ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਤਰਲ ਹਵਾ ਕੀ ਹੈ?

Posted On July - 6 - 2019

ਕਰਨੈਲ ਸਿੰਘ ਰਾਮਗੜ੍ਹ
ਬੱਚਿਓ! ਧਰਤੀ ਦੁਆਲੇ ਗੈਸਾਂ ਦਾ ਗਿਲਾਫ਼ ਹੈ ਜਿਸਨੂੰ ਵਾਯੂਮੰਡਲ ਕਹਿੰਦੇ ਹਨ। ਵਾਯੂਮੰਡਲ ਵਿਚ 78 ਫ਼ੀਸਦੀ ਨਾਈਟ੍ਰੋਜਨ, 21 ਫ਼ੀਸਦੀ ਆਕਸੀਜਨ, 1 ਫ਼ੀਸਦੀ ਆਰਜਨ ਅਤੇ 0.04 ਫ਼ੀਸਦੀ ਕਾਰਬਨ ਡਾਈਆਕਸਾਈਡ ਹੁੰਦੀ ਹੈ। ਇਨ੍ਹਾਂ ਗੈਸਾਂ ਦੇ ਮਿਸ਼ਰਣ ਨੂੰ ਹਵਾ ਕਹਿੰਦੇ ਹਨ।
ਵਿਗਿਆਨੀ ਲੂਇਸ ਕੈਲਟਲ ਨੇ 1877 ਵਿਚ ਗੈਸੀ ਹਵਾ ਨੂੰ ਤਰਲ ਹਵਾ ਵਿਚ ਬਦਲਿਆ ਸੀ। ਵਾਯੂਮੰਡਲ ਦਬਾਅ ਅਤੇ -190 ਡਿਗਰੀ ਸੈਂਟੀਗ੍ਰੇਡ ਤਾਪਮਾਨ ’ਤੇ ਗੈਸੀ ਹਵਾ ਤਰਲ ਵਿਚ ਬਦਲ ਜਾਂਦੀ ਹੈ। ਇਸ ਦਾ ਉਬਾਲ ਦਰਜ -194.35 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ। ਇਹ ਹਲਕੇ ਪੀਲੇ ਨੀਲੇ ਰੰਗ ਦੀ ਹੁੰਦੀ ਹੈ। ਇਹ ਪਾਣੀ ਵਰਗੀ ਦਿਖਾਈ ਦਿੰਦੀ ਹੈ। ਹਵਾ ਦੇ ਤਰਲ ਰੂਪ ਨੂੰ ਤਰਲ ਹਵਾ ਕਹਿੰਦੇ ਹਨ। ਇਸ ਤਰਲ ਹਵਾ ਤੋਂ ਸ਼ੁੱਧ ਆਕਸੀਜਨ ਅਤੇ ਸ਼ੁੱਧ ਨਾਈਟ੍ਰੋਜਨ ਅਤੇ ਹੋਰ ਗੈਸਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਹ ਉਨ੍ਹਾਂ ਪਦਾਰਥਾਂ ਨੂੰ ਜਮਾ ਸਕਦੀ ਹੈ ਜਿਹੜੇ ਬਹੁਤ ਠੰਢੇ ਵਾਤਾਵਰਨ ਵਿਚ ਜੰਮ ਨਹੀਂ ਸਕਦੇ ਹਨ।
ਸੰਪਰਕ: 79864-99563


Comments Off on ਤਰਲ ਹਵਾ ਕੀ ਹੈ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.