ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

‘ਠੂੂੰਗੇ’ ਲਾਉਣ ਵਾਲੇ ‘ਕਾਵਾਂ’ ਖ਼ਿਲਾਫ਼ ਗਰੀਬਾਂ ’ਚ ਫੁੱਟਿਆ ਗੁੱਸਾ

Posted On July - 11 - 2019

ਸ਼ਗਨ ਕਟਾਰੀਆ
ਜੈਤੋ, 10 ਜੁਲਾਈ

ਰਾਸ਼ਨ ਡਿੱਪੂ ਵਿਚ ਖੋਲ੍ਹ ਕੇ ਵੇਚੀ ਜਾਂਦੀ ਕਣਕ ਦਾ ਦਿ੍ਰਸ਼। -ਫੋਟੋ: ਕਟਾਰੀਆ

ਪਿੰਡ ਸੇਵੇਵਾਲਾ ਵਿਚ ਆਟਾ-ਦਾਲ ਸਕੀਮ ਤਹਿਤ ਲਾਭਪਾਤਰਾਂ ਨੂੰ ਖੁੱਲ੍ਹੀ ਕਣਕ ਵੰਡਣ ਦਾ ਮਾਮਲਾ ਉਜਾਗਰ ਹੋਇਆ ਹੈ।
ਜਾਣਕਾਰੀ ਅਨੁਸਾਰ ਗੁੰਮਟੀ ਖੁਰਦ (ਸੇਵੇਵਾਲਾ) ਦੇ ਗੁਰਜੀਤ ਸਿੰਘ ਦੇ ਨਾਂ ’ਤੇ ਪਿੰਡ ਵਿਚ ਰਾਸ਼ਨ ਡਿੱਪੂ ਹੈ ਅਤੇ ਲੋਕਾਂ ਅਨੁਸਾਰ ਡਿੱਪੂ ਢੈਪਈ ਪਿੰਡ ਦਾ ਸੁਰਿੰਦਰ ਕੁਮਾਰ ਛਿੰਦਾ ਚਲਾਉਂਦਾ ਹੈ। ਡਿੱਪੂ ’ਤੇ ਲਾਭਪਾਤਰਾਂ ਨੂੰ 30 ਕਿੱਲੋ ਵਾਲੇ ਗੱਟਿਆਂ ਦੀ ਬਜਾਇ ਖੁੱਲ੍ਹੀ 30 ਕਿੱਲੋ ਕਣਕ ਤੋਲ ਕੇ ਦਿੱਤੀ ਜਾ ਰਹੀ ਹੈ। ਡਿੱਪੂ ’ਤੇ ਵਿੱਕਰੀ ਲਈ ਗੱਟੇ ਖੋਲ੍ਹ ਕੇ ਲੱਗੇ ਢੇਰ ਤੋਂ ਭੜਕੇ ਲਾਭਪਾਤਰੀਆਂ ਜਦ ਨੇ ਖੁੱਲ੍ਹੀ ਕਣਕ ਵੰਡਣ ਦਾ ਕਾਰਨ ਪੁੱਛਿਆ ਤਾਂ ਉਸ ਦੀ ਅੱਗੋਂ ਦਲੀਲ ਸੀ ਕਿ ‘ਜਦੋਂ ਪੂਰਾ 30 ਕਿਲੋ ਵਜ਼ਨ ਦੇ ਰਹੇ ਹਾਂ ਤਾਂ ਇਹ ਪ੍ਰਸ਼ਨ ਜਾਇਜ਼ ਨਹੀਂ।’
ਇਸ ’ਤੇ ਜਦ ਉਪਭੋਗਤਾਵਾਂ ਦੀ ਤਸੱਲੀ ਨਾ ਹੋਈ ਤਾਂ ਉਨ੍ਹਾਂ ਡਿੱਪੂ ਵਿੱਚ ਬੰਦ ਪਏ ਗੱਟਿਆਂ ਦਾ ਵਜ਼ਨ ਕੀਤਾ ਤਾਂ ਕਈਆਂ ਦਾ ਵਜ਼ਨ 500 ਤੋਂ 1200 ਗ੍ਰਾਮ ਤੱਕ ‘ਵੱਧ’ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਕਣਕ ਦੀ ਤੁਲਾਈ ਵਾਲੇ ਫ਼ਰਸ਼ੀ ਕੰਡੇ ਵਿੱਚ 400 ਗ੍ਰਾਮ ਦਾ ਕਥਿਤ ‘ਪਾਸਕੂ’ ਸੀ, ਜਿਸ ਦਾ ਸਿੱਧਾ ਚੂਨਾ ਖ਼ਪਤਕਾਰਾਂ ਨੂੰ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਕਣਕ ਭਿੱਜਣ ਮਗਰੋਂ ਅੱਧ-ਸੁੱਕੀ ਸੀ।
ਲੋਕਾਂ ਦੋਸ਼ ਲਾਇਆ ਕਿ ਵਿਭਾਗ ਦੇ ਕਰਮਚਾਰੀ ਛੇ ਮਹੀਨਿਆਂ ਮਗਰੋਂ ਮਿਲਣ ਵਾਲੀ ਇਸ ਕਣਕ ਨੂੰ ਜਾਰੀ ਕਰਨ ਤੋਂ ਪਹਿਲਾਂ ਗੁਦਾਮਾਂ ਦੇ ਚੱਕਿਆਂ ’ਤੇ ਪਾਣੀ ਦਾ ਕਥਿਤ ਛਿੜਕਾਅ ਕਰਾਉਂਦੇ ਹਨ।
ਇਸ ਮਾਮਲੇ ਤੋਂ ਗੁੱਸੇ ਹੋਏ ਖ਼ਪਤਕਾਰਾਂ ਨੇ ਇਹ ਕਣਕ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲਾ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੀ ਗੱਲ ਕਹੀ।

ਤੋਲ ਕੇ ਲੈਂਦੇ ਤੇ ਤੋਲ ਕੇ ਦਿੰਦੇ ਹਾਂ: ਠੇਕੇਦਾਰ
ਸੁਰਿੰਦਰ ਛਿੰਦਾ ਨੇ ਖੁਲਾਸਾ ਕੀਤਾ ਕਿ ਡਿੱਪੂ ਮਾਲਕ ਗੁਰਜੀਤ ਸਿੰਘ ਉਸ ਦਾ ‘ਦੋਸਤ’ ਹੈ ਅਤੇ ਉਹ ਕਣਕ ਦੀ ਵੰਡ ਸਮੇਂ ‘ਮੱਦਦਗਾਰ’ ਵਜੋਂ ਪਿੰਡ ਸੇਵੇਵਾਲੇ ਆਉਂਦਾ ਹੈ। ਉਸ ਨੇ ਕਿਹਾ ਕਿ ਵਿਭਾਗ ਗੁਦਾਮ ਵਿਚੋਂ ਕਣਕ ਦਾ ਕੋਟਾ ਤੋਲ ਕੇ ਚੁਕਾਉਂਦਾ ਹੈ ਕਿਉਂਕਿ ਜੇ ਗੱਟਿਆਂ ਦੀ ਗਿਣਤੀ ਕਰੀਏ ਤਾਂ ਟਰਾਲੀ ਮਗਰ 2 ਕੁਇੰਟਲ ਦੀ ਵਾਧ-ਘਾਟ ਅਕਸਰ ਹੀ ਹੋ ਜਾਂਦੀ ਹੈ। ਇਸੇ ਲਈ ਕਣਕ ਖ਼ਪਤਕਾਰਾਂ ਨੂੰ ਨਗਾਂ ਦੇ ਹਿਸਾਬ ਨਾਲ ਨਹੀਂ ਸਗੋਂ ਵਜ਼ਨ ਦੇ ਹਿਸਾਬ ਨਾਲ ਤੋਲ ਕੇ ਦਿੱਤੀ ਜਾਂਦੀ ਹੈ। ਉਸ ਨੇ ਕੰਡੇ ’ਚ ਪਾਸਕੂ ਤੇ ਕਣਕ ਦੇ ਗਿੱਲੀ ਹੋਣ ਦੇ ਦੋਸ਼ਾਂ ਨਾਲ ਅਸਹਿਮਤੀ ਪ੍ਰਗਟਾਈ।

ਫ਼ੂਡ ਸਪਲਾਈ ਵਿਭਾਗ ਦੀ ਜਾਂਚ ’ਤੇ ਭਰੋਸਾ ਨਹੀਂ: ਸੇਵੇਵਾਲਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਲਾਭਪਾਤਰੀਆਂ ਦੇ ਦੋਸ਼ਾਂ ਦੀ ਇੰਨ-ਬਿੰਨ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਇਸ ਸੰਜੀਦਾ ਮਾਮਲੇ ਦੀ ਪੜਤਾਲ ਫ਼ੂਡ ਸਪਲਾਈ ਵਿਭਾਗ ਦੇ ਕਿਸੇ ਅਫ਼ਸਰ ਦੀ ਬਜਾਇ ਖੁਦ ਕਰਨ ਜਾਂ ਏਡੀਸੀ ਤੋਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਡਿੱਪੂ ਚਲਾ ਰਹੇ ਸੁਰਿੰਦਰ ਕੁਮਾਰ ਛਿੰਦਾ ਕੋਲ ਸਵਾ ਤੋਂ ਡੇਢ ਦਰਜਨ ਡਿੱਪੂ ‘ਠੇਕੇ’ ’ਤੇ ਹਨ।

ਤੋਲ ਘੱਟ ਜਾਂ ਵੱਧ ਦਾ ਹੋਣ ਮੁੱੱਦਾ ਉਠਾਇਆ ਜਾਣਾ ਚਾਹੀਦਾ ਹੈ: ਇੰਸਪੈਕਟਰ
ਫੂਡ ਸਪਲਾਈ ਵਿਭਾਗ ਦੇ ਨਿਰੀਖ਼ਕ ਅਨੀਸ਼ ਬਾਂਸਲ ਨੇ ਆਖਿਆ ਕਿ ਮੁੱਦਾ ਕਣਕ ਖੁੱਲ੍ਹੀ ਜਾਂ ਪੈਕਿੰਗ ਦਾ ਨਹੀਂ ਹੋਣਾ ਚਾਹੀਦਾ ਸਗੋਂ ਖ਼ਪਤਕਾਰ ਇਹ ਵੇਖਣ ਕਿ ਵਜ਼ਨ ਠੀਕ ਮਿਲ ਰਿਹਾ ਹੈ? ਅਨਾਜ ਦੀ ਨਮੀ ਬਾਰੇ ਉਨ੍ਹਾਂ ਕਿਹਾ ਕਿ ਮਸ਼ੀਨੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਡਿੱਪੂ ਹੋਲਡਰ ਨੂੰ ਫ਼ਰਸ਼ੀ ਦੀ ਬਜਾਇ ਇਲੈਕਟ੍ਰੋਨਿਕ ਕੰਡਾ ਵਰਤਣ ਦੀ ਹਦਾਇਤ ਜਾਰੀ ਕੀਤੇ ਜਾਣ ਦਾ ਖੁਲਾਸਾ ਕੀਤਾ।

ਮਾਮਲੇ ਦੀ ਪੜਤਾਲ ਹੋਵੇਗੀ:
ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਫ਼ਰੀਦਕੋਟ ਜਸਪ੍ਰੀਤ ਕਾਹਲੋਂ ਨੇ ਕਿਹਾ ਮਾਮਲਾ ਪਹਿਲਾਂ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ। ਉਨ੍ਹਾਂ ਇਸ ਦੀ ਜਾਂਚ ਕਰਾਉਣ ਦੀ ਗੱਲ ਕਹੀ।


Comments Off on ‘ਠੂੂੰਗੇ’ ਲਾਉਣ ਵਾਲੇ ‘ਕਾਵਾਂ’ ਖ਼ਿਲਾਫ਼ ਗਰੀਬਾਂ ’ਚ ਫੁੱਟਿਆ ਗੁੱਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.