ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਤੋਲੇਵਾਲ ਦੀ ਪੰਚਾਇਤੀ ਜ਼ਮੀਨ ਦੀ ਅੱਜ ਹੋਣ ਵਾਲੀ ਬੋਲੀ ਰੱਦ

Posted On July - 12 - 2019

ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜੁਲਾਈ
ਪਿੰਡ ਤੋਲੇਵਾਲ ਦੀ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਭਲਕੇ 12 ਜੁਲਾਈ ਨੂੰ ਬੀਡੀਪੀਓ ਦਫ਼ਤਰ ਮਾਲੇਰਕੋਟਲਾ ਵਿੱਚ ਰੱਖੀ ਬੋਲੀ ਮੁੜ ਰੱਦ ਕਰ ਦਿੱਤੀ ਗਈ ਹੈ। ਬੋਲੀ ਦੌਰਾਨ ਪਿੰਡ ਤੋਲੇਵਾਲ ਵਿੱਚ ਦੋ ਧਿਰਾਂ ਵਿਚਕਾਰ ਹਿੰਸਕ ਝੜਪ ਮਗਰੋਂ ਪ੍ਰਸ਼ਾਸਨ ਵਲੋਂ ਜ਼ਮੀਨ ਦੀ ਬੋਲੀ 12 ਜੁਲਾਈ ਨੂੰ ਮਾਲੇਰਕੋਟਲਾ ਵਿੱਚ ਕਰਾਉਣ ਦਾ ਐਲਾਨ ਗਿਆ ਸੀ ਪਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਬੋਲੀ ਦਾ ਵਿਰੋਧ ਕਰਦਿਆਂ ਦਲਿਤ ਵਰਗ ਦੇ ਲੋਕਾਂ ਨੂੰ ਮਾਲੇਰਕੋਟਲਾ ਪੁੱਜਣ ਦਾ ਸੱਦਾ ਦਿੱਤਾ ਸੀ। ਟਕਰਾਅ ਦੇ ਆਸਾਰ ਦੇ ਮੱਦੇਨਜ਼ਰ ਬੋਲੀ ਰੱਦ ਕਰ ਦਿੱਤੀ ਹੈ।
ਇਸ ਸਬੰਧ ਵਿਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਬੋਲੀ ਰੱਦ ਹੋਣ ਨੂੰ ਦਲਿਤ ਭਾਈਚਾਰੇ ਦੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਿੰਡ ਤੋਲੇਵਾਲ ’ਚ ਮੌਜੂਦਾ ਸਰਪੰਚ ਦੀ ਪ੍ਰਧਾਨਗੀ ਹੇਠ ਗ੍ਰਾਮ ਸਭਾ ਦੇ ਆਮ ਇਜਲਾਸ ਦੌਰਾਨ ਰਾਖਵੇਂ ਕੋਟੇ ਦੀ ਜ਼ਮੀਨ ਨੂੰ 33 ਸਾਲਾਂ ਲਈ ਪਟੇ ’ਤੇ ਦੇਣ ਬਾਰੇ ਮਤਾ ਪਾਸ ਕਰ ਦਿੱਤਾ ਸੀ ਪਰ ਪ੍ਰਸ਼ਾਸਨ ਵਲੋਂ ਮਤੇ ਨੂੰ ਲਾਗੂ ਕਰਨ ਜਾਂ ਰੱਦ ਕਰਨ ਬਾਰੇ ਕੋਈ ਵੀ ਫੈਸਲਾ ਲਏ ਬਗੈਰ ਧੱਕੇਸ਼ਾਹੀ ਨਾਲ ਜ਼ਮੀਨ ਦੀ ਬੋਲੀ ਕਰਵਾਉਣਾ ਚਾਹੁੰਦਾ ਹੈ।
ਪਿੰਡ ਤੋਲੇਵਾਲ ’ਚ ਦਲਿਤ ਵਰਗ ਦੇ ਵਿਰੋਧ ਕਾਰਨ ਕਈ ਵਾਰ ਬੋਲੀ ਰੱਦ ਹੋ ਚੁੱਕੀ ਹੈ। ਪਿਛਲੀ ਬੋਲੀ ਦਾ ਵਿਰੋਧ ਕਰਨ ਵਾਲੇ ਦਲਿਤ ਵਰਗ ਦੇ ਲੋਕਾਂ ਉਪਰ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਬੋਲੀ ਕਰਾਉਣ ਲਈ ਬਜ਼ਿੱਦ ਹੈ ਅਤੇ 12 ਜੁਲਾਈ ਨੂੰ ਬੀਡੀਪੀਓ ਦਫ਼ਤਰ ਮਾਲੇਰਕੋਟਲਾ ’ਚ ਬੋਲੀ ਕਰਾਉਣ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਸੀ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਬੋਲੀ ਦਾ ਵਿਰੋਧ ਕਰਦਿਆਂ ਦਲਿਤ ਭਾਈਚਾਰੇ ਨੂੰ ਮਾਲੇਰਕੋਟਲਾ ਪੁੱਜਣ ਦਾ ਸੱਦਾ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਬੋਲੀ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਣਗੇ।

ਬੀਡੀਪੀਓ ਵੱਲੋਂ ਬੋਲੀ ਰੱਦ ਕਰਨ ਦੀ ਪੁਸ਼ਟੀ
ਬੀਡੀਪੀਓ ਮਲੇਰਕੋਟਲਾ-1 ਅਮਨਦੀਪ ਕੌਰ ਨੇ ਪਿੰਡ ਤੋਲੇਵਾਲ ਦੀ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਭਲਕੇ 12 ਜੁਲਾਈ ਨੂੰ ਆਪਣੇ ਦਫ਼ਤਰ ਵਿਚ ਰੱਖੀ ਬੋਲੀ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ।


Comments Off on ਤੋਲੇਵਾਲ ਦੀ ਪੰਚਾਇਤੀ ਜ਼ਮੀਨ ਦੀ ਅੱਜ ਹੋਣ ਵਾਲੀ ਬੋਲੀ ਰੱਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.