ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

ਜਣੇਪੇ ਦੌਰਾਨ ਬੱਚੇ ਦੀ ਮੌਤ; ਪਰਿਵਾਰ ’ਚ ਰੋਸ

Posted On July - 11 - 2019

ਬਹਾਦਰਜੀਤ ਸਿੰਘ
ਰੂਪਨਗਰ, 10 ਜੁਲਾਈ
ਸਿਵਲ ਹਸਪਤਾਲ ਰੂਪਨਗਰ ਵਿੱਚ ਅੱਜ ਜਣੇਪੇ ਦੌਰਾਨ ਬੱਚੇ ਦੀ ਮੌਤ ਹੋਣ ਕਾਰਨ ਪਰਿਵਾਰ ਨੇ ਹਸਪਤਾਲ ਦੇ ਡਾਕਟਰ ’ਤੇ ਲਾਪ੍ਰਵਾਹੀ ਦੇ ਦੋਸ਼ ਲਗਾਉਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸ਼ਹਿਰ ਦੇ ਮੁਹੱਲਾ ਛੋਟਾ ਖੇੜਾ ਵਾਸੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਪਤਨੀ ਗਰਭਵਤੀ ਸੀ ਤੇ ਉਹ ਸਿਵਲ ਹਸਪਤਾਲ ਵਿਚ ਜਾਂਚ ਲਈ ਆਉਂਦੇ ਸਨ। ਉਨ੍ਹਾਂ ਦੱਸਿਆ ਕਿ ਪਿਛਲੀ ਰਾਤ 11 ਵਜੇ ਪਤਨੀ ਨੂੰ ਜਦੋਂ ਅਚਾਨਕ ਦਰਦ ਹੋਣ ਲੱਗਿਆ ਤਾਂ ਉਹ ਸਿਵਲ ਹਸਪਤਾਲ ਵਿੱਚ ਪੁੱਜੇ ਪਰ ਇੱਥੇ ਡਾਕਟਰ ਨਾ ਹੋਣ ’ਤੇ ਹਸਪਤਾਲ ਦੇ ਸਟਾਫ ਵੱਲੋਂ ਟੀਕੇ ਲਗਾ ਕੇ ਘਰ ਭੇਜ ਦਿੱਤਾ ਗਿਆ ਅਤੇ ਕਿਹਾ ਕਿ ਹੁਣ ਚਾਰ ਜਾਂ ਪੰਜ ਦਿਨ ਜਣੇਪਾ ਹੋਣ ਨੂੰ ਲੱਗਣਗੇ। ਇਸ ਤੋਂ ਬਾਅਦ ਉਹ ਵਾਪਸ ਘਰ ਆ ਗਏ ਪਰ ਰਾਤ 2 ਵਜੇ ਪਤਨੀ ਨੂੰ ਫਿਰ ਅਚਾਨਕ ਦਰਦ ਹੋਣ ਲੱਗਿਆ ਅਤੇ ਉਹ ਸਿਵਲ ਹਸਪਤਾਲ ਪੁੱਜ ਗਏ। ਇੱਥੇ ਸਟਾਫ ਵਲੋਂ ਨੀਤੂ ਕੁਮਾਰੀ ਨੂੰ ਦਾਖਲ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰੇ 8.15 ਵਜੇ ਸਬੰਧਤ ਡਾਕਟਰ ਡਿਊਟੀ ’ਤੇ ਪਹੁੰਚੀ ਅਤੇ ਡਾਕਟਰ ਨੇ ਕਿਹਾ ਗਿਆ ਕਿ ਜਣੇਪਾ ਆਮ ਵਾਂਗ ਹੋਵੇਗਾ ਅਤੇ ਬੱਚੇ ਦੀ ਧੜਕਣ ਠੀਕ ਹੈ। ਕੁੱਝ ਸਮਾਂ ਬਾਅਦ ਡਾਕਟਰ ਨੇ ਕਿਹਾ ਕਿ ਅਪਰੇਸ਼ਨ ਕਰਨਾ ਪਵੇਗਾ। ਸਵੇਰੇ 9.30 ਵਜੇ ਦੇ ਕਰੀਬ ਡਾਕਟਰ ਵੱਲੋਂ ਨੀਤੂ ਨੂੰ ਜਣੇਪੇ ਲਈ ਲਿਜਾਇਆ ਗਿਆ ਅਤੇ ਕਰੀਬ ਦੋ ਘੰਟੇ ਤੋਂ ਬਾਅਦ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਡਾਕਟਰ ਨੂੰ ਵਾਰ-ਵਾਰ ਪੁੱਛਣ ’ਤੇ ਡਾਕਟਰ ਨੇ ਕਿਹਾ ਕਿ ਮੁੰਡਾ ਹੋਇਆ ਹੈ ਪਰ ਬੱਚਾ ਰੋ ਨਹੀਂ ਰਿਹਾ ਅਤੇ ਕੁੱਝ ਦੇਰ ਬਾਅਦ ਹੀ ਕਿਹਾ ਕਿ ਬੱਚੇ ਦੀ ਦਿਲ ਦੀ ਧੜਕਣ ਨਹੀਂ ਚੱਲ ਰਹੀ ਅਤੇ ਬੱਚਾ ਮਰਿਆ ਹੋਇਆ ਪੈਦਾ ਹੋਇਆ ਹੈ।

ਸਿਵਲ ਸਰਜਨ ਨੇ ਐੱਸਐਮਓ ਤੋਂ ਰਿਪੋਰਟ ਮੰਗੀ
ਸਿਵਲ ਸਰਜਨ ਡਾ.ਐੱਚਐਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕੋਲ ਡਾਕਟਰ ਦੇ ਖ਼ਿਲਾਫ਼ ਸ਼ਿਕਾਇਤ ਆਈ ਹੈ। ਉਨ੍ਹਾਂ ਇਸ ਸਬੰਧੀ ਹਸਪਤਾਲ ਦੇ ਐੱਸਐਮਓ ਤੋਂ ਰਿਪੋਰਟ ਮੰਗੀ ਹੈ। ਉੇਨ੍ਹਾਂ ਕਿਹਾ ਕਿ ਜੇਕਰ ਡਿਊਟੀ ਦੌਰਾਨ ਡਾਕਟਰ ਵੱਲੋਂ ਲਾਪ੍ਰਵਾਹੀ ਕੀਤੀ ਪਾਈ ਗਈ ਤਾਂ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।


Comments Off on ਜਣੇਪੇ ਦੌਰਾਨ ਬੱਚੇ ਦੀ ਮੌਤ; ਪਰਿਵਾਰ ’ਚ ਰੋਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.