ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਦੇਸ਼ ਨੂੰ ਅਜੇ ਵੀ ਧੋਨੀ ਵਰਗੇ ਕ੍ਰਿਕਟਰ ਦੀ ਲੋੜ: ਲਤਾ ਮੰਗੇਸ਼ਕਰ

Posted On July - 12 - 2019

ਮੁੰਬਈ, 11 ਜੁਲਾਈ
ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਅੱਜ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਅਪੀਲ ਕੀਤੀ ਹੈ ਕਿ ਅਜੇ ਉਹ ਸੇਵਾਮੁਕਤੀ ਬਾਰੇ ਨਾ ਸੋਚੇ, ਕਿਉਂਕਿ ਦੇਸ਼ ਨੂੰ ਅਜੇ ਵੀ ਉਸ ਵਰਗੇ ਕ੍ਰਿਕਟਰ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਸੈਮੀ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਤੋਂ 18 ਦੌੜਾਂ ਤੋਂ ਹਾਰ ਕੇ ਭਾਰਤ ਦੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਸੀ। 89 ਸਾਲਾ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਜੋ ਕ੍ਰਿਕਟ ਦੀ ਕਾਫੀ ਸ਼ੌਕੀਨ ਹੈ, ਨੇ ਟਵੀਟ ਕੀਤਾ, ‘‘ਨਮਸਕਾਰ ਐੱਮ ਐੱਸ ਧੋਨੀ ਜੀ। ਮੈਂ ਸੁਣਿਆ ਹੈ ਕਿ ਤੁਸੀਂ ਸੇਵਾਮੁਕਤੀ ਚਾਹੁੰਦੇ ਹੋ। ਕ੍ਰਿਪਾ ਕਰ ਕੇ ਅਜਿਹਾ ਸੋਚਣਾ ਵੀ ਨਾ। ਦੇਸ਼ ਨੂੰ ਤੁਹਾਡੀ ਖੇਡ ਦੀ ਲੋੜ ਹੈ ਅਤੇ ਮੇਰੀ ਇਹ ਦਰਖ਼ਾਸਤ ਹੈ ਕਿ ਸੇਵਾਮੁਕਤੀ ਦਾ ਵਿਚਾਰ ਵੀ ਆਪਣੇ ਦਿਮਾਗ ’ਚ ਨਾ ਲਿਆਉਣਾ।’’ -ਪੀਟੀਆਈ


Comments Off on ਦੇਸ਼ ਨੂੰ ਅਜੇ ਵੀ ਧੋਨੀ ਵਰਗੇ ਕ੍ਰਿਕਟਰ ਦੀ ਲੋੜ: ਲਤਾ ਮੰਗੇਸ਼ਕਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.