ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਦਰਸ਼ਕ ਹੁਣ ਨਿੱਗਰ ਭੂਮਿਕਾਵਾਂ ਪਸੰਦ ਕਰਦੇ ਨੇ: ਮ੍ਰਿਣਾਲ

Posted On July - 8 - 2019

ਮੁੰਬਈ, 7 ਜੁਲਾਈ
ਅਦਾਕਾਰ ਮ੍ਰਿਣਾਲ ਠਾਕੁਰ ਦਾ ਕਹਿਣਾ ਹੈ ਕਿ ਅਦਾਕਾਰਾਂ ਲਈ ਤਜਰਬੇ ਕਰਨ ਲਈ ਇਹ ਸਮਾਂ ਬਹੁਤ ਸਾਜ਼ਗਾਰ ਹੈ। ਚਮਕ-ਦਮਕ ਵਾਲੇ ਰੋਲ ਛੱਡ ਕੇ ਅਦਾਕਾਰ ਅਜੋਕੇ ਸਮੇਂ ਨਿੱਗਰ ਵਿਸ਼ਿਆਂ ਦੀ ਚੋਣ ਕਰ ਸਕਦੇ ਹਨ ਕਿਉਂਕਿ ਲੋਕ ਹੁਣ ਚੰਗੀਆਂ ਭੂਮਿਕਾਵਾਂ ਨਿਭਾਉਣ ਵਾਲਿਆਂ ਦੀ ਦਾਦ ਦਿੰਦੇ ਹਨ। ‘ਲਵ ਸੋਨੀਆ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮ੍ਰਿਣਾਲ ਨੇ ਕਿਹਾ ਕਿ ਲੋਕ ਉਸ ਨੂੰ ਡਰਾਮਾ ਜਾਂ ਗੰਭੀਰ ਫ਼ਿਲਮ ਦੀ ਬਜਾਏ ਜ਼ਿਆਦਾ ਲੋਕਾਂ ਤੱਕ ਪਹੁੰਚ ਰੱਖਣ ਵਾਲੀਆਂ ਫ਼ਿਲਮਾਂ ਕਰਨ ਦੀ ਸਲਾਹ ਦਿੰਦੇ ਸਨ। ਮ੍ਰਿਣਾਲ ਨੇ ਕਿਹਾ ਕਿ ਇਕ ਅਦਾਕਾਰ ਵਜੋਂ ਉਹ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੁੰਦੀ ਹੈ ਤੇ ਬਹੁਤ ਸਾਰੇ ਲੋਕਾਂ ਨੇ ‘ਲਵ ਸੋਨੀਆ’ ਚੁਣਨ ਲਈ ਉਸ ਨੂੰ ਗਲਤ ਵੀ ਠਹਿਰਾਇਆ। ਉਸ ਨੂੰ ਕੁਝ ਹਲਕੀਆਂ-ਫੁਲਕੀਆਂ ਤੇ ਰੋਮਾਂਸ ਭਰਪੂਰ ਫ਼ਿਲਮਾਂ ਕਰਨ ਦੀ ਸਲਾਹ ਦਿੱਤੀ ਗਈ। ਅਦਾਕਾਰਾ ਨੇ ਕਿਹਾ ਕਿ ਦਰਸ਼ਕ ਹੁਣ ਬਹੁਤ ਸਿਆਣੇ ਹਨ ਤੇ ਚੰਗੀਆਂ ਭੂਮਿਕਾਵਾਂ ਵਾਲਿਆਂ ਦੀ ਹੀ ਸਿਫ਼ਤ ਹੁੰਦੀ ਹੈ। ਉਹ ਹੁਣ ਜਲਦੀ ਹੀ ਰਿਤਿਕ ਰੌਸ਼ਨ ਨਾਲ ‘ਸੁਪਰ 30’ ਵਿਚ ਨਜ਼ਰ ਆਵੇਗੀ।

-ਪੀਟੀਆਈ


Comments Off on ਦਰਸ਼ਕ ਹੁਣ ਨਿੱਗਰ ਭੂਮਿਕਾਵਾਂ ਪਸੰਦ ਕਰਦੇ ਨੇ: ਮ੍ਰਿਣਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.