ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਚਾਰ ਮਹੀਨਿਆਂ ਦੀ ਗਰਭਵਤੀ ਦੀ ਟਰਾਲੇ ਹੇਠ ਆਉਣ ਕਾਰਨ ਮੌਤ

Posted On July - 12 - 2019

ਅਸ਼ਵਨੀ ਗਰਗ
ਸਮਾਣਾ, 11 ਜੁਲਾਈ
ਆਪਣੇ ਭਰਾ ਨਾਲ ਮੋਟਰਸਾਈਕਲ ’ਤੇ ਦਵਾਈ ਲੈਣ ਆ ਰਹੀ ਚਾਰ ਮਹੀਨਿਆਂ ਦੀ ਮਹਿਲਾ ਨੂੰ ਪਿੱਛੋਂ ਟਰਾਲੇ ਨੇ ਟੱਕਰ ਮਾਰ ਕੇ ਆਪਣੇ ਟਾਇਰਾਂ ਹੇਠ ਦਰੜ ਦਿੱਤਾ। ਔਰਤ ਦੀ ਮੌਤ ਹੋ ਗਈ ਤੇ ਉਸ ਦਾ ਭਰ ਜ਼ਖ਼ਮੀ ਹੋ ਗਿਆ।
ਹਰਦੀਪ ਕੌਰ 26 ਪਤਨੀ ਗੁਰਤੇਜ ਸਿੰਘ ਵਾਸੀ ਪਿੰਡ ਦਿਤੂਪੁਰ, ਅੱਜ ਆਪਣੇ ਭਰਾ ਰਵੀ ਨਾਲ ਮੋਟਰਸਾਈਕਲ ’ਤੇ ਸਮਾਣਾ ਵਿੱਚ ਦਵਾਈ ਲੈਣ ਆ ਰਹੀ ਸੀ ਕਿ ਰਸਤੇ ਵਿਚ ਅਨਾਜ ਮੰਡੀ ਨੇੜੇ ਪਿਛੋਂ ਆ ਰਹੇ ਟਰਾਲੇ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਹਰਦੀਪ ਕੌਰ ਸੜਕ ’ਤੇ ਜਾ ਡਿੱਗੀ ਤੇ ਟਰਾਲੇ ਦਾ ਟਾਇਰ ਉਸ ਦੇ ਉਪਰੋਂ ਦੀ ਲੰਘ ਗਿਆ। ਇਸ ਕਾਰਨ ਮਹਿਲਾ ਦੀ ਮੌਕੇ ’ਤੇ ਮੌਤ ਹੋ ਗਈ। ਲੋਕਾਂ ਨੇ ਟਰਾਲੇ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਟਰਾਲਾਚਾਲਕ ਮੌਕੇ ਤੋਂ ਟਰਾਲੇ ਸਣੇ ਫ਼ਰਾਰ ਹੋ ਗਿਆ। ਚਾਲਕ ਕੁੱਝ ਦੂਰੀ ’ਤੇ ਜਾ ਕੇ ਟਰਾਲਾ ਸੜਕ ’ਤੇ ਹੀ ਛੱਡ ਗਿਆ। ਸਿਟੀ ਥਾਣਾ ਦੇ ਏਐਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਟਰਾਲੇ ਨੂੰ ਕਬਜ਼ੇ ਵਿਚ ਲੈ ਕੇ ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਹਿਲਾ ਦਾ ਸਥਾਨਕ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।


Comments Off on ਚਾਰ ਮਹੀਨਿਆਂ ਦੀ ਗਰਭਵਤੀ ਦੀ ਟਰਾਲੇ ਹੇਠ ਆਉਣ ਕਾਰਨ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.