ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਜ਼ਮੀਨ ਕੁਰਕੀ ਦੇ ਨੋਟਿਸ ਖ਼ਿਲਾਫ਼ ਮੁਜ਼ਾਹਰਾ

Posted On July - 11 - 2019

ਪੱਤਰ ਪ੍ਰੇਰਕ
ਬਠਿੰਡਾ, 10 ਜੁਲਾਈ

ਪਿੰਡ ਖੇਮੂਆਣਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੈਲੀ ਕੱਢਦੇ ਹੋਏ ਕਿਸਾਨ।

ਗੋਨਿਆਣਾ ਮੰਡੀ ਕੋਲ ਪਿੰਡ ਖੇਮੂਆਣਾ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨ ਹਰਜੀਤ ਸਿੰਘ ਪੁੱਤਰ ਸੁਦਾਗਰ ਸਿੰਘ ਦੇ ਹੱਕ ਵਿੱਚ ਉੱਤਰਦੇ ਹੋਏ ਪਿੰਡ ਵਿਚ ਰੈਲੀ ਕੱਢ ਕੇ ਪੰਜਾਬ ਸਰਕਾਰ ਤੇ ਬੈਂਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਿਸਾਨ ਹਰਜੀਤ ਸਿੰਘ ਨੇ ਖੇਤੀ ਬਾੜੀ ਸਹਿਕਾਰੀ ਬੈਂਕ ਤੋਂ 3 ਲੱਖ ਦਾ ਕਰਜ਼ਾ ਲਿਆ ਸੀ ਅਤੇ ਜਿਸ ਦਾ ਬੈਂਕ ਵੱਲੋਂ ਸਮੇਤ ਵਿਆਜ ਬਣਾ ਕੇ 7 ਲੱਖ 36 ਹਜ਼ਾਰ 815 ਰੁਪਏ ਦਾ ਸਹਾਇਕ ਰਾਜਿਸਟਾਰ ਸਹਿਕਾਰੀ ਸਭਾਵਾਂ ਬਠਿੰਡਾ ਵੱਲੋਂ ਕਿਸਾਨ ਦੀ 1 ਏਕੜ ਜ਼ਮੀਨ ਕੁਰਕ ਕਰਨ ਦਾ ਨੋਟਿਸ ਭੇਜ ਦਿੱਤਾ ਸੀ ਜਿਸ ਦੀ ਅੱਜ ਤਰੀਕ ਨਿਸ਼ਚਤ ਕੀਤੀ ਗਈ ਸੀ। ਅੱਜ ਬੀਕੇਯੂ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵਿਆਂ, ਜਗਸੀਰ ਸਿੰਘ ਝੰਬਾਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪਿੰਡ ਵਿਚ ਰੈਲੀ ਕੱਢੀ ਅਤੇ ਧਰਨਾ ਮਾਰਿਆ ਗਿਆ ਇਸ ਮੌਕੇ ਜਗਸੀਰ ਸਿੰਘ ਝੰਬਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ, ਕਰਜ਼ਾ ਕੁਰਕੀ ਖ਼ਤਮ ਫ਼ਸਲਾਂ ਦੀ ਪੂਰੀ ਰਕਮ, ਦੇ ਨਾਅਰੇ ਲਗਾ ਕਿਸਾਨ ਪੱਤਾ ਖੇਡਿਆ ਸੀ ਜਿਸ ਦੀ ਅੱਜ ਫ਼ੂਕ ਨਿਕਲ ਗਈ ਹੈ ਤੇ ਬੈਂਕ ਵੱਲੋਂ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੇ ਨੋਟਿਸ ਭੇਜੇ ਜਾ ਰਹੇ ਹਨ।
ਇਸ ਮੌਕੇ ਕੋਈ ਬੈਂਕ ਅਧਿਕਾਰੀ ਕਿਸਾਨ ਹਰਜੀਤ ਸਿੰਘ ਦੀ ਜ਼ਮੀਨ ਦੀ ਕੁਰਕੀ ਕਰਨ ਲਈ ਪੁੱਜਾ। ਇਕੱਤਰ ਹੋਏ ਕਿਸਾਨ ਨੇ ਐਲਾਨ ਕੀਤਾ ਕੇ ਜੇ ਹਰਜੀਤ ਸਿੰਘ ਜ਼ਮੀਨ ਕੁਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਮੂੰਹ ਤੋੜਵਾਂ ਜਵਾਬ ਦੇਵੇਗੀ। ਇਸ ਮੌਕੇ ਸੁਖਜੀਵਨ ਸਿੰਘ ਬਬਲੀ ਨੇ ਵੀ ਸੰਬੋਧਨ ਕੀਤਾ।

 


Comments Off on ਜ਼ਮੀਨ ਕੁਰਕੀ ਦੇ ਨੋਟਿਸ ਖ਼ਿਲਾਫ਼ ਮੁਜ਼ਾਹਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.