ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਛੋਟਾ ਪਰਦਾ

Posted On July - 27 - 2019

ਧਰਮਪਾਲ

ਪਿਤਾ ਤੋਂ ਪ੍ਰੇਰਿਤ ਮੁਦਿਤ ਨਾਇਰ
ਜਲਦੀ ਹੀ ਸੋਨੀ ਐਂਟਰਟੇਨਮੈਂਟ ’ਤੇ ਪ੍ਰਸਾਰਿਤ ਹੋਣ ਵਾਲੇ ਟੈਲੀਵਿਜ਼ਨ ਸ਼ੋਅ ‘ਇਸ਼ਾਰੋ ਇਸ਼ਾਰੋ ਮੇਂ’ ਦੇ ਅਦਾਕਾਰ ਮੁਦਿਤ ਨਾਇਰ ਦਾ ਕਹਿਣਾ ਹੈ, ‘ਮੈਂ ਇਸ ਗੱਲ ਤੋਂ ਬਹੁਤ ਖ਼ੁਸ਼ ਹਾਂ ਕਿ ਮੇਰਾ ਅਦਾਕਾਰੀ ਕਰੀਅਰ ਫਿਰ ਤੋਂ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨਾਲ ਅੱਗੇ ਵਧ ਰਿਹਾ ਹੈ।’ ਇਹ ਸ਼ੋਅ ‘ਦਿਲ ਵਾਲੋਂ ਕੀ ਦਿੱਲੀ’ ’ਤੇ ਆਧਾਰਿਤ ਹੈ। ਇਹ ਇਕ ਗੂੰਗੇ ਬੋਲੇ ਲੜਕੇ ਯੋਗੀ ਦੀ ਮਾਸੂਮ ਪ੍ਰੇਮ ਕਹਾਣੀ ਹੈ। ਯੋਗੀ ਦੀ ਭੂਮਿਕਾ ਮੁਦਿਤ ਨਿਭਾ ਰਿਹਾ ਹੈ।
ਮੁਦਿਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 ਵਿਚ ਸੋਨੀ ਟੀਵੀ ਦੇ ਸ਼ੋਅ ‘ਪਾਲਮਪੁਰ ਐਕਸਪ੍ਰੈੱਸ’ ਤੋਂ ਕੀਤੀ ਸੀ। ਉਦੋਂ ਤੋਂ ਉਸਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਦਰਅਸਲ, ਉਹ ਇਕ ਕ੍ਰਿਕਟਰ ਬਣਨ ਦੀ ਚਾਹਤ ਰੱਖਦਾ ਸੀ। ਆਪਣੇ ਸਕੂਲ ਦੇ ਦਿਨਾਂ ਵਿਚ ਉਹ ਜੋਸ਼ ਨਾਲ ਕ੍ਰਿਕਟ ਖੇਡਦਾ ਸੀ, ਪਰ ਬਾਅਦ ਵਿਚ ਉਸਨੇ ਆਪਣਾ ਕਰੀਅਰ ਅਦਾਕਾਰੀ ਵੱਲ ਮੋੜ ਲਿਆ ਕਿਉਂਕਿ ਉਸਦੇ ਪਿਤਾ ਨੇ ਹਮੇਸ਼ਾਂ ਉਸ ਵਿਚ ਇਕ ਕਲਾਕਾਰ ਨੂੰ ਦੇਖਿਆ ਸੀ। ਪਿਤਾ ਨੇ ਹੀ ਉਸਨੂੰ ਅਦਾਕਾਰੀ ਕਾਰਨ ਲਈ ਮਨਾਇਆ। ਉਹ ਕਹਿੰਦਾ ਹੈ, ‘ਜਦੋਂ ਤੋਂ ਮੈਂ ਹੋਸ਼ ਸੰਭਾਲੀ, ਉਸ ਦਿਨ ਤੋਂ ਹੀ ਮੇਰੇ ਪਿਤਾ ਮੇਰੀ ਪ੍ਰੇਰਨਾ ਰਹੇ ਹਨ। ਮੇਰਾ ਬਚਪਨ ਤੋਂ ਕ੍ਰਿਕਟ ਪ੍ਰਤੀ ਝੁਕਾਅ ਸੀ, ਜਦੋਂ ਕਰੀਅਰ ਚੁਣਨ ਦੀ ਗੱਲ ਆਈ ਤਾਂ ਉਨ੍ਹਾਂ ਨੇ ਹੀ ਮੇਰੇ ਵਿਚ ਅਦਾਕਾਰ ਦੇਖਿਆ ਅਤੇ ਮੈਨੂੰ ਅਦਾਕਾਰੀ ਕਰਨ ਲਈ ਉਕਸਾਇਆ। ਇਹੀ ਉਹ ਸਮਾਂ ਸੀ ਜਦੋਂ ਮੈਂ ਔਡੀਸ਼ਨ ਦੇਣੇ ਸ਼ੁਰੂ ਕੀਤੇ ਅਤੇ ਸੋਨੀ ਟੀਵੀ ਦੇ ਸ਼ੋਅ ਜ਼ਰੀਏ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਹੁਣ ‘ਇਸ਼ਾਰੋਂ ਇਸ਼ਾਰੋਂ ਮੇ..’ ਨਾਲ ਮੇਰਾ ਅਦਾਕਾਰੀ ਹੁਨਰ ਹੋਰ ਵੀ ਨਿੱਖਰ ਕੇ ਸਾਹਮਣੇ ਆਵੇਗਾ। ਮੈਨੂੰ ਸਕਰੀਨ ’ਤੇ ਦੇਖਣਾ ਮੇਰੇ ਪਿਤਾ ਦਾ ਸੁਪਨਾ ਸੀ ਅਤੇ ਮੈਨੂੰ ਖ਼ੁਸ਼ੀ ਹੈ ਕਿ ਮੈਂ ਇਸ ਨੂੰ ਪੂਰਾ ਕਰ ਰਿਹਾ ਹਾਂ।’

ਅਮੀਰ ਔਰਤਾਂ ਦੀ ਕਹਾਣੀ ‘ਦਿੱਲੀ ਡਾਰਲਿੰਗਜ਼’
ਦਿੱਲੀ ਦੀਆਂ ਮਸ਼ਹੂਰ ਤੇ ਅਮੀਰ ਔਰਤਾਂ ਦੀ ਅਸਲ ਜ਼ਿੰਦਗੀ ਦੇ ਡਰਾਮਿਆਂ ਬਾਰੇ ਲੋਕ ਅਕਸਰ ਰੋਜ਼ਾਨਾ ਪੇਜ਼ 3 ’ਤੇ ਪੜ੍ਹਦੇ ਹਨ। ਤੁਹਾਨੂੰ ਉਨ੍ਹਾਂ ਦੇ ਡਿਜ਼ਾਇਨਰ ਕੱਪੜੇ, ਕਰੀਨੇ ਨਾਲ ਸਜੇ ਹੋਏ ਬਲੋਡ੍ਰਾਈ ਕੀਤੇ ਹੋਏ ਵਾਲ, ਖੂਬਸੂਰਤੀ ਨਾਲ ਕੀਤਾ ਗਿਆ ਮੇਕਅੱਪ, ਕੀਮਤੀ ਗਹਿਣੇ ਤੇ ਨਗ ਸਿਰਫ਼ ਤਸਵੀਰਾਂ ਵਿਚ ਹੀ ਦੇਖਣ ਨੂੰ ਮਿਲਦੇ ਹਨ, ਪਰ ਹੁਣ ਜ਼ੀ ਟੀਵੀ ’ਤੇ ਅਗਲਾ ਰਿਐਲਿਟੀ ਸ਼ੋਅ ‘ਦਿੱਲੀ ਡਾਰਲਿੰਗਜ਼’ ਦਿੱਲੀ ਦੀਆਂ ਅਜਿਹੀਆਂ ਹੀ ਹਾਈ ਸੁਸਾਇਟੀ ਦੀਆਂ ਔਰਤਾਂ ਦੀ ਦੁਨੀਆਂ ਦੇ ਰੂਬਰੂ ਕਰਾਏਗਾ। ਇਸ ਵਿਚ ਦਰਸ਼ਕਾਂ ਨੂੰ ਉਹ ਸਾਰਾ ਡਰਾਮਾ ਦੇਖਣ ਨੂੰ ਮਿਲੇਗਾ ਜੋ ਉਨ੍ਹਾਂ ਦੇ ਘਰਾਂ ਦੇ ਬੰਦ ਦਰਵਾਜ਼ਿਆਂ ਦੇ ਪਿੱਛੇ ਹੁੰਦਾ ਹੈ-ਉਨ੍ਹਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਦੀਆਂ ਗੱਲਾਂ, ਫਿਟਨੈੱਸ ਕਲੱਬਾਂ ਵਿਚ ਗੁਜ਼ਰਨ ਵਾਲਾ ਵਕਤ, ਉਨ੍ਹਾਂ ਦੀ ਸ਼ੌਪਿੰਗ ਦੀ ਮਸਤੀ ਅਤੇ ਉਨ੍ਹਾਂ ਦੀਆਂ ਵੱਡੀਆਂ ਵੱਡੀਆਂ ਪਾਰਟੀਆਂ।
ਅਸੈੱਲ ਵਿਜ਼ਨ ਪ੍ਰੋਡਕਸ਼ਨਜ਼ ਲਿਮਟਿਡ ਦੇ ਨਿਰਮਾਣ ਨਾਲ ਬਣਿਆ ‘ਦਿੱਲੀ ਡਾਰਲਿੰਗਜ਼’ 5 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਜਿਸਦਾ ਪ੍ਰਸਾਰਣ ਹਰ ਸੋਮਵਾਰ ਤੋਂ ਸ਼ੁਕਰਵਾਰ ਰਾਤ ਨੂੰ ਜ਼ੀ ਟੀਵੀ ’ਤੇ ਕੀਤਾ ਜਾਵੇਗਾ। ਇਹ ਸ਼ੋਅ ਉਨ੍ਹਾਂ ਔਰਤਾਂ ’ਤੇ ਕੇਂਦਰਿਤ ਹੈ ਜੋ ਦਿੱਲੀ ਦੀਆਂ ਹਾਈਕਲਾਸ ਪਾਰਟੀਆਂ ਦੀ ਰੌਣਕ ਹਨ। ਇਸ ਵਿਚ ‘ਮਿਨਿਸਟਰੀ ਆਫ ਬੀਅਰ’ ਦੀ ਮਾਲਕਣ ਮਾਨਿਆ ਪਾਠਕ ਯਾਨੀ ‘ਕੁਈਨ ਆਫ ਗੁੱਡ ਟਾਈਮਜ਼’, ਉੱਘੀ ਮੇਕਅੱਪ ਆਰਟਿਸਟ ਗੁਨੀਤ ਵਿਰਦੀ ਅਤੇ ਉੱਤਰੀ ਭਾਰਤ ਵਿਚ 22 ਸ਼ੋਅ ਰੂਮਜ਼ ਨਾਲ ਆਪਣਾ ਆਟੋਮੋਬਾਈਲ ਕਾਰੋਬਾਰ ਚਲਾ ਰਹੀ ਰੀਨਾ ਮਿੱਤਲ ਵਰਗੀਆਂ ਹਸਤੀਆਂ ਸ਼ਾਮਲ ਹਨ। ਇਹ ਉਨ੍ਹਾਂ 11 ਅਮੀਰ ਔਰਤਾਂ ਵਿਚ ਸ਼ਾਮਲ ਕੁਝ ਨਾਂ ਹਨ ਜੋ ਜ਼ੀ ਟੀਵੀ ’ਤੇ ‘ਦਿੱਲੀ ਡਾਰਲਿੰਗਜ਼’ ਬਣ ਕੇ ਆਪਣੀ ਜ਼ਿੰਦਗੀ ਦੀ ਝਲਕ ਦਿਖਾਉਣਗੀਆਂ।

ਮਹਿੰਗੀ ਸਟਾਰ ਬਣੀ ਅਨੀਤਾ ਹਸਨੰਦਾਨੀ
ਸਟਾਰਪਲੱਸ ਦੇ ਸ਼ੋਅ ‘ਯੇਹ ਹੈਂ ਮੁਹੱਬਤੇਂ’ ਅਤੇ ਹਾਲ ਹੀ ਵਿਚ ‘ਨਾਗਿਨ 3’ ਵਿਚ ਨਜ਼ਰ ਆਈ ਟੈਲੀਵਿਜ਼ਨ ਅਭਿਨੇਤਰੀ ਅਨੀਤਾ ਹਸਨੰਦਾਨੀ ਨੂੰ ਪੇਸ਼ੇ ਪੱਖੋਂ ਕਾਫ਼ੀ ਲਾਭ ਹੋਇਆ ਹੈ, ਇਸ ਨਾਲ ਉਸਨੂੰ ਨਵੀਂ ਪਛਾਣ ਮਿਲੀ ਹੈ। ਸੂਤਰਾਂ ਮੁਤਾਬਿਕ ‘ਨੱਚ ਬੱਲੀਏ’ ਸੀਜ਼ਨ 9 ਵਿਚ ਅਨੀਤਾ ਇਸ ਸ਼ੋਅ ਦੀ ਸਭ ਤੋਂ ਜ਼ਿਆਦਾ ਪੈਸੇ ਲੈਣ ਵਾਲੀ ਅਭਿਨੇਤਰੀ ਹੈ। ਅਜਿਹੀ ਖ਼ਬਰ ਹੈ ਕਿ ਇਸ ਸ਼ੋਅ ਦਾ ਹਿੱਸਾ ਬਣਨ ਲਈ ਉਸਨੂੰ ਕਾਫ਼ੀ ਰਕਮ ਦਿੱਤੀ ਗਈ ਹੈ ਜਿਸਦੀ ਵਜ੍ਹਾ ਨਾਲ ਉਹ ਇਸ ਸ਼ੋਅ ਵਿਚ ਸਭ ਤੋਂ ਜ਼ਿਆਦਾ ਪੈਸੇ ਪ੍ਰਾਪਤ ਕਰਨ ਵਾਲੀ ਪ੍ਰਤੀਯੋਗੀ ਬਣ ਗਈ। ਉਸਨੂੰ ਇਸਦੇ ਹਰ ਐਪੀਸੋਡ ਲਈ 30 ਲੱਖ ਰੁਪਏ ਦੇਣ ਦੀਆਂ ਖ਼ਬਰਾਂ ਹਨ ਜਿਸ ਨਾਲ ਉਹ ਕਾਫ਼ੀ ਖ਼ੁਸ਼ ਹੈ। ਪ੍ਰੋਡਕਸ਼ਨ ਸੂਤਰਾਂ ਅਨੁਸਾਰ ਪਿਛਲੇ ਸੀਜ਼ਨ ਵਿਚ ਵੀ ਅਨੀਤਾ ਨਾਲ ਇਸ ਸਬੰਧੀ ਗੱਲ ਕੀਤੀ ਗਈ ਸੀ, ਪਰ ਆਪਣੇ ਰੁਝੇਵਿਆਂ ਕਾਰਨ ਉਹ ‘ਨੱਚ ਬੱਲੀਏ’ ਦਾ ਹਿੱਸਾ ਨਹੀਂ ਬਣ ਸਕੀ ਸੀ।


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.