ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਥੋੜ੍ਹੇ ਮੀਂਹ ਨਾਲ ਹੀ ਬੰਦ ਹੋ ਜਾਂਦਾ ਹੈ ਸਿਵਲ ਹਸਪਤਾਲ ਦਾ ਗੇਟ

Posted On July - 11 - 2019

ਨਿੱਜੀ ਪੱਤਰ ਪ੍ਰੇਰਕ
ਮਾਨਸਾ, 10 ਜੁਲਾਈ

ਹਸਪਤਾਲ ਦੇ ਗੇਟ ਤੋਂ ਰਿਕਸ਼ਿਆਂ ’ਤੇ ਚੜ੍ਹ ਕੇ ਲੰਘਦੇ ਹੋਏ ਮਰੀਜ਼। -ਫੋਟੋ: ਜਟਾਣਾ

ਮਾਨਸਾ ਜ਼ਿਲ੍ਹੇ ਦੇ ਇੱਕੋ ਇੱਕ ਵੱਡੇ ਸਰਕਾਰੀ ਹਸਪਤਾਲ ਦਾ ਮੁੱਖ ਗੇਟ ਥੋੜ੍ਹੇ ਜਿਹੇ ਮੀਂਹ ਨਾਲ ਹੀ ਬੰਦ ਹੋ ਜਾਂਦਾ ਹੈ। ਮੁੜ ਬਰਸਾਤ ਭਾਵੇਂ ਹਫ਼ਤਾ ਭਰ ਨਾ ਪਵੇ ਪਰ ਪਾਣੀ ਸੁੱਕਣ ਦਾ ਨਾਂ ਨਹੀਂ ਲੈਂਦਾ। ਗੇਟ ’ਚ ਮੀਂਹ ਤੇ ਸੀਵਰੇਜ ਦੇ ਭਰੇ ਪਾਣੀ ਕਾਰਨ ਹਰ ਰੋਜ਼ ਹਸਪਤਾਲ ’ਚ ਦਵਾਈ ਲੈਣ ਆਉਣ ਵਾਲੇ ਸੈਂਕੜੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸਤੇਦਾਰਾਂ ਨੂੰ ਪੰਜਾਮੇ ਤੇ ਪੈਂਟਾਂ ਟੰਗ ਟੰਗ ਕੇ ਲੰਘਣਾ ਪੈਂਦਾ ਹੈ।
ਦਵਾਈਆਂ ਖਰੀਦਣ ਅਤੇ ਹੋਰ ਟੈਸਟ ਆਦਿ ਕਰਵਾਉਣ ਲਈ ਬਾਹਰ ਵੱਲ ਕਈ ਕਈ ਗੇੜੇ ਮਾਰਨ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸਤੇਦਾਰਾਂ ਦੀ ਹਾਲਤ ਕਾਫੀ ਬੁਰੀ ਹੋ ਜਾਂਦੀ ਹੈ। ਬਹੁਤੀ ਵਾਰ ਤਾਂ ਪ੍ਰੇਸ਼ਾਨ ਮਰੀਜ਼ਾਂ ਨੂੰ ਰਿਕਸ਼ੇ ਆਦਿ ਕਿਰਾਏ ’ਤੇ ਵੀ ਕਰਵਾਉਣੇ ਪੈਂਦੇ ਹਨ। ਹਸਪਤਾਲ ਦਵਾਈ ਲੈਣ ਆਏ ਮਰੀਜ਼ਾਂ ਅਵਤਾਰ ਸਿੰਘ , ਕਰਮਜੀਤ ਕੌਰ ਤੇ ਨਾਜ਼ਮ ਸਿੰਘ ਨੇ ਦੱਸਿਆ ਮੀਂਹ ਦੇ ਪਾਣੀ ’ਚ ਸੀਵਰੇਜ ਦਾ ਗੰਦਾ ਪਾਣੀ ਰਲਿਆ ਹੋਣ ਕਰਕੇ ਇਸ ਵਿੱਚੋਂ ਗੁਜ਼ਰਨਾ ਕਾਫੀ ਔਖਾ ਲੱਗਿਆ। ਇੱਕ ਮਰੀਜ਼ ਨਾਲ ਆਈ ਬਜ਼ੁਰਗ ਔਰਤ ਬਲਵੰਤ ਕੌਰ ਨੇ ਦੱਸਿਆ ਇੱਕ ਤਾਂ ਮਰੀਜ਼ਾਂ ਨੂੰ ਪਹਿਲਾਂ ਹੀ ਚੱਲਣ ’ਚ ਮੁਸ਼ਕਿਲ ਆਉਂਦੀ ਹੈ ਤੇ ਦੂਸਰਾ ਗੇਟ ਕੋਲ ਆ ਕੇ ਉਨ੍ਹਾਂ ਦੀਆਂ ਬਾਹਾਂ ਫੜ੍ਹਨ ਦੇ ਨਾਲ ਸਲਵਾਰਾਂ ਪਜਾਮੇ ਵੀ ਚੁੱਕਣੇ ਪੈਂਦੇ ਹਨ। ਹਸਪਤਾਲ ਸੁਧਾਰ ਕਮੇਟੀ ਦੇ ਵਰਕਰਾਂ ਨੇ ਮੰਗ ਕੀਤੀ ਕਿ ਹਸਪਤਾਲ ’ਚ ਹਰ ਰੋਜ਼ ਸੈਂਕੜੇ ਮਰੀਜ਼ਾਂ ਦੀ ਆਮਦ ਤੇ ਬਰਸਾਤੀ ਮੌਸਮ ਨੂੰ ਵੇਖਦਿਆਂ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ। ਹਸਪਤਾਲ ਦੇ ਨਜ਼ਦੀਕ ਦਵਾਈਆਂ ਦੀਆਂ ਦੁਕਾਨਾਂ ਵਾਲਿਆਂ ਨੇ ਦੱਸਿਆ ਕਿ ਗੇਟ ’ਚ ਮੀਂਹ ਦਾ ਪਾਣੀ ਭਰਨ ਨਾਲ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਦੱਸਿਆ ਜਦੋਂ ਪਾਣੀ ਕਾਰਨ ਮੁੱਖ ਗੇਟ ਬੰਦ ਹੋ ਜਾਂਦਾ ਹੈ ਤਾਂ ਮਰੀਜ਼ ਇੱਕ ਵਾਰ ਅੰਦਰ ਜਾ ਕੇ ਬਾਹਰ ਆਉਣਾ ਪਸੰਦ ਹੀ ਨਹੀਂ ਕਰਦੇ।
ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸੈਨੀਟੇਸ਼ਨ ਦਾ ਠੇਕਾ ਹੁਣੇ ਹੋਇਆ ਹੈ। ਜਲਦੀ ਹੀ ਇਹ ਸਮੱਸਿਆ ਹੱਲ ਹੋ ਜਾਣੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਾਲੀ ਸੜਕ ਦੇ ਉੱਚੀ ਚੁੱਕੇ ਜਾਣ ਕਰਕੇ ਗਲੀਆਂ ਦਾ ਪਾਣੀ ਹਸਪਤਾਲ ਦੇ ਗੇਟ ’ਤੇ ਆ ਰੁਕਦਾ ਹੈ।

 


Comments Off on ਥੋੜ੍ਹੇ ਮੀਂਹ ਨਾਲ ਹੀ ਬੰਦ ਹੋ ਜਾਂਦਾ ਹੈ ਸਿਵਲ ਹਸਪਤਾਲ ਦਾ ਗੇਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.