ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਛੋਟਾ ਪਰਦਾ

Posted On July - 13 - 2019

ਅਦਿਤੀ ਭਾਟੀਆ

ਧਰਮਪਾਲ

ਕਾਮੇਡੀ ਕਰਕੇ ਖੁਸ਼ ਹੈ ਅਦਿਤੀ ਭਾਟੀਆ

ਅਦਿਤੀ ਭਾਟੀਆ ਨੇ ਟੀਵੀ ਜਗਤ ਵਿਚ ਇਕ ਅਲੱਗ ਸਥਾਨ ਬਣਾਇਆ ਹੈ, ‘ਯਹ ਹੈਂ ਮੁਹੱਬਤੇਂ’ ਦੀ ਰੂਹੀ ਭਾਟੀਆ ਨੂੰ ਕੌਣ ਨਹੀਂ ਜਾਣਦਾ। ਮਾਡਲ ਤੋਂ ਅਭਿਨੇਤਰੀ ਬਣੀ ਮੁੰਬਈ ਦੀ ਇਹ ਕਲਾਕਾਰ ਕਹਿੰਦੀ ਹੈ, ‘ਕਾਮੇਡੀ ਵਿਚ ਕੁਝ ਨਾ ਕੁਝ ਕਰਨਾ ਹਮੇਸ਼ਾਂ ਆਨੰਦਮਈ ਹੁੰਦਾ ਹੈ।’ ਸੋਨੀ ਸਬ ਦੇ ਕਾਮੇਡੀ ਸ਼ੋਅ ‘ਅਪਨਾ ਨਿਊਜ਼ ਆਏਗਾ’ ਵਿਚ ਕੰਮ ਕਰਕੇ ਉਸਨੂੰ ਅਲੱਗ ਤਰ੍ਹਾਂ ਦਾ ਅਹਿਸਾਸ ਹੋ ਰਿਹਾ ਹੈ।
‘ਡੇਲੀ ਸੋਪਸ’ ਅਤੇ ਕਾਮੇਡੀ ਸ਼ੋਅ ਕਰਨ ਵਿਚ ਅੰਤਰ ਬਾਰੇ ਉਹ ਕਹਿੰਦੀ ਹੈ, ‘ਹਾਸਾ ਮੈਨੂੰ ਆਪਣੇ ਸ਼ਡਿਊਲ ਤੋਂ ਬਾਹਰ ਲੈ ਜਾਂਦਾ ਹੈ। ‘ਡੇਲੀ ਸੋਪਸ’ ਦੇ ਦ੍ਰਿਸ਼ਾਂ ਵਿਚ ਮੈਨੂੰ ਰੋਣਾ ਪੈਂਦਾ ਹੈ ਅਤੇ ਇੱਥੇ ਮੈਂ ਹੱਸ ਰਹੀ ਹਾਂ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਕ ਅਭਿਨੇਤਰੀ ਦੇ ਤੌਰ ’ਤੇ ਮੈਨੂੰ ਕਿਰਦਾਰ ਬਦਲਣ ਦਾ ਮੌਕਾ ਮਿਲਦਾ ਹੈ ਅਤੇ ਇਹ ਬਹੁਤ ਚੰਗੀ ਚੀਜ਼ ਹੈ। ਇਸ ਲਈ ‘ਡੇਲੀ ਸੋਪਸ’ ਤੋਂ ਅਲੱਗ ਹੋਣਾ ਮੇਰੇ ਲਈ ਬਹੁਤ ਚੰਗਾ ਹੈ।’
ਉਹ ਅੱਗੇ ਦੱਸਦੀ ਹੈ, ‘ਕਿਉਂਕਿ ਇਸ ਸ਼ੋਅ ਦੀ ਪਟਕਥਾ ਬਹੁਤ ਮਜ਼ੇਦਾਰ ਹੈ ਅਤੇ ਮੈਂ ਸ਼ੂਟਿੰਗ ਦੇ ਦੌਰਾਨ ਹੀ ਹੱਸਣ ਲੱਗੀ ਤਾਂ ਸੈੱਟ ਦੇ ਲੋਕ ਕਹਿਣ ਲੱਗੇ, ‘ਹੈਲੋ, ਦਰਸ਼ਕਾਂ ਨੂੰ ਹਸਾਉਣਾ ਹੈ, ਖ਼ੁਦ ਨੂੰ ਨਹੀਂ।’ ਇਸ ਤਰ੍ਹਾਂ ਪੂਰਾ ਦਿਨ ਮਜ਼ੇਦਾਰ ਰਹਿੰਦਾ ਹੈ ਕਿਉਂਕਿ ਅਸੀਂ ਹਮੇਸ਼ਾਂ ਚੁਟਕਲੇ ਬਣਾਉਂਦੇ ਰਹਿੰਦੇ ਹਾਂ।’
ਇਹ ਸ਼ੋਅ ਹੋਰ ਕਾਮੇਡੀ ਸ਼ੋਅਜ਼ ਤੋਂ ਕਿਵੇਂ ਅਲੱਗ ਹੈ, ਬਾਰੇ ਉਹ ਕਹਿੰਦੀ ਹੈ, ‘ਅਪਨਾ ਨਿਊਜ਼ ਆਏਗਾ’ ਅਲੱਗ ਇਸ ਤਰ੍ਹਾਂ ਹੈ ਕਿ ਕਾਮੇਡੀ ਸ਼ੋਅ ਅਜਿਹੇ ਹਨ ਜੋ ਕਿਰਦਾਰ ਵਿਸ਼ੇਸ਼ ’ਤੇ ਆਧਾਰਿਤ ਹੁੰਦੇ ਹਨ ਅਤੇ ਉਨ੍ਹਾਂ ਦੇ ਐਕਟ ਲੰਬੇ ਹੁੰਦੇ ਹਨ, ਪਰ ਇਹ ਸਿਰਫ਼ 2 ਮਿੰਟ ਦਾ ‘ਗੈਗ’ ਹੈ ਤਾਂ ਤੁਹਾਨੂੰ ਸਿਰਫ਼ ਹੱਸਣਾ ਹੈ ਅਤੇ ਫਿਰ ਅਗਲਾ ਗੈਗ ਆ ਜਾਏਗਾ। ‘ਨਿਊਜ਼’ ਅਤੇ ‘ਰਿਪੋਰਟਰਜ਼’ ਦੀ ਧਾਰਨਾ ਵੀ ਬਹੁਤ ਰੁਮਾਂਚਕ ਹੈ, ਇਸੀ ਕਾਰਨ ਮੈਂ ਇਸ ਸ਼ੋਅ ਵੱਲ ਆਕਰਸ਼ਿਤ ਹੋਈ।’ ਉਸਨੂੰ ਉਮੀਦ ਹੈ ਕਿ ਦਰਸ਼ਕ ਇਸ ਸ਼ੋਅ ਨੂੰ ਬਹੁਤ ਪਸੰਦ ਕਰਨਗੇ।

ਜਿਓਤਿਕਾ ਟਾਂਗਰੀ ਦੀ ‘ਗਲਾਸੀ’

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਣ ਵਾਲਾ ਬੱਚਿਆਂ ਦਾ ਸਿੰਗਿੰਗ ਰਿਐਲਿਟੀ ਸ਼ੋਅ ‘ਸੁਪਰਸਟਾਰ ਸਿੰਗਰ’ ਉਹ ਪੈਕੇਜ਼ ਹੈ ਜਿਸ ਵਿਚ ਜੱਜਾਂ ਨਾਲ ਪ੍ਰਤਿਭਾਸ਼ਾਲੀ ਗਾਇਕ ਅਤੇ ਅਨੁਭਵੀ ਕਪਤਾਨ ਵੀ ਹਨ। ਇਸ ਸ਼ੋਅ ਦੀ ਇਕ ਕੈਪਟਨ ਹੈ ਜਿਓਤਿਕਾ ਟਾਂਗਰੀ ਜੋ ਬੌਲੀਵੁੱਡ ਦੀ ਉੱਘੀ ਗਾਇਕਾ ਹੈ। ਉਹ ਜਲਦੀ ਹੀ ਹਨੀ ਸਿੰਘ ਦੇ ਪ੍ਰਸਿੱਧ ਪੰਜਾਬੀ ਗੀਤ ‘ਗਲਾਸੀ’ ਲਈ ਆਪਣੀ ਆਵਾਜ਼ ਦੇਵੇਗੀ ਜੋ ਪਰਿਣੀਤੀ ਚੋਪੜਾ ਤੇ ਸਿਧਾਰਥ ਮਲਹੋਤਰਾ ਦੀ ਅਦਾਕਾਰੀ ਨਾਲ ਸਜੀ ਹੋਈ ਆਗਾਮੀ ਫ਼ਿਲਮ ‘ਜਬਰੀਆ ਜੋੜੀ’ ਵਿਚ ਹੋਵੇਗਾ।
ਕੈਪਟਨ ਜਿਓਤਿਕਾ ਉੱਘੀ ਗਾਇਕਾ ਹੈ ਅਤੇ ਉਸਨੇ ਬੌਲੀਵੁੱਡ ਦੇ ਕਈ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਉਹ ‘ਸੁਪਰਸਟਾਰ ਸਿੰਗਰ’ ਦੀਆਂ ਪ੍ਰਤਿਭਾਵਾਂ ਨੂੰ ਵੀ ਇਸਦੀ ਸਿੱਖਿਆ ਦੇ ਰਹੀ ਹੈ। ਆਪਣੇ ਨਵੇਂ ਪ੍ਰਾਜੈਕਟ ਬਾਰੇ ਉਸਨੇ ਦੱਸਿਆ, ‘‘ਗਲਾਸੀ’ ਬਹੁਤ ਹਰਮਨਪਿਆਰਾ ਪੰਜਾਬੀ ਗੀਤ ਹੈ ਅਤੇ ਮੈਨੂੰ ਯਾਦ ਹੈ ਕਿ ਜਦੋਂ ਮੈਂ ਬੱਚੀ ਸੀ, ਉਦੋਂ ਮੈਂ ਪਹਿਲੀ ਵਾਰ ਟੈਲੀਵਿਜ਼ਨ ’ਤੇ ਇਹ ਗੀਤ ਸੁਣਿਆ ਸੀ ਅਤੇ ਮੈਂ ਇਸ ’ਤੇ ਡਾਂਸ ਕਰਦੀ ਹੁੰਦੀ ਸੀ। ਮੈਨੂੰ ਮਾਣ ਹੈ ਕਿ ਹੁਣ ਮੈਂ ‘ਜਬਰੀਆ ਜੋੜੀ’ ਵਿਚ ਖੁਦ ਅਸ਼ੋਕ ਮਸਤੀ ਨਾਲ ਇਹ ਗੀਤ ਗਾਵਾਂਗੀ। ਮੇਰੇ ਲਈ ਦੂਜੀ ਸਭ ਤੋਂ ਚੰਗੀ ਗੱਲ ਹੈ ‘ਸੁਪਰਸਟਾਰ ਸਿੰਗਰ’ ਦਾ ਹਿੱਸਾ ਬਣਨਾ, ਜਿੱਥੇ ਮੈਨੂੰ ਅਪਾਰ ਪ੍ਰਤਿਭਾਵਾਂ ਨਾਲ ਭਰੇ ਅਤੇ 15 ਸਾਲ ਤੋਂ ਘੱਟ ਉਮਰ ਦੇ ਗਾਇਕਾ ਨੂੰ ਸਿੱਖਿਅਤ ਕਰਨ ਦਾ ਮੌਕਾ ਮਿਲਦਾ ਹੈ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.