ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਜੇਤਲੀ ਫੋਨ ਜਾਸੂਸੀ ਮਾਮਲਾ: ਦਿੱਲੀ ਪੁਲੀਸ ਨੂੰ ਇਮਾਨਦਾਰੀ ਨਾਲ ਕੇਸ ਦੀ ਪੈਰਵੀ ਦੇ ਹੁਕਮ

Posted On July - 10 - 2019

ਨਵੀਂ ਦਿੱਲੀ, 9 ਜੁਲਾਈ
ਸਾਲ 2013 ਵਿੱਚ ਸੀਨੀਅਰ ਭਾਜਪਾ ਆਗੂ ਅਰੁਣ ਜੇਤਲੀ ਦੇ ਫੋਨ ਦੀ ਕਥਿਤ ਜਾਸੂਸੀ ਨਾਲ ਸਬੰਧਤ ਮਾਮਲੇ ਦੀ ਘੋਖ ਕਰ ਰਹੇ ਸੰਸਦੀ ਪੈਨਲ ਨੇ ਕਿਹਾ ਕਿ ਸੰਸਦ ਮੈਂਬਰਾਂ ਦੇ ਕਾਲ ਰਿਕਾਰਡ ਨੂੰ ਅਣਅਧਿਕਾਰਤ ਤੌਰ ’ਤੇ ਇਕੱਤਰ ਕਰਨਾ, ਜੇਕਰ ਉਨ੍ਹਾਂ ਦੇ ਕੰਮਕਾਜ ਵਿੱਚ ਅੜਿੱਕਾ ਬਣਦਾ ਹੈ ਤਾਂ ਇਹ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੈ। ਵਿਸ਼ੇਸ਼ ਅਧਿਕਾਰਾਂ ਬਾਰੇ ਰਾਜ ਸਭਾ ਦੀ ਕਮੇਟੀ ਨੇ ਦਿੱਲੀ ਪੁਲੀਸ ਨੂੰ ਹਦਾਇਤ ਕਰਦਿਆਂ ਇਸ ਮਾਮਲੇ ’ਚ ਦਾਇਰ ਅਪਰਾਧਿਕ ਕੇਸ ਦੀ ਪੂਰੀ ‘ਇਮਾਨਦਾਰੀ’ ਨਾਲ ਪੈਰਵੀ ਕਰਨ ਲਈ ਕਿਹਾ ਹੈ ਤਾਂ ਕਿ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ। ਪੈਨਲ ਨੇ ਆਪਣੀ ਪਿਛਲੀ ਰਿਪੋਰਟ ਵਿੱਚ ਜੇਤਲੀ ਦੇ ਕਾਲ ਡੇਟਾ ਰਿਕਾਰਡ ਤਕ ਰਸਾਈ ਨੂੰ ਅਣਅਧਿਕਾਰਤ ਤਾਂ ਜ਼ਰੂਰ ਕਰਾਰ ਦਿੱਤਾ, ਪਰ ਇਸ ਨੂੰ ਸੰਸਦੀ ਵਿਸ਼ੇਸ਼ ਅਧਿਕਾਰਾਂ ਦਾ ਉਲੰਘਣ ਮੰਨਣ ਤੋਂ ਇਨਕਾਰ ਕੀਤਾ ਸੀ। ਪਰ ਸੰਸਦ ਵਿੱਚ ਪੇਸ਼ ਰਿਪੋਰਟ ਦਾ ਮੈਂਬਰਾਂ ਵੱਲੋਂ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਵਿਰੋਧ ਕੀਤੇ ਜਾਣ ਕਰਕੇ ਵਿਸ਼ੇਸ਼ ਅਧਿਕਾਰਾਂ ਬਾਰੇ ਪੈਨਲ ਨੂੰ ਰਿਪੋਰਟ ਮੁੜ ਘੋਖਣ ਲਈ ਮਜਬੂਰ ਹੋਣਾ ਪਿਆ। -ਪੀਟੀਆਈ


Comments Off on ਜੇਤਲੀ ਫੋਨ ਜਾਸੂਸੀ ਮਾਮਲਾ: ਦਿੱਲੀ ਪੁਲੀਸ ਨੂੰ ਇਮਾਨਦਾਰੀ ਨਾਲ ਕੇਸ ਦੀ ਪੈਰਵੀ ਦੇ ਹੁਕਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.