ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਜਨਮ ਦਿਨ

Posted On July - 27 - 2019

ਬਾਲ ਕਹਾਣੀ

ਮਨਮੋਹਨ ਸਿੰਘ ਬਾਸਰਕੇ
ਰਮਨ ਨੇ ਜਦੋਂ ਦਾ ਵਿਸ਼ੂ ਨੂੰ ਜਨਮ ਦਿਨ ਮਨਾਉਂਦਿਆ ਵੇਖਿਆ ਹੈ, ਅਧਿਆਪਕਾਂ ਅਤੇ ਵਿਸ਼ੂ ਦੇ ਦਾਦਾ ਜੀ ਦੇ ਵਿਚਾਰ ਸੁਣੇ ਹਨ, ਉਸ ਦੇ ਮਨ ਵਿਚ ਆਪਣਾ ਜਨਮ ਦਿਨ ਵੀ ਵਿਸ਼ੂ ਦੇ ਜਨਮ ਦਿਨ ਵਾਂਗ ਮਨਾਉਣ ਦੀ ਇੱਛਾ ਨੇ ਦਸਤਕ ਦੇ ਦਿੱਤੀ। ਰਮਨ ਨੂੰ ਇੰਜ ਲੱਗਦਾ ਹੈ ਕਿ ਸਾਰੇ ਪਰਿਵਾਰ ਵਿਚੋਂ ਉਸਦੀ ਗੱਲ ਨੂੰ ਜ਼ਿਆਦਾ ਮਹੱਤਤਾ ਉਸ ਦੇ ਦਾਦੀ ਜੀ ਹੀ ਦਿੰਦੇ ਹੋਣ। ਇਸ ਲਈ ਉਹ ਸਕੂਲੋਂ ਆ ਸਿੱਧਾ ਦਾਦੀ ਦੀ ਬੁੱਕਲ ਵਿਚ ਜਾ ਵੜਿਆ। ਦਾਦੀ ਨੇ ਬਸਤਾ ਗਲ ਵਿਚੋਂ ਲਾਹਿਆ ਤੇ ਮੱਥਾ ਚੁੰਮ ਪਾਣੀ ਦਾ ਗਿਲਾਸ ਲਿਆਉਂਦਿਆਂ ਰਮਨ ਨੂੰ ਪਾਣੀ ਪਿਆਇਆ।
ਰਮਨ ਦਾਦੀ ਨੂੰ ਮੁਖਾਤਿਬ ਹੋਇਆ ‘ਦਾਦੀ ਮਾਂ ਇਸ ਵਾਰ ਮੇਰਾ ਵੀ ਜਨਮ ਦਿਨ ਮਨਾਇਓ।’
‘ਸਰਦਾਰ ਜੀ ਸੁਣਦੇ ਹੋ?’ ਦਾਦੀ ਕੋਲ ਬੈਠੇ ਰਮਨ ਦੇ ਦਾਦਾ ਜੀ ਨੂੰ ਮੁਖਾਤਿਬ ਹੋਈ।
ਦਾਦਾ ਜੀ ਨੇ ਰਮਨ ਨੂੰ ਦਾਦੀ ਤੋਂ ਲੈ ਆਪਣੀ ਛਾਤੀ ਨਾਲ ਲਾਇਆ ਤੇ ਕਿਹਾ,‘ਗੁਰਦੀਪ ਕੁਰੇ ਕਿਉਂ ਨਹੀਂ, ਅਸੀਂ ਆਪਣੇ ਰਮਨ ਦਾ ਜਨਮ ਦਿਨ ਧੂਮਧਾਮ ਨਾਲ ਮਨਾਵਾਂਗੇ।’ ਇਹ ਗੱਲ ਸ਼ਾਮੀਂ ਘਰ ਆਏ ਰਮਨ ਦੇ ਡੈਡੀ ਨੂੰ ਉਸ ਦੀ ਮੰਮੀ ਨੇ ਦੱਸੀ ਹੀ ਨਹੀਂ, ਸਗੋਂ ਉਨ੍ਹਾਂ ਨੂੰ ਰਮਨ ਦਾ ਜਨਮ ਦਿਨ ਮਨਾਉਣ ਲਈ ਮਨਾ ਵੀ ਲਿਆ ਸੀ।
ਰਮਨ ਦੇ ਡੈਡੀ ਨੇ ਕਿਹਾ, ‘ਇਸ ਲਈ ਹੀ ਤਾਂ ਸਭ ਕੁਝ ਕਰ ਰਹੇ ਹਾਂ, ਇਸਦੀ ਖ਼ੁਸ਼ੀ ਵਿਚ ਤਾਂ ਸਾਡੀ ਖ਼ੁਸ਼ੀ ਹੈ, ਅਸੀਂ ਰਮਨ ਦਾ ਜਨਮ ਦਿਨ ਧੂਮਧਾਮ ਨਾਲ ਮਨਾਵਾਂਗੇ। ਤੁਸੀਂ ਮਾਂ-ਪੁੱਤ ਜਿਵੇਂ ਕਹੋਗੇ, ਉਸ ਤਰ੍ਹਾਂ ਹੀ ਹੋਵੇਗਾ।’
ਸਮਾਂ ਆਪਣੀ ਚਾਲੇ ਚੱਲਦਾ ਗਿਆ। ਜਦੋਂ ਰਮਨ ਦੇ ਜਨਮ ਦਿਨ ਵਿਚ ਇਕ ਹਫ਼ਤਾ ਰਹਿ ਗਿਆ ਤਾਂ ਇਕ ਦਿਨ ਸ਼ਾਮ ਵੇਲੇ ਪੂਰਾ ਪਰਿਵਾਰ ਇਕੱਠਾ ਹੋਇਆ ਤਾਂ ਰਮਨ ਦੀ ਮੰਮੀ ਨੇ ਆਪਣੀ ਸੱਸ ਕੋਲੋਂ ਪੁੱਛਿਆ,
‘ਮੰਮੀ ਜੀ ਅਗਲੇ ਹਫ਼ਤੇ ਰਮਨ ਦਾ ਜਨਮ ਦਿਨ ਹੈ, ਕਿਸ ਕਿਸ ਨੂੰ ਸੱਦੀਏ? ‘ਰਮਨ ਦੇ ਨਾਨਕੇ ਸੱਦੋ, ਭੂਆ ਸੱਦੋ, ਹੋਰ ਕਿਸ ਨੂੰ ਸੱਦਣਾ ਏ।’
ਦਾਦੀ ਦਾ ਜਵਾਬ ਸੀ।
‘ਕਿਉਂ ਰਮਨ ਦੇ ਚਾਚਾ-ਚਾਚੀ ਨਹੀਂ ਆਉਣਗੇ?’ ਰਮਨ ਦੇ ਦਾਦਾ ਜੀ ਨੇ ਕਿਹਾ।
‘ਕਿਉਂ ਨਹੀਂ ਪਿਤਾ ਜੀ, ਉਹ ਤਾਂ ਘਰ ਦੇ ਮੈਂਬਰ ਨੇ।’ ਰਮਨ ਦੇ ਡੈਡੀ ਨੇ ਸਪੱਸ਼ਟ ਕੀਤਾ।
‘ਦਾਦਾ ਜੀ ਜਿਸ ਨੂੰ ਮਰਜ਼ੀ ਬੁਲਾਓ, ਪਰ ਮੈਂ ਤਾਂ ਆਪਣਾ ਜਨਮ ਦਿਨ ਉਸ ਤਰ੍ਹਾਂ ਮਨਾਉਣਾ ਹੈ, ਜਿਸ ਤਰ੍ਹਾਂ ਵਿਸ਼ੂ ਨੇ ਮਨਾਇਆ ਹੈ।’
‘ਉਸਨੇ ਕਿੰਜ ਮਨਾਇਆ ਸੀ।’ ਦਾਦੀ ਨੇ ਰਮਨ ਨੂੰ ਗੋਦੀ ਵਿਚ ਲੈ ਲਿਆ। ‘ਡੈਡੀ, ਵਿਸ਼ੂ ਦੇ ਡੈਡੀ ਨੇ ਸਕੂਲ ਵਿਚ ਲੋੜਵੰਦਾਂ ਨੂੰ ਸਾਮਾਨ ਵੰਡਿਆ ਸੀ ਅਤੇ ਵਿਸ਼ੂ ਦੇ ਦਾਦਾ ਜੀ ਨੇ ਸਕੂਲ ਵਿਚ ਛਾਂਦਾਰ ਅਤੇ ਸਜਾਵਟੀ ਬੂਟੇ ਲਗਾਏ ਸਨ। ਫਿਰ ਹੈੱਡਮਾਸਟਰ ਸਾਹਬ ਨੇ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਦੇ ਚਾਨਣਾ ਪਾਉਂਦਿਆਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਲਈ ਵੀ ਪ੍ਰੇਰਿਆ ਸੀ। ਉਨ੍ਹਾਂ ਕਿਹਾ, ‘ਰੁੱਖ ਲਗਾਉਣ ਨਾਲ ਜਿੱਥੇ ਵਾਤਾਵਰਨ ਸ਼ੁੱਧ ਰਹਿੰਦਾ ਹੈ, ਉੱਥੇ ਆਲਾ-ਦੁਆਲਾ ਵੀ ਸੁੰਦਰ ਲੱਗਦਾ ਹੈ।’ ਇਹ ਸੁਣ ਕੇ ਰਮਨ ਦੀ ਮੰਮੀ ਨੇ ਪਿਆਰ ਨਾਲ ਰਮਨ ਦਾ ਮੱਥਾ ਚੁੰਮਿਆ ਅਤੇ ਰਮਨ ਦੀ ਇਸ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ।
ਸੰਪਰਕ: 99147-16616


Comments Off on ਜਨਮ ਦਿਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.