ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

ਛੋਟਾ ਪਰਦਾ

Posted On July - 6 - 2019

ਧਰਮਪਾਲ

ਔਰਤਾਂ ਦੀ ਮਜ਼ਬੂਤੀ ਸਮੇਂ ਦੀ ਲੋੜ : ਅਵਨੀਤ ਕੌਰ

ਸੋਨੀ ਸਬ ਦੇ ਸ਼ੋਅ ‘ਅਲਾਦੀਨ: ਨਾਮ ਤੋਂ ਸੁਨਾ ਹੋਗਾ’ ਵਿਚ ਰਾਜਕੁਮਾਰੀ ਯਾਸਮੀਨ ਦੀ ਭੂਮਿਕਾ ਨਿਭਾ ਰਹੀ ਅਵਨੀਤ ਕੌਰ ਦਾ ਕਹਿਣਾ ਹੈ ਕਿ ਔਰਤਾਂ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਬਣਾਉਣਾ ਨਾ ਸਿਰਫ਼ ਲੋੜ ਹੈ, ਬਲਕਿ ਹਰ ਔਰਤ ਦਾ ਅਧਿਕਾਰ ਵੀ ਹੈ। ਉਹ ਕਹਿੰਦੀ ਹੈ, ‘ਮੈਨੂੰ ਅਜਿਹਾ ਲੱਗਦਾ ਹੈ ਕਿ ਮਨੋਰੰਜਨ ਨੇ ਮੈਨੂੰ ਅਜਿਹਾ ਕਰਨ ਦਾ ਮੰਚ ਦਿੱਤਾ ਹੈ। ਮੈਂ ਡਾਂਸ ਅਤੇ ਅਦਾਕਾਰੀ ਦੇ ਕਰੀਅਰ ਵਿਚਕਾਰ ਭੱਜ ਦੌੜ ਕਰਦੇ ਹੋਏ ਇੱਥੇ ਤਕ ਪਹੁੰਚੀ ਹਾਂ, ਮੈਂ ਇਹ ਮਹਿਸੂਸ ਕੀਤਾ ਹੈ ਕਿ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਹੀ ਲੜਕੀਆਂ ਨੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਆਪਣੀਆਂ ਸਮਰੱਥਾਵਾਂ ਦੀ ਵਧੀਆ ਵਰਤੋਂ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਜਦੋਂ ਮੈਂ ਘਰ ਜਾਂਦੀ ਹਾਂ, ਬੱਚਿਆਂ, ਛੋਟੀਆਂ ਲੜਕੀਆਂ ਨੂੰ ਉਨ੍ਹਾਂ ਕਿਰਦਾਰਾਂ ਦੀ ਤਰ੍ਹਾਂ ਬਣਦੇ ਹੋਏ ਦੇਖਣ ਦੀ ਇੱਛਾ ਕਰਦੇ ਹੋਏ ਦੇਖਦੀ ਹਾਂ ਜੋ ਮੈਂ ਨਿਭਾਏ ਹਨ, ਖਾਸ ਤੌਰ ’ਤੇ ਯਾਸਮੀਨ ਦੀ ਤਰ੍ਹਾਂ। ਯਾਸਮੀਨ ਇਕ ਮਜ਼ਬੂਤ, ਨਿਡਰ, ਬਹਾਦਰ, ਆਜ਼ਾਦ ਖਿਆਲ ਅਤੇ ਹਮੇਸ਼ਾਂ ਚੁਣੌਤੀ ਲੈਣ ਨੂੰ ਤਿਆਰ ਰਹਿਣ ਵਾਲਿਆਂ ਵਿੱਚੋਂ ਹੈ। ਉਨ੍ਹਾਂ ਬੱਚਿਆਂ ਦੀ ਆਦਰਸ਼ ਹੋਣ ਕਾਰਨ ਮੈਨੂੰ ਬਿਹਤਰ ਉਦਾਹਰਨ ਪੇਸ਼ ਕਰਨ ਲਈ ਹੋਰ ਵੀ ਜ਼ਿਆਦਾ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਮੈਂ ਕੋਸ਼ਿਸ਼ ਕਰਦੀ ਹਾਂ ਕਿ ਆਪਣੇ ਕੰਮ ਰਾਹੀਂ ਮੈਂ ਉਨ੍ਹਾਂ ਨੂੰ ਸਿਖਾ ਸਕਾਂ ਤਾਂ ਕਿ ਲੜਕੀਆਂ ਫ਼ੈਸਲਾ ਲੈ ਸਕਣ ਅਤੇ ਉਨ੍ਹਾਂ ਨੂੰ ਸਫਲਤਾ ਦੇ ਉਸ ਸਫ਼ਰ ’ਤੇ ਲੈ ਜਾ ਸਕਣ ਜਿੱਥੇ ਉਹ ਪਹਿਲਾਂ ਕਦੇ ਨਹੀਂ ਪਹੁੰਚੀਆਂ।’

‘ਤੁੰਬਾੜ’ ਪ੍ਰਸਿੱਧ ਮੁਹੰਮਦ ਸਮਦ ਕਰੇਗਾ ਕੈਮੀਓ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਮੇਰੇ ਸਾਈਂ-ਸ਼ਰਧਾ ਅਤੇ ਸਬੁਰੀ’ ਨੇ ਸ਼ੁਰੂਆਤ ਤੋਂ ਹੀ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਹਾਲ ਹੀ ਵਿਚ ਕੇਤਕੀ ਦਵੇ ਅਤੇ ਵਿਜੇ ਕਸ਼ਿਅਪ ਵਰਗੇ ਉੱਘੇ ਬੌਲੀਵੁੱਡ ਅਤੇ ਟੈਲੀਵਿਜ਼ਨ ਅਦਾਕਾਰਾਂ ਨੇ ਸ਼ੋਅ ਵਿਚ ਆਪਣੀ ਮੌਜੂਦਗੀ ਦਰਜ ਕਰਾਈ ਹੈ ਅਤੇ ਹੁਣ ਕਿਸ਼ੋਰੀ ਗੋਡਬੋਲੇ ਨਾਲ ਹੀ ਇਕ ਹੋਰ ਨਾਂ ਇਸ ਸੂਚੀ ਵਿਚ ਜੁੜ ਗਿਆ ਹੈ। ਬਾਲ ਅਦਾਕਾਰ ਮੁਹੰਮਦ ਸਮਦ ਜੋ ਹਾਲ ਹੀ ਵਿਚ ਇਕ ਵੈੱਬ ਸੀਰੀਜ਼ ਅਤੇ ਫ਼ਿਲਮ ‘ਤੁੰਬਾੜ’ ਵਿਚ ਆਪਣੀ ਭੂਮਿਕਾ ਲਈ ਪ੍ਰਸਿੱਧ ਹੋਇਆ ਸੀ, ਸ਼ੋਅ ਵਿਚ ਪ੍ਰਵੇਸ਼ ਕਰਨ ਜਾ ਰਿਹਾ ਹੈ।
ਉਹ ਸ਼ੋਅ ਵਿਚ ਬਲਰਾਮ ਦੀ ਭੂਮਿਕਾ ਨਿਭਾਏਗਾ। ਬਲਰਾਮ ਜੋ ਬਹੁਤ ਹੀ ਹੋਣਹਾਰ ਲੜਕਾ ਸੀ, ਉਦੋਂ ਜੀਵਨ ਵਿਚੋਂ ਸਾਰੀ ਉਮੀਦ ਖ਼ਤਮ ਕਰ ਦਿੰਦਾ ਹੈ ਜਦੋਂ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ, ਜੋ ਉਸਦੇ ਗੁਰੂ ਵੀ ਸਨ। ਅੰਤ ਵਿਚ ਉਹ ਇਕ ਅਜਿਹੀ ਸਥਿਤੀ ਵਿਚ ਪਹੁੰਚ ਗਿਆ ਜਿੱਥੇ ਉਸਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ। ਬਾਅਦ ਵਿਚ ਸਾਈਂ ਉਸਦਾ ਬਚਾਅ ਕਰਨ ਆਉਂਦੇ ਹਨ ਅਤੇ ਉਸਨੂੰ ਜੀਵਨ ਵਿਚ ਮਹੱਤਵਪੂਰਨ ਸਬਕ ਸਿਖਾਉਣ ਲਈ 5 ਤੱਤਾਂ ਦਾ ਉਪਯੋਗ ਕਰਦੇ ਹਨ।
ਸਮਦ ਆਪਣੀ ਭੂਮਿਕਾ ਲਈ ਬਹੁਤ ਉਤਸ਼ਾਹਿਤ ਹੈ ਅਤੇ ਆਪਣੇ ਪਿਛਲੇ ਪ੍ਰਦਰਸ਼ਨਾਂ ਦੇ ਆਧਾਰ ’ਤੇ ਅਤੇ ਔਡੀਸ਼ਨ ਦੇ ਦੌਰ ਵਿਚੋਂਂ ਨਾ ਗੁਜ਼ਰਨ ’ਤੇ ਮਾਣ ਮਹਿਸੂਸ ਕਰਦਾ ਹੈ। ਉਹ ਸਾਈਂ ਬਾਬਾ ’ਤੇ ਲਿਖੀਆਂ ਗਈਆਂ ਕਿਤਾਬਾਂ ਪੜ੍ਹ ਕੇ ਸ਼ੋਅ ਦੀ ਤਿਆਰੀ ਕਰ ਰਿਹਾ ਹੈ ਤਾਂ ਕਿ ਉਹ ਪੂਰੀ ਕੁਸ਼ਲਤਾ ਨਾਲ ਆਪਣਾ ਕਿਰਦਾਰ ਨਿਭਾ ਸਕੇ।


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.