ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਦਾਦਾ ਤੇ ਸਪੀਚ ਥੈਰੇਪਿਸਟ ਮੇਰੇ ‘ਸੁਪਰ ਟੀਚਰ’: ਰਿਤਿਕ

Posted On July - 6 - 2019

ਮੁੰਬਈ, 5 ਜੁਲਾਈ
ਫ਼ਿਲਮ ‘ਸੁਪਰ 30’ ਦੀ ਰਿਲੀਜ਼ ਦੀਆਂ ਤਿਆਰੀਆਂ ਵਿਚ ਜੁਟੇ ਅਦਾਕਾਰ ਰਿਤਿਕ ਰੌਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਾਦਾ ਤੇ ਸਪੀਚ ਥੈਰੇਪਿਸਟ (ਸਾਫ਼ ਬੋਲਣ ’ਚ ਆਉਣ ਵਾਲੀ ਮੁਸ਼ਕਲ ਹੱਲ ਕਰਨ ’ਚ ਮਾਹਿਰ) ਹੀ ਉਨ੍ਹਾਂ ਦੇ ‘ਸੁਪਰ ਟੀਚਰ’ ਹਨ। ਰਿਤਿਕ ਨੇ ਇਕ ਟਵੀਟ ’ਚ ਕਿਹਾ ਕਿ ਜੋ ਵੀ ਉਹ ਅੱਜ ਹਨ, ਇਸ ਮੁਕਾਮ ਤੱਕ ਪੁੱਜਣ ’ਚ ਜਿਨ੍ਹਾਂ ਦਾ ਯੋਗਦਾਨ ਵੱਡਾ ਰਿਹਾ ਹੈ ਉਨ੍ਹਾਂ ਵਿਚ ਇਹ ਦੋਵੇਂ ਸ਼ਾਮਲ ਹਨ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਬਹੁਤ ਸਾਰੇ ਨਾਂ ਦਿਮਾਗ ਵਿਚ ਆਉਂਦੇ ਹਨ। ਰਿਤਿਕ (45) ਨੇ ਆਪਣੇ ਦਾਦਾ ਤੇ ਥੈਰਾਪਿਸਟ ਦੀ ਇਕ ਫੋਟੋ ਵੀ ਸਾਂਝੀ ਕੀਤੀ। ਆਪਣੇ ਦਾਦਾ ਦਾ ਜ਼ਿਕਰ ਕਰਦਿਆਂ ਬੌਲੀਵੁੱਡ ਸੁਪਰਸਟਾਰ ਨੇ ਕਿਹਾ ਕਿ ਜੋ ਖੂਬੀਆਂ ਉਨ੍ਹਾਂ ਉਸ ਵਿਚ ਭਰੀਆਂ, ਉਹੀ ਅਗਾਂਹ ਹੁਣ ਉਹ ਆਪਣੇ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਰ ਉਨ੍ਹਾਂ ਡਾ. ਓਜ਼ਾ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਸਟੈਮਰ ’ਤੇ ਜਿੱਤ ਪਾਉਣ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ, ਉਨ੍ਹਾਂ ਕਮਜ਼ੋਰੀਆਂ ਨੂੰ ਸਵੀਕਾਰ ਕਰਨਾ ਤੇ ਡਰ ਤੋਂ ਅੱਗੇ ਵਧਣਾ ਸਿਖਾਇਆ।
-ਆਈਏਐੱਨਐੱਸ


Comments Off on ਦਾਦਾ ਤੇ ਸਪੀਚ ਥੈਰੇਪਿਸਟ ਮੇਰੇ ‘ਸੁਪਰ ਟੀਚਰ’: ਰਿਤਿਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.