ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ

Posted On July - 16 - 2019

ਨੇਸ਼ਟਾ ’ਚ ਸਕੂਲ ਅੱਗੇ ਧਰਨਾ ਦਿੰਦੇ ਹੋਏ ਇਲਾਕੇ ਦੇ ਲੋਕ।

ਦਿਲਬਾਗ ਸਿੰਘ ਗਿੱਲ
ਅਟਾਰੀ, 15 ਜੁਲਾਈ
ਬੀਤੇ ਦਿਨੀਂ ਪਿੰਡ ਨੇਸ਼ਟਾ ਸਥਿਤ ਇੱਕ ਸਕੂਲ ਦੀ ਬੱਚੀ ਦੇ ਜਿਨਸੀ ਸ਼ੋਸ਼ਣ ਦੀ ਕਥਿਤ ਘਟਨਾ ਨੂੰ ਲੈ ਕੇ ਅੱਜ ਇਲਾਕੇ ਦੇ ਲੋਕਾਂ ਵੱਲੋਂ ਸਕੂਲ ਸਾਹਮਣੇ ਧਰਨਾ ਦਿੱਤਾ ਗਿਆ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਰਾਕੇਸ਼ ਕੁਮਾਰ ਅਤੇ ਸਰਪੰਚ ਮਨਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਅੱਗੇ ਧਰਨਾ ਦਿੰਦਿਆਂ ਕਿਹਾ ਕਿ ਸਕੂਲ ਵਿਚ ਹੋਈ ਘਟਨਾ ਮੰਦਭਾਗੀ ਹੈ। ਪ੍ਰਦਰਸ਼ਨਕਾਰੀਆਂ ਨੇ ਕਥਿਤ ਮੁਲਜ਼ਮਾਂ ਦੀ ਸਹਾਇਤਾ ਕਰਨ ਵਾਲੇ ਸਕੂਲ ਮੁਖੀ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਬੰਧਿਤ ਅਮਲੇ ਦੀ ਹੈ।
ਇਸ ਮੌਕੇ ਸ੍ਰੀ ਗਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਕੁਲਦੀਪ ਸਿੰਘ ਮੋਦੇ ਨੇ ਕਿਹਾ ਕਿ ਅੱਜ ਲੋੜ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਡਟਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਔਰਤ ਦਾ ਦਰਜਾ ਸਭ ਤੋਂ ਉੱਚਾ ਦੱਸਿਆ ਅਤੇ ਉਸ ਨੂੰ ਪੂਰਨ ਸਤਿਕਾਰ ਦੇਣ ਦਾ ਹੋਕਾ ਦਿੱਤਾ ਸੀ। ਉਨ੍ਹਾਂ ਨੇ ਇਸ ਘਟਨਾ ਵਿੱਚ ਪਾਏ ਜਾਣ ਵਾਲੇ ਹਰੇਕ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮੌਕੇ ਕੁਝ ਸ਼ਰਾਰਤੀ ਅਨਸਰਾਂ ਨੇ ਇੱਟਾਂ-ਰੋੜੇ ਮਾਰ ਕੇ ਸਕੂਲ ਦੇ ਸ਼ੀਸ਼ੇ ਤੋੜਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਸਮਾਂ ਰਹਿੰਦਿਆਂ ਭਾਈ ਕੁਲਦੀਪ ਸਿੰਘ ਮੋਦੇ ਵੱਲੋਂ ਲਏ ਸਟੈਂਡ ਕਾਰਨ ਪਿੱਛੇ ਹਟਣਾ ਪਿਆ। ਇਸ ਮੌਕੇ ਪਹੁੰਚੇ ਕਾਂਗਰਸੀ ਆਗੂ ਰਮਿੰਦਰ ਸਿੰਘ ਰੰਮੀ ਨੇ ਕਿਹਾ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਭੇਜਿਆ, ਜਿਸ ਤੋਂ ਆਸ ਹੈ ਕਿ ਬੱਚੀ ਨੂੰ ਬਹੁਤ ਜਲਦ ਇਨਸਾਫ਼ ਮਿਲੇਗਾ।
ਉਨ੍ਹਾਂ ਕਿਹਾ ਕਿ ਉਹ ਪੀੜਤ ਪਰਿਵਾਰ ਦੇ ਨਾਲ ਹਨ ਅਤੇ ਪੀੜਤ ਪਰਿਵਾਰ ’ਤੇ ਸਕੂਲ ਦੀ ਮੈਨੇਜਮੈਂਟ ਜਾਂ ਪੁਲੀਸ ਦਾ ਕੋਈ ਦਬਾਅ ਨਹੀਂ ਪੈਣ ਦੇਣਗੇ। ਇਸ ਮੌਕੇ ਥਾਣਾ ਘਰਿੰਡਾ ਦੇ ਮੁੱਖ ਅਫ਼ਸਰ ਮਨਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਕੂਲ ਵਿਚ ਭਾਰੀ ਗਿਣਤੀ ’ਚ ਪੁਲੀਸ ਕਰਮਚਾਰੀ ਤਾਇਨਾਤ ਸਨ।


Comments Off on ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.