ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਜਨਮ ਦਿਨ ਮੌਕੇ ਰਣਵੀਰ ਨੇ ਕਪਿਲ ਦੇਵ ਵਜੋਂ ਪਹਿਲੀ ਤਸਵੀਰ ਸਾਂਝੀ ਕੀਤੀ

Posted On July - 7 - 2019

ਮੁੰਬਈ, 6 ਜੁਲਾਈ
ਅਦਾਕਾਰ ਰਣਵੀਰ ਸਿੰਘ ਨੇ ਆਪਣੇ 34ਵੇਂ ਜਨਮ ਦਿਨ ਮੌਕੇ ਆਪਣੀ ਆਉਣ ਵਾਲੀ ਫਿਲਮ ‘83’, ਜਿਸ ਵਿੱਚ ਉਹ ਭਾਰਤੀ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾ ਰਿਹਾ ਹੈ, ਦੀ ਪਹਿਲੀ ਝਲਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਸੰਜੇ ਲੀਲਾ ਭੰਸਾਲੀ ਦੀਆਂ ਫਿਲਮਾਂ ਵਿੱਚ ਪੇਸ਼ਵਾ ਬਾਜੀਰਾਓ ਅਤੇ ਅਲਾਊਦੀਨ ਖਿਲਜੀ ਦੇ ਕਿਰਦਾਰਾਂ ਨਾਲ ਦਰਸ਼ਕਾਂ ’ਤੇ ਆਪਣੀ ਛਾਪ ਛੱਡਣ ਵਾਲੇ ਰਣਵੀਰ ਨੇ ਕ੍ਰਿਕਟਰ ਵਜੋਂ ਆਪਣੀ ਤਾਜ਼ਾ ਤਸਵੀਰ ਨਾਲ ਦਰਸ਼ਕਾਂ ਨੂੰ ਇਕ ਵਾਰ ਮੁੜ ਪ੍ਰਭਾਵਿਤ ਕੀਤਾ ਹੈ। ਰਣਵੀਰ ਨੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਆਪਣੀ ਜ਼ਿੰਦਗੀ ਦੇ ਵਿਸ਼ੇਸ਼ ਦਿਨ ਮੌਕੇ ਮੈਂ ਹਰਿਆਣਾ ਦੇ ਤੂਫ਼ਾਨ ਕਪਿਲ ਦੇਵ ਦੀ ਝਲਕ ਪੇਸ਼ ਕਰਦਾ ਹਾਂ।’’ ਇਸ ਤਸਵੀਰ ਵਿੱਚ ਅਦਾਕਾਰ ਨੇ ਸਫੈਦ ਰੰਗ ਦੀ ਜਰਸੀ ਪਾਈ ਹੋਈ ਹੈ। ਛੱਲੇਦਾਰ ਵਾਲਾਂ ਅਤੇ ਮੁੱਛਾਂ ਨਾਲ ਉਹ ਐਨ ਕਪਿਲ ਦੇਵ ਲੱਗਦਾ ਹੈ। ਡਾਇਰੈਕਟਰ ਕਬੀਰ ਖਾਨ ਦੀ ਇਸ ਫਿਲਮ ਵਿੱਚ ਸਾਲ 1983 ਦੌਰਾਨ ਭਾਰਤ ਵਲੋਂ ਕਪਤਾਨ ਕਪਿਲ ਦੇਵ ਦੀ ਅਗਵਾਈ ਵਿੱਚ ਜਿੱਤੇ ਪਹਿਲੇ ਵਿਸ਼ਵ ਕ੍ਰਿਕਟ ਕੱਪ ਦਾ ਸਫ਼ਰ ਦਿਖਾਇਆ ਜਾਵੇਗਾ। ਇਹ ਫਿਲਮ ਅਗਲੇ ਵਰ੍ਹੇ 20 ਅਪਰੈਲ ਨੂੰ ਰਿਲੀਜ਼ ਹੋਵੇਗੀ।
-ਪੀਟੀਆਈ


Comments Off on ਜਨਮ ਦਿਨ ਮੌਕੇ ਰਣਵੀਰ ਨੇ ਕਪਿਲ ਦੇਵ ਵਜੋਂ ਪਹਿਲੀ ਤਸਵੀਰ ਸਾਂਝੀ ਕੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.