ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਡੀਈਆਰਸੀ ਦੀ ਬੈਠਕ ’ਚ ‘ਆਪ’ ਤੇ ਭਾਜਪਾ ਵਿਧਾਇਕ ਆਹਮੋ-ਸਾਹਮਣੇ

Posted On July - 11 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਦਿੱਲੀ ਬਿਜਲੀ ਰੈਗੂਲੈਟਰੀ ਕਮਿਸ਼ਨ (ਡੀਈਆਰਸੀ) ਵੱਲੋਂ ਦਿੱਲੀ ਵਿੱਚ ਬਿਜਲੀ ਦੇ ਫਿਕਸ ਚਾਰਜ ਦੇ ਵਾਧੇ ਬਾਰੇ ਇਤਰਾਜ਼ਾਂ ਤੇ ਹੋਰ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਬੈਠਕ ਦੌਰਾਨ ਹੰਗਾਮਾ ਹੋ ਗਿਆ ਤੇ ਆਮ ਆਦਮੀ ਪਾਰਟੀ, ਭਾਜਪਾ ਦੇ ਵਿਧਾਇਕ ਆਮਣੇ-ਸਾਹਮਣੇ ਆ ਗਏ। ਦੋਨਾਂ ਹੀ ਧਿਰਾਂ ਦੇ ਵਿਧਾਇਕਾਂ ਵੱਲੋਂ ਨਾਹਰੇਬਾਜ਼ੀ ਕੀਤੀ ਗਈ ਤੇ ਹੰਗਾਮਾ ਸ਼ੁਰੂ ਹੋ ਗਿਆ ਜਿਸ ਕਰਕੇ ਬੈਠਕ ਵਿੱਚ ਦੇਰੀ ਹੋਈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰਾਜਧਾਨੀ ਦਿੱਲੀ ਵਿੱਚ ਬਿਜਲੀ ਦੇ ਬਿੱਲਾਂ ਵਿੱਚ ‘ਫਿਕਸ ਚਾਰਜ’ ਵਧਾਏ ਜਾਣ ਬਾਰੇ ਦੱਸਿਆ ਸੀ ਕਿ ਅਗਲੀ ਬੈਠਕ ਦੌਰਾਨ ਇਹ ਮੁੱਦਾ ਵਿਚਾਰਿਆ ਜਾਵੇਗਾ ਤੇ ਸ੍ਰੀ ਕੇਜਰੀਵਾਲ ਨੇ ਤਰਕ ਦਿੱਤਾ ਸੀ ਕਿ ਇਹ ਚਾਰਜ ਘਟਾਏ ਜਾਣੇ ਚਾਹੀਦੇ ਹਨ।
ਡੀਈਆਰਸੀ ਵੱਲੋਂ ਜਦੋਂ ਸੁਣਵਾਈ ਸ਼ੁਰੂ ਕੀਤੀ ਤਾਂ ਰਾਜਧਾਨੀ ਦੀਆਂ ਵੱਖ-ਵੱਖ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਸਮੇਤ ਹੋਰ ਧਿਰਾਂ ਨੇ ਇਸ ਮੁੱਦੇ ਉਪਰ ਵਿਚਾਰ ਕੀਤੇ । ਇਸ ਬੈਠਕ ਦੌਰਾਨ ਦਿੱਲੀ ਵਿੱਚ ਦੇਸ਼ ਤੋਂ ਸਭ ਤੋਂ ਸਸਤੀ ਬਿਜਲੀ ਦੇਣ ਦੇ ਦਾਅਵੇ ‘ਆਪ’ ਵਿਧਾਇਕਾਂ ਵੱਲੋਂ ਦਿੱਤੇ ਗਏ। ਵਿਧਾਇਕਾਂ ਨੇ ਤਰਕ ਦਿੱਤਾ ਕਿ 4 ਸਾਲਾਂ ਦੌਰਾਨ ਦਿੱਲੀ ਦੇ ਬਿਜਲੀ ਦੇ ਭਾਅ ਨਹੀਂ ਵਧੇ ਹਨ। ਇਸ ਦਾਅਵੇ ਦੀ ਖ਼ਿਲਾਫ਼ਤ ਕਰਦੇ ਹੋਏ ਵਿਧਾਇਕਾਂ ਨੇ ਸ਼ੋਰ ਪਾਇਆ ਤੇ ਦਾਅਵੇ ਨੂੂੰ ਨਕਾਰਿਆ ਜਾਣ ਲੱਗਾ। ਹੰਗਾਮਾ ਵਧਦਾ ਗਿਆ ਤੇ ਜਨਸੁਣਵਾਈ ਦੌਰਾਨ ਸਿਆਸਤ ਮੱਘ ਗਈ। ਦੋਨਾਂ ਧਿਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ।
ਹੁਣ ਬਿਜਲੀ ਬਿੱਲਾਂ ਬਾਰੇ 17 ਜੁਲਾਈ ਨੂੰ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਹੈ। ਡੀਈਆਰਸੀ (ਸਪਲਾਈ ਕੋਡ ਐਂਡ ਪ੍ਰਫਾਰਮੈਂਸ ਸਟੈਂਡਰਡ) ਐਕਟ 2017 ਵਿੱਚ ਤਬਦੀਲੀ ਨੂੰ ਲੈ ਕੇ ਵਕੀਲ ਸੰਜਨਾ ਗਹਿਲੌਤ ਤਤੇ ਹਰਗਿਆਨ ਗਹਿਲੌਤ ਵੱਲੋਂ ਦਾਇਰ ਪਟੀਸ਼ਨ ਬਾਰੇ ਸੁਣਵਾਈ ਹੋਵੇਗੀ।

 


Comments Off on ਡੀਈਆਰਸੀ ਦੀ ਬੈਠਕ ’ਚ ‘ਆਪ’ ਤੇ ਭਾਜਪਾ ਵਿਧਾਇਕ ਆਹਮੋ-ਸਾਹਮਣੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.