ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਜਬਰ ਜਨਾਹ ਮਾਮਲਾ: ਪੀੜਤ ਬੱਚੀ ਨੇ ਵੀਡੀਓ ਕਾਨਫਰੰਸਿਗ ਰਾਹੀਂ ਮੁੱਖ ਮੁਲਜ਼ਮ ਪਛਾਣਿਆ

Posted On July - 11 - 2019

ਸਕੂਲ ਪ੍ਰਬੰਧਾਂ ਖ਼ਿਲਾਫ਼ ਦਿੱਤੇ ਧਰਨੇ ਦੀ ਪੁਰਾਣੀ ਤਸਵੀਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਜੁਲਾਈ
ਧੂਰੀ ਜਬਰ ਜਨਾਹ ਮਾਮਲੇ ਦੀ ਸੁਣਵਾਈ ਅੱਜ ਇਥੇ ਜ਼ਿਲ੍ਹਾ ਤੇ ਸੈਸ਼ਨ ਜੱਜ ਬੀ.ਐਸ. ਸੰਧੂ ਦੀ ਅਦਾਲਤ ਵਿਚ ਹੋਈ। ਸੁਣਵਾਈ ਦੌਰਾਨ ਵਿੱਚ ਜਬਰ ਜਨਾਹ ਦੇ ਮੁੱਖ ਮੁਲਜ਼ਮ ਦੀ ਜੇਲ੍ਹ ਤੋਂ ਵੀਡੀਓ ਕਾਨਫਰੰਸਿਗ ਰਾਹੀਂ ਪੇਸ਼ੀ ਹੋਈ। ਅਦਾਲਤ ਵਿੱਚ ਪੀੜਤ ਬੱਚੀ ਵੱਲੋਂ ਮੁੱਖ ਮੁਲਜ਼ਮ ਦੀ ਸਨਾਖ਼ਤ ਕੀਤੀ ਗਈ ਅਤੇ ਬੱਚੀ ਸਮੇਤ ਉਸਦੇ ਮਾਤਾ-ਪਿਤਾ ਨੇ ਆਪਣੇ ਬਿਆਨ ਦਰਜ ਕਰਵਾਏ ਗਏ। ਅਦਾਲਤ ਵੱਲੋਂ ਕੇਸ ਦੀ ਸੁਣਵਾਈ ਲਈ 23 ਜੁਲਾਈ ਨਿਸ਼ਚਿਤ ਕੀਤੀ ਗਈ ਹੈ।
ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਪੇਸ਼ੀ ਮਗਰੋਂ ਪੀੜਤ ਧਿਰ ਵੱਲੋਂ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਦਾਲਤ ਵਿਚ ਜਬਰ-ਜਨਾਹ ਦੇ ਮੁੱਖ ਮੁਲਜ਼ਮ ਕੰਡਕਟਰ ਕਮਲ ਦੀ ਵੀਡੀਓ ਕਾਨਫਰੰਸਿਗ ਰਾਹੀਂ ਨਾਭਾ ਜੇਲ੍ਹ ਤੋਂ ਪੇਸ਼ੀ ਹੋਈ ਜਦੋਂ ਕਿ ਕੇਸ ਵਿਚ ਨਾਮਜ਼ਦ ਨਿੱਜੀ ਸਕੂਲ ਦੇ ਪ੍ਰਬੰਧਕ ਜੀਵਨ ਕੁਮਾਰ, ਪ੍ਰਧਾਨ ਤਰਸੇਮ ਸਿੰਗਲਾ ਅਤੇ ਇੰਚਾਰਜ ਬਬੀਤਾ ਰਾਣੀ ਅਦਾਲਤ ਵਿਚ ਪੇਸ਼ ਹੋਏ। ਕੇਸ ਦੀ ਸੁਣਵਾਈ ਦੌਰਾਨ ਵੀਡੀਓ ਕਾਨਫਰੰਸਿਗ ਰਾਹੀਂ ਜਦੋਂ ਮੁੱਖ ਮੁਲਜ਼ਮ ਕਮਲ ਨੂੰ ਪੇਸ਼ ਕੀਤਾ ਗਿਆ ਤਾਂ ਚਾਰ ਸਾਲਾਂ ਦੀ ਪੀੜਤ ਬੱਚੀ ਵੱਲੋਂ ਮੁੱਖ ਮੁਲਜ਼ਮ ਨੂੰ ਪਛਾਣ ਲਿਆ ਗਿਆ। ਉਧਰ ਬੱਚੀ ਦੀ ਮਾਤਾ ਵਲੋਂ ਨਿੱਜੀ ਸਕੂਲ ਦੇ ਤਿੰਨ ਅਹੁਦੇਦਾਰਾਂ ਦੀ ਵੀ ਸ਼ਨਾਖ਼ਤ ਕੀਤੀ ਗਈ। ਅਦਾਲਤ ਵਿਚ ਬੱਚੀ ਦੇ ਬਿਆਨ ਦਰਜ ਹੋਏ ਜਦੋਂ ਕਿ ਕੇਸ ਦੇ ਮੁਦੱਈ ਤੇ ਬੱਚੀ ਦੇ ਪਿਤਾ ਅਤੇ ਮਾਤਾ ਵੱਲੋਂ ਵੀ ਆਪਣੇ ਬਿਆਨ ਦਰਜ ਕਰਵਾਏ ਗਏ। ਅਦਾਲਤ ਵਿਚ ਕੇਸ ਦੀ ਅਗਲੀ ਸੁਣਵਾਈ 23 ਜੁਲਾਈ ਨੂੰ ਹੋਵੇਗੀ, ਜਿਸ ਦਿਨ ਬੱਚੀ ਦੇ ਦਾਦਾ ਅਤੇ ਸਰਕਾਰੀ ਡਾਕਟਰ ਦੇ ਬਿਆਨ ਦਰਜ ਹੋਣਗੇ।
ਇਥੇ ਜ਼ਿਕਰਯੋਗ ਹੈ ਕਿ ਬੀਤੀ 25 ਮਈ ਨੂੰ ਧੂਰੀ ਦੇ ਇੱਕ ਨਿੱਜੀ ਸਕੂਲ ’ਚ ਚਾਰ ਸਾਲਾਂ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਵਾਪਰੀ ਸੀ। ਪੁਲੀਸ ਵੱਲੋਂ 26 ਮਈ ਨੂੰ ਸਕੂਲ ਦੇ ਕੰਡਕਟਰ ਕਮਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਲੋਕ ਰੋਹ ਮਗਰੋਂ ਪੁਲੀਸ ਨੇ ਨਿੱਜੀ ਸਕੂਲ ਦੇ ਪ੍ਰਬੰਧਕ ਜੀਵਨ ਕੁਮਾਰ, ਪ੍ਰਧਾਨ ਤਰਸੇਮ ਸਿੰਗਲਾ ਅਤੇ ਇੰਚਾਰਜ ਬਬੀਤਾ ਰਾਣੀ ਦੇ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਸੀ। ਇਸ ਕੇਸ ਦੀ ਸੁਣਵਾਈ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਚੱਲ ਰਹੀ ਹੈ।


Comments Off on ਜਬਰ ਜਨਾਹ ਮਾਮਲਾ: ਪੀੜਤ ਬੱਚੀ ਨੇ ਵੀਡੀਓ ਕਾਨਫਰੰਸਿਗ ਰਾਹੀਂ ਮੁੱਖ ਮੁਲਜ਼ਮ ਪਛਾਣਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.