ਬਾਲ ਕਿਆਰੀ !    ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    

ਦਲਿਤ ਮੁਹੱਲੇ ਲਈ ਵੱਡਾ ਟਰਾਂਸਫਾਰਮਰ ਰੱਖਿਆ

Posted On July - 12 - 2019

ਵੱਡਾ ਟਰਾਂਸਫਾਰਮਰ ਰੱਖਣ ਮੌਕੇ ਬਿਜਲੀ ਅਧਿਕਾਰੀ ਅਤੇ ਪਿੰਡ ਵਾਸੀ। -ਫੋਟੋ: ਭਾਰਦਵਾਜ

ਪੱਤਰ ਪ੍ਰੇਰਕ
ਲਹਿਰਾਗਾਗਾ, 11 ਜੁਲਾਈ
ਨੇੜਲੇ ਪਿੰਡ ਘੋੜੇਨਬ ਦੇ ਦਲਿਤ ਮੁਹੱਲੇ ਅੰਦਰ ਬਿਜਲੀ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਦੇ ਯਤਨਾਂ ਨਾਲ ਪਾਵਰਕੌਮ ਨੇ ਦਲਿਤ ਮੁਹੱਲੇ ਲਈ 25 ਕਿਲੋ ਵਾਟ ਦਾ ਨਵਾਂ ਟਰਾਂਸਫਾਰਮਰ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਇਸ ਦਲਿਤ ਮੁਹੱਲੇ ਲਈ ਵਿਭਾਗ ਨੇ ਰੱਖਿਆ ਟਰਾਂਸਫਾਰਮਰ ਵਾਰ-ਵਾਰ ਸੜ ਜਾਂਦਾ ਸੀ ਅਤੇ ਪਿੱਛਲੇ ਦਿਨੀ ਰੱਖਿਆ ਟਰਾਂਸਫਾਰਮਰ ਰੱਖਣ ਮਗਰੋਂ 30 ਮਿੰਟ ਬਾਅਦ ਸੜ੍ਹ ਗਿਆ ਸੀ। ਪਾਵਰਕੌਮ ਦੇ ਜੇਈ ਦਵਿੰਦਰ ਸਿੰਘ ਨੇ ਇਸ ਮੁਸ਼ਕਲ ਨੂੰ ਦੇਖਦੇ ਹੋਏ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਵਿਸ਼ੇਸ਼ ਇਜਾਜ਼ਤ ਲੈ ਕੇ ਪੰਚਾਇਤ ਅਤੇ ਮੁਹੱਲੇ ਵਾਲਿਆਂ ਦੀ ਮੰਗ ’ਤੇ 63 ਕਿਲੋ ਵਾਟ ਦਾ ਆਰਜੀ ਟਰਾਂਸਫਾਰਮ ਰੱਖ ਕੇ ਸਪਲਾਈ ਆਰਜੀ ਤੌਰ ’ਤੇ ਚਾਲੂ ਕੀਤੀ ਸੀ। ਐਕਸੀਅਨ ਮੁਨੀਸ਼ ਜਿੰਦਲ ਨੇ ਬੀਬੀ ਭੱਠਲ ਦੇ ਕਹਿਣ ਅਨੁਸਾਰ 63 ਕਿਲੋ ਵਾਟ ਦਾ ਵੱਡਾ ਟਰਾਂਸਫਾਰਮ ਰੱਖਣ ਦਾ ਹੁਕਮ ਪਾਸ ਕਰਵਾਇਆ। ਇਸ ਨਾਲ ਦਲਿਤਾਂ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਸਹੂਲਤ ਹੋਵੇਗੀ।


Comments Off on ਦਲਿਤ ਮੁਹੱਲੇ ਲਈ ਵੱਡਾ ਟਰਾਂਸਫਾਰਮਰ ਰੱਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.