ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਝੁਨੀਰ ਖੇਤਰ ’ਚ ਸਰਕਾਰੀ ਬੱਸ ਸਹੂਲਤ ਦੀ ਘਾਟ

Posted On July - 14 - 2019

ਪੱਤਰ ਪੇ੍ਰਕ
ਝੁਨੀਰ, 13 ਜੁਲਾਈ
ਪੰਜਾਬ ਦੀ ਹੱਦ ’ਤੇ ਸਥਿਤ ਆਰਥਿਕ ਤੌਰ ’ਤੇ ਪੱਛੜੇ ਬਲਾਕ ਝੁਨੀਰ ਦੇ ਲੋਕਾਂ ਨੂੰ ਅਜੇ ਤੱਕ ਲੋੜੀਂਦੀਆਂ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਵੀ ਨਸੀਬ ਨਹੀਂ ਹੋਈਆਂ ਹਨ। ਅੱਜ ਵੀ ਇਸ ਖੇਤਰ ਦੇ ਪਿੰਡ ਮਾਖੇਵਾਲਾ ਅਤੇ ਘੁੱਦੂਵਾਲਾ ਨੂੰ ਜਿੱਥੇ ਕਿਸੇ ਵੀ ਕਿਸਮ ਦੀ ਸਰਕਾਰੀ ਬੱਸ ਸੇਵਾ ਨਹੀਂ ਹੈ ਉੱਥੇ ਇਸ ਖੇਤਰ ਦੇ ਤਿੰਨ ਦਰਜਨ ਤੋਂ ਵਧੀਕ ਪਿੰਡਾਂ ਨੂੰ ਜਿੱਥੇ ਲੋੜ ਅਨੁਸਾਰ ਪ੍ਰਾਈਵੇਟ ਬੱਸ ਸੇਵਾਵਾਂ ਦੀ ਭਾਰੀ ਘਾਟ ਹੈ ਉੱਥੇ ਸਰਕਾਰੀ ਬੱਸ ਸੇਵਾ ਤਾਂ ਨਾਮਾਤਰ ਹੀ ਹੈ।
ਇਸ ਖੇਤਰ ਦੇ ਲੋਕਾਂ ਨੂੰ ਤਲਵੰਡੀ ਸਾਬੋ, ਮਾਨਸਾ, ਬਠਿੰਡਾ ਅਤੇ ਸਿਰਸਾ ਸਮੇਤ ਹੋਰ ਸ਼ਹਿਰਾਂ ਨੂੰ ਜਾਣਾ ਵੀ ਬੱਸ ਸੇਵਾ ਦੀ ਘਾਟ ਕਾਰਨ ਪਹਾੜ ਜਿਹਾ ਲੱਗਦਾ ਹੈ। ਇਸ ਖੇਤਰ ਦੇ ਪਿੰਡ ਰਾਇਪੁਰ, ਝੇਰਿਆਂਵਾਲੀ, ਪੈਰੋਂ, ਟਾਂਡੀਆਂ, ਮੀਆਂ, ਬੀਰੇਵਾਲਾ ਜੱਟਾਂ ਅਤੇ ਹੋਰ ਨਜ਼ਦੀਕੀ ਪਿੰਡਾਂ ਨੂੰ ਬੱਸ ਸੇਵਾ ਨਾਮਾਤਰ ਹੀ ਹੈ ਜਿਸ ਕਾਰਨ ਵਿੱਦਿਅਕ ਤੌਰ ’ਤੇ ਪੱਛੜੇ ਇਨ੍ਹਾਂ ਪਿੰਡਾਂ ਦੇ ਵਿਦਿਆਰਥੀਆਂ ਲਈ ਅਗਲੇਰੀ ਪੜ੍ਹਾਈ ਨਜ਼ਦੀਕੀ ਸ਼ਹਿਰਾਂ ਵਿੱਚ ਕਰਨ ਲਈ ਜਾਣਾ ਕਾਫੀ ਔਖਾ ਹੈ। ਸਰਕਾਰਾਂ ਪ੍ਰਤੀ ਗਿਲਾ ਪ੍ਰਗਟਾਉਂਦਿਆਂ ਪਿੰਡਾਂ ਦੇ ਕਿਸਾਨ ਆਗੂਆਂ ਤੇ ਲੋਕਾਂ ਨੇ ਝੁਨੀਰ ਖੇਤਰ ਦੇ ਲੋਕਾਂ ਨੂੰ ਲੋੜ ਅਨੁਸਾਰ ਬੱਸ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਰੂਟ ਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ।


Comments Off on ਝੁਨੀਰ ਖੇਤਰ ’ਚ ਸਰਕਾਰੀ ਬੱਸ ਸਹੂਲਤ ਦੀ ਘਾਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.