ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਦਰਿਆ ਵਿੱਚ ਰੁੜ੍ਹਿਆ ਜਸਵੰਤ ਸਿੰਘ ਚੌਥੇ ਦਿਨ ਵੀ ਨਾ ਲੱਭਿਆ

Posted On July - 11 - 2019

ਪੀੜਤ ਪਰਿਵਾਰ ਜਸਵੰਤ ਸਿੰਘ ਬਾਰੇ ਜਾਣਕਾਰੀ ਦਿੰਦਾ ਹੋਇਆ। -ਫੋਟੋ: ਬਾਵਾ

ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 10 ਜੁਲਾਈ
ਬਿਆਸ ਦਰਿਆ ‘ਚ ਨਹਾਉਂਦੇ ਸਮੇਂ ਲਾਪਤਾ ਹੋਏ ਪਿੰਡ ਧੂੰਦਾ ਵਾਸੀ ਜਸਵੰਤ ਸਿੰਘ ਦਾ ਚੌਥੇ ਦਿਨ ਵੀ ਕੋਈ ਪਤਾ ਨਾ ਲੱਗ ਸਕਿਆ। ਪਿੰਡ ਵਾਸੀਆਂ ਦੀ ਮਦਦ ਨਾਲ ਪਰਿਵਾਰ ਉਸ ਨੂੰ ਪਿਛਲੇ ਚਾਰ ਦਿਨਾਂ ਤੋਂ ਲੱਭ ਰਿਹਾ ਹੈ। ਜਦੋਂ ਕਿ ਪ੍ਰਸ਼ਾਸਨ ਵੱਲੋਂ ਹਾਲੇ ਤਕ ਇਸ ਪਰਿਵਾਰ ਦੀ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਗਈ।
ਦੱਸਣਯੋਗ ਹੈ ਕਿ ਜਸਵੰਤ ਸਿੰਘ (43) ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਧੂੰਦਾ 7 ਜੁਲਾਈ ਨੂੰ ਆਪਣੇ 15 ਸਾਲਾਂ ਪੁੱਤਰ ਧਰਮਬੀਰ ਸਿੰਘ ਦੇ ਨਾਲ ਸ਼ਾਮ ਕਰੀਬ 4 ਵਜੇ ਬਿਆਸ ਦਰਿਆ ‘ਚ ਨਹਾਉਣ ਲਈ ਗਿਆ ਸੀ। ਦੋਵੇਂ ਪਿਓ ਪੁੱਤਰ ਕੋਲ ਕੋਲ ਨਹਾ ਰਹੇ ਸੀ ਕਿ ਅਚਾਨਕ ਜਸਵੰਤ ਸਿੰਘ ਡੂੰਘੇ ਪਾਣੀ ਵਿਚ ਸਮਾ ਗਿਆ ਅਤੇ ਵੇਖਦੇ ਵੇਖਦੇ ਹੀ ਅੱਖਾਂ ਤੋਂ ਦੂਰ ਹੋ ਗਿਆ। ਜਸਵੰਤ ਸਿੰਘ ਨੂੰ ਲੱਭਣ ਦੇ ਐਤਵਾਰ ਤੋਂ ਹੀ ਯਤਨ ਚੱਲ ਰਹੇ ਹਨ ਪਰ ਅੱਜ ਤਕ ਉਸ ਦਾ ਪਤਾ ਨਹੀਂ ਲੱਗ ਸਕਿਆ।

ਪ੍ਰਸ਼ਾਸਨ ਨੂੰ ਨਹੀਂ ਦਿੱਤੀ ਕਿਸੇ ਨੇ ਸੂਚਨਾ: ਐਸਡੀਐਮ

ਇਸ ਸਬੰਧੀ ਖਡੂਰ ਸਾਹਿਬ ਦੇ ਐਸਡੀਐਮ ਕੁਲਪ੍ਰੀਤ ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ 7 ਜੁਲਾਈ ਦੀ ਵਾਪਰੀ ਘਟਨਾ ਸਬੰਧੀ ਉਨ੍ਹਾਂ ਨੂੰ ਕਿਸੇ ਨੇ ਜਾਣਕਾਰੀ ਨਹੀਂ ਦਿੱਤੀ। ਐਸਡੀਐਮ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੂੰ ਸੂਚਨਾ ਮਿਲਦੀ ਤਾਂ ਉਹ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਉਂਦਾ। ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਉਨ੍ਹਾਂ ਨਾਲ ਸੰਪਰਕ ਕਰੇ, ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।


Comments Off on ਦਰਿਆ ਵਿੱਚ ਰੁੜ੍ਹਿਆ ਜਸਵੰਤ ਸਿੰਘ ਚੌਥੇ ਦਿਨ ਵੀ ਨਾ ਲੱਭਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.