ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

ਜੀਕੇ ਨੂੰ ਸਰਨਾ ਵੱਲੋਂ ਨਗਰ ਕੀਰਤਨ ਲਈ ਸੱਦਾ

Posted On July - 11 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ

ਮਨਜੀਤ ਸਿੰਘ ਜੀਕੇ ਦੇ ਘਰ ਵਿੱਚ ਹਰਵਿੰਦਰ ਸਿੰਘ ਸਰਨਾ ਤੇ ਸਾਥੀ।-ਫੋਟੋ: ਦਿਓਲ

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਸਰਨਾ ਵੱਲੋਂ 28 ਅਕਤੂਬਰ 2019 ਨੂੰ ਦਿੱਲੀ ਦੇ ਬੰਗਲਾ ਸਾਹਿਬ ਤੋਂ ਨਨਕਾਣਾ ਸਾਹਿਬ ਲਈ ਜਾਣ ਵਾਲੇ ਨਗਰ ਕੀਰਤਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਉਨ੍ਹਾਂ ਦੇ ਘਰ ਜਾ ਕੇ ਸੱਦਾ ਪੱਤਰ ਦਿੱਤਾ।
ਸ੍ਰੀ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਰੋਲ ਸੱਦਾ ਪੱਤਰ ਹੀ ਦਿੱਤਾ ਗਿਆ ਹੈ ਜਿਸ ਨੂੰ ਜੀ.ਕੇ. ਵਧੀਆ ਤਰੀਕੇ ਨਾਲ ਸਵੀਕਾਰਿਆ ਹੈ ਤੇ ਅਸੀਂ ਵੀ ਵਧੀਆ ਤਰੀਕੇ ਨਾਲ ਦਿੱਤਾ, ਨਾਲ ਹੀ ਸਾਬਕਾ ਪ੍ਰਧਾਨ ਨੇ ਨਨਕਾਣਾ ਸਾਹਿਬ ਜਾਣ ਦੀ ਇੱਛਾ ਪ੍ਰਗਟਾਈ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੀਨੀਅਰ ਆਗੂਆਂ ਅਵਤਾਰ ਸਿੰਘ ਹਿਤ, ਹਰਮੀਤ ਸਿੰਘ ਕਾਲਕਾ ਨੂੰ ਵੀ ਸੱਦਾ ਪੱਤਰ ਦਿੱਤੇ ਗਏ ਸਨ। ਉਨ੍ਹਾਂ ਸਾਬਕਾ ਪ੍ਰਧਾਨ ਨਾਲ ਨੇੜਤਾ ਬਾਰੇ ਚੱਲਦੀ ਰਾਹੀ ਚਰਚਾ ਬਾਰੇ ਕਿਹਾ ਕਿ ਉਹ ਸਿਰਫ਼ ਇਤਿਹਾਸਕ ਪੁਰਬ ਬਾਰੇ ਸੱਦਾ ਦੇਣ ਹੀ ਗਏ ਸਨ।
ਉਧਰ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਸਰਨਾ ਘਰ ਸੱਦਾ ਦੇਣ ਆਏ ਸਨ ਜਿਸ ਨੂੰ ਜੀ.ਕੇ. ਨੇ ਸਵੀਕਾਰ ਲਿਆ ਹੈ। ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਅਜੇ ਤਕ ਕੋਈ ਸੱਦਾ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ।
ਸ੍ਰੀ ਸਰਨਾ ਨਾਲ ਸੱਦਾ ਦੇਣ ਜਾਣ ਵਾਲਿਆਂ ਵਿੱਚ ਦਿੱਲੀ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਸੁਖਬੀਰ ਸਿੰਘ ਕਾਲੜਾ, ਮਾਡਲ ਟਾਊਨ ਤੋਂ ਮੈਂਬਰ ਕਰਤਾਰ ਸਿੰਘ ਚਾਵਲਾ, ਕੁਲਤਾਰਨ ਸਿੰਘ ਤੇ ਮਨਜੀਤ ਸਿੰਘ ਸਰਨਾ ਸ਼ਾਮਲ ਸਨ। ਸ੍ਰੀ ਜੀ.ਕੇ. ਵੱਲੋਂ ਕਮੇਟੀ ਮੈਂਬਰਾਂ ਨੂੰ ਤੇ ਸ੍ਰੀ ਸਰਨਾ ਨੂੰ ਸਿਰੋਪੇ ਭੇਟ ਕੀਤੇ ਗਏ ਅਤੇ ਨਗਰ ਕੀਰਤਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਮੰਨਿਆ ਜਾ ਰਿਹਾ ਹੈ ਕਿ ਇਹ ਦੋਨੋਂ ਧਿਰਾਂ ਹੁਣ ਨੇੜੇ ਹੋ ਸਕਦੀਆਂ ਹਨ ਤੇ ਅਗਲੀ ਚੋਣਾਂ ਦੌਰਾਨ ਬਾਦਲ ਧੜੇ ਲਈ ਕੋਈ ਚੁਣੌਤੀ ਪੇਸ਼ ਹੋ ਸਕਦੀ ਹੈ।

ਇਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਣ ਦਾ ਸੁਨੇਹਾ ਮਿਲੇ
ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਰੂਰ ਫ਼ੈਸਲਾ ਲੈਣ ਤੇ ਇਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਣ ਦਾ ਸੁਨੇਹਾ ਮਿਲੇ। ਉਨ੍ਹਾਂ ਕਿਹਾ ਕਿ ਜੋ ਬੋਲ ਹੁਣ ਗੂੰਜ ਰਹੇ ਹਨ ਉਨ੍ਹਾਂ ਨਾਲ ਸਿੱਖ ਕੌਮ ਦਾ ਮਜ਼ਾਕ ਉੱਡ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਂਝੀਵਾਲਤਾ ਦੇ ਸਮਾਗਮ ਮੌਕੇ ਮਹਾਭਾਰਤ ਹੋਣ ਵਰਗੀਆਂ ਗੱਲਾਂ ਸਾਹਮਣੇ ਆਉਣ ਮੰਦ ਭਾਗੇ ਹਨ। ਉਨ੍ਹਾਂ ਸਭ ਨਾਨਕਨਾਮ ਲੇਵਾ ਸੰਗਤ ਨੂੰ ਇੱਕਠੇ ਮਿਲ ਕੇ ਪੁਰਬ ਮਨਾਉਣ ਦੀ ਅਪੀਲ ਕੀਤੀ।

 


Comments Off on ਜੀਕੇ ਨੂੰ ਸਰਨਾ ਵੱਲੋਂ ਨਗਰ ਕੀਰਤਨ ਲਈ ਸੱਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.