ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਦਿੱਲੀ ਦਾ ਮੰਡੀ ਹਾਊਸ ਸਭਿਆਚਾਰ ਪੱਖੋਂ ਬਹੁਤ ਅਮੀਰ: ਅਨੂਪ ਸੋਨੀ

Posted On July - 10 - 2019

ਨਵੀਂ ਦਿੱਲੀ, 9 ਜੁਲਾਈ
‘ਕਰਾਈਮ ਪੈਟਰੋਲ’ ਸ਼ੋਅ ਦੇ ਮੇਜ਼ਬਾਨ ਅਨੂਪ ਸੋਨੀ, ਜਿਸ ਨੇ ਕਦੇ ਦਿੱਲੀ ਦੇ ਮੰਡੀ ਹਾਊਸ ਦੀ ਸਭਿਆਚਾਰਕ ਗੌਰਵ ਦਾ ਨਿੱਘ ਮਾਣਿਆ ਹੈ ਅਤੇ ਜੋ ਡਰਾਮਾ ਵਿਦਿਆਰਥੀ ਵਜੋਂ ਇਸ ਦੇ ਮਕਬੂਲ ਆਡੀਟੋਰੀਅਮ ਵਿੱਚ ਪੇਸ਼ਕਾਰੀ ਦੇ ਚੁੱਕਾ ਹੈ, ਹੁਣ ਇਕ ਪੇਸ਼ੇਵਰ ਅਦਾਕਾਰ ਵਜੋਂ ਇਥੇ ਪੇਸ਼ਕਾਰੀ ਦੇੇਣ ਲੱਗਿਆ ਉਤੇਜਿਤ ਮਹਿਸੂਸ ਕਰਦਾ ਹੈ। ਅਨੂਪ (44) ਜਲਦੀ ਹੀ ਇਸ ਆਡੀਟੋਰੀਅਮ ਵਿੱਚ ਅਤੁਲ ਸਤਿਆ ਕੌਸ਼ਿਕ ਵੱਲੋਂ ਨਿਰਦੇਸ਼ਿਤ ਅਤੇ ਫ਼ਿਲਮ ਤੇ ਥੀਏਟਰ ਸੁਸਾਇਟੀ ਦੀ ਪੇਸ਼ਕਾਰੀ ‘ਬੈਲੀਗੰਜ 1990’ ਵਿੱਚ ਨਜ਼ਰ ਆਏਗਾ। ਮੰਡੀ ਹਾਊਸ ਦੇ ਕਮਾਨੀ ਆਡੀਟੋਰੀਅਮ ’ਚ ਇਹ ਨਾਟਕ 21 ਜੁਲਾਈ ਨੂੰ ਪੇਸ਼ ਕੀਤਾ ਜਾਣਾ ਹੈ। ਅਨੂਪ ਇਥੇ ਪਹਿਲਾਂ ਥੀਏਟਰ ਵਿਦਿਆਰਥੀ ਵਜੋਂ ਪੇਸ਼ਕਾਰੀ ਦੇ ਚੁੱਕਾ ਹੈ। ਅਦਾਕਾਰ ਨੇ ਇਸ ਖ਼ਬਰ ਏਜੰਸੀ ਨੂੰ ਟੈਲੀਫੋਨ ’ਤੇ ਦੱਸਿਆ, ‘ਆਪਣੇ ਵਿਦਿਆਰਥੀ ਦਿਨਾਂ ਦੌਰਾਨ ਅਸੀਂ ਪਹਿਲੇ ਤੇ ਦੂਜੇ ਸਾਲ ਦੌਰਾਨ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਆਡੀਟੋਰੀਅਮ ਵਿੱਚ ਪੇਸ਼ਕਾਰੀ ਦਿੰਦੇ ਸੀ। ਤੀਜੇ ਸਾਲ ਵਿੱਚ ਹੋਏ ਤਾਂ ਰਾਮ ਸੈਂਟਰ ਜਾਂ ਕਮਾਨੀ ਆਡੀਟੋਰੀਅਮ ਵਿੱਚ ਤਬਦੀਲ ਹੋ ਗਏ। ਪਰ ਹੁਣ ਪੇਸ਼ੇਵਰ ਥੀਏਟਰ ਵਿੱਚ ਲੋਕ ਟਿਕਟ ਖਰੀਦ ਕੇ ਤੁਹਾਨੂੰ ਵੇਖਦੇ ਹਨ ਤੇ ਇਕ ਅਦਾਕਾਰ ਲਈ ਇਸ ਤੋਂ ਉਤੇਜਕ ਕੁਝ ਨਹੀਂ ਹੋ ਸਕਦਾ।’ -ਆਈਏਐਨਐਸ


Comments Off on ਦਿੱਲੀ ਦਾ ਮੰਡੀ ਹਾਊਸ ਸਭਿਆਚਾਰ ਪੱਖੋਂ ਬਹੁਤ ਅਮੀਰ: ਅਨੂਪ ਸੋਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.