਈ ਬੈਂਕ ਦੀ ਬ੍ਰਾਂਚ ’ਚੋਂ 5 ਲੱਖ ਰੁਪਏ ਕਢਵਾਉਣ ਪੁੱਜ ਗਿਆ। ਉਹ ਮੁਲਜ਼ਮਾਂ ਨਾਲ ਗੱਲਾਂ ਕਰ ਹੀ ਰਿਹਾ ਸੀ ਕਿ ਅਚਾਨਕ ਜਿੰਦਰ ਸਿੰਘ ਉੱਥੇ ਪੁੱਜਿਆ ਜਿਸ ਨੇ ਖੁਦ ਨੂੰ ਆਮਦਨ ਕਰ ਵਿਭਾਗ ਦਾ ਅਧਿਕਾਰੀ ਦੱਸਿਆ। ਮੁਲਜ਼ਮਾਂ ਨੇ ਵੀ ਉਸਦੀ ਪਛਾਣ ਆਮਦਨ ਕਰ ਦੇ ਅਧਿਕਾਰੀ ਦੇ ਤੌਰ ’ਤੇ ਕਾਰਵਾਈ। ਮੁਲਜ਼ਮ ਨੇ ਆਉਂਦੇ ਹੀ 5 ਲੱਖ ਕੈਸ਼ ਲੈ ਲਏ ਤੇ ਜਾਂਦੇ ਹੋਏ ਕਹਿ ਗਿਆ ਕਿ ਉਹ ਇਨਕਮ ਟੈਕਸ ਵਿਭਾਗ ਦੇ ਦਫ਼ਤਰ ਪੁੱਜੇ ਤੇ ਪੈਸਿਆਂ ਦਾ ਹਿਸਾਬ ਨਾਲ ਲਿਆਵੇ। ਉਹ ਡਰ ਦੇ ਮਾਰੇ ਕਿਸੇ ਨੂੰ ਕੁਝ ਨਹੀਂ ਦੱਸ ਸਕਿਆ। ਜਦੋਂ ਉਸਨੂੰ ਸਾਰੀ ਕਹਾਣੀ ਪਤਾ ਲੱਗੀ ਤਾਂ ਉਸ ਨੇ ਜਾਣਕਾਰੀ ਪੁਲੀਸ ਨੂੰ ਦਿੱਤੀ। ਜਾਂਚ ਅਧਿਕਾਰੀ ਏਐੱਸਆਈ ਅਨਵਰ ਮਸੀਹ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Comments Off on ਧੋਖਾਧੜੀ ਦੇ ਦੋਸ਼ ਹੇਠ ਛੇ ਖ਼ਿਲਾਫ ਕੇਸ ਦਰਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.