ਨਵੀਂ ਸਿੱਖਿਆ ਨੀਤੀ ਅਤੇ ਅਧਿਆਪਨ ਸਿੱਖਿਆ !    ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ…… !    ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ) !    ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ !    ਦੂਜਿਆਂ ਦੀ ਸੋਚ ਦਾ ਵਿਰੋਧ ਕਰਨ ਵਾਲੇ ਜਮਹੂਰੀਅਤ ਦੇ ਦੁਸ਼ਮਣ: ਦੇਬਰੀਤੋ !    ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ !    ਬਟਾਲਾ ਧਮਾਕਾ: ਪੁਲੀਸ ਨੂੰ ਫੋਰੈਂਸਿਕ ਜਾਂਚ ਰਿਪੋਰਟ ਮਿਲੀ !    ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਸਮਾਗਮਾਂ ਤੋਂ ਦੂਰ ਰੱਖਣ ਦੀ ਮੰਗ !    ਪੀਵੀ ਸਿੰਧੂ ਡੈਨਮਾਰਕ ਓਪਨ ’ਚੋਂ ਬਾਹਰ !    ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਦੇਹਾਂਤ !    

ਚਾਰ ਧੀਆਂ ਦੇ ਮਾਪਿਆਂ ਨੂੰ ਵੇਚਣ ਲਈ ਛੇ ਮਹੀਨੇ ਦਾ ਬੱਚਾ ਅਗਵਾ

Posted On July - 11 - 2019

ਲੁਧਿਆਣਾ ਵਿੱਚ ਬੁੱਧਵਾਰ ਨੂੰ ਅਗਵਾਕਾਰਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ
ਲੁਧਿਆਣਾ, 10 ਜੁਲਾਈ
ਚਾਰ ਕੁੜੀਆਂ ਦੇ ਮਾਪਿਆਂ ਨੂੰ ਛੇ ਮਹੀਨੇ ਦਾ ਮੁੰਡਾ ਵੇਚਣ ਲਈ ਇੱਕ ਵਿਅਕਤੀ ਨੇ ਭਾਈ ਵਾਲਾ ਚੌਕ ਨੇੜੇ ਫੁੱਟਪਾਥ ’ਤੇ ਝੁੱਗੀ ਬਣਾ ਕੇ ਰਹਿਣ ਵਾਲੇ ਪਰਿਵਾਰ ਦਾ ਛੇ ਮਹੀਨੇ ਦਾ ਬੱਚਾ ਅਗਵਾ ਕਰ ਲਿਆ। ਬੱਚਾ ਅਗਵਾ ਕਰਨ ਵਾਲੇ ਮੁਲਜ਼ਮ ਉਸ ਨੂੰ ਸਿੱਧਾ ਆਪਣੇ ਰਿਸ਼ਤੇਦਾਰਾਂ ਦੇ ਘਰ ਲੈ ਗਏ, ਜਿਨ੍ਹਾਂ ਨੂੰ ਉਨ੍ਹਾਂ ਨੇ ਬੱਚਾ ਵੇਚਣਾ ਸੀ, ਹਾਲੇ ਇਸ ਮਾਮਲੇ ਵਿੱਚ ਪੈਸਿਆਂ ਦੀ ਡੀਲ ਹੋਈ ਨਹੀਂ ਸੀ, ਪਰ ਬੱਚੇ ਨੂੰ ਦੇਖ ਇੱਕ ਔਰਤ ਨੇ ਰੋਲਾ ਪਾ ਦਿੱਤੀ।ਪੁਲੀਸ ਨੇ ਜਾਂਚ ਦੌਰਾਨ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਛੇ ਮਹੀਨੇ ਦੇ ਬੱਚੇ ਨੂੰ ਬਰਾਮਦ ਕਰ ਕੇ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ।
ਪੁਲੀਸ ਨੇ ਇਸ ਮਾਮਲੇ ਵਿੱਚ ਰਾਜਸਥਾਨ ਵਾਸੀ ਪੇਮਲ ਉਰਫ਼ ਵਿਮਲ ਦੀ ਸ਼ਿਕਾਇਤ ’ਤੇ ਕਿਸ਼ੋਰ ਨਗਰ ਵਾਸੀ ਮਾਨੂ ਮਸੀਹ ਤੇ ਮੋਗਾ ਵਾਸੀ ਪੱਪੂ ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਲਿਆ ਹੈ। ਏਡੀਸੀਪੀ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ ਕਿ ਪੇਮਲ ਝੁੱਗੀਆਂ ਦੇ ਨੇੜੇ ਫੁੱਟਪਾਥ ਨੇੜੇ ਹੀ ਰਹਿੰਦੀ ਹੈ। ਉਸ ਦਾ ਛੇ ਮਹੀਨੇ ਦਾ ਪੁੱਤਰ ਵੀ ਉਥੇ ਹੀ ਰਹਿੰਦਾ ਸੀ। ਮਾਨੂ ਮਸੀਹ ਸਵੇਰੇ ਪੰਜ ਵਜੇ ਪੇਮਲ ਦੇ ਪੁੱਤਰ ਨੂੰ ਫੁੱਟਪਾਥ ਤੋਂ ਚੁੱਕ ਕੇ ਲੈ ਗਿਆ, ਕੁੱਝ ਸਮੇਂ ਬਾਅਦ ਉਸ ਦੀ ਨੀਂਦ ਖੁੱਲ੍ਹੀ ਤੇ ਪੁੱਤਰ ਨੂੰ ਗਾਇਬ ਦੇਖ ਉਸ ਨੇ ਰੋਲਾ ਪਾਇਆ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲਦੇ ਸਾਰ ਪੁਲੀਸ ਨੇ ਸੇਫ਼ ਸਿਟੀ ਪ੍ਰਾਜੈਕਟ ਤਹਿਤ ਲੱਗੇ ਕੈਮਰੇ ਚਾਲੂ ਕੀਤੇ, ਜਿੱਥੋਂ ਪਤਾ ਲੱਗਿਆ ਕਿ ਮਾਨੂ ਮਸੀਹ ਨੇ ਬੱਚੇ ਨੂੰ ਚੁੱਕਿਆ ਹੈ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਮੁਲਜ਼ਮ ਦੀ ਪਛਾਣ ਕੀਤੀ ਤੇ ਜਿੱਥੇ ਉਹ ਬੱਚੇ ਨੂੰ ਲੈ ਕੇ ਗਿਆ ਸੀ, ਉਥੇ ਛਾਪਾ ਮਾਰਿਆ। ਪੁਲੀਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਨੂੰ ਕਾਬੂ ਕੀਤਾ ਤਾਂ ਪਹਿਲਾਂ ਉਹ ਮੁਕਰ ਗਿਆ ਕਿ ਬੱਚਾ ਉਸ ਨੇ ਨਹੀਂ ਚੁੱਕਿਆ, ਜਦੋਂ ਪੁਲੀਸ ਨੇ ਸਖ਼ਤੀ ਵਰਤੀ ਤਾਂ ਸਾਰੀ ਕਹਾਣੀ ਬਿਆਨ ਕੀਤੀ। ਉਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕੀਤਾ ਤੇ ਬੱਚੇ ਨੂੰ ਬਰਾਮਦ ਕੀਤਾ। ਪੁਲੀਸ ਨੇ ਦੱਸਿਆ ਪੱਪੂ ਪ੍ਰਧਾਨ ਦੇ ਘਰ ਚਾਰ ਧੀਆਂ ਹਨ, ਜਿਸ ਨੇ ਮੁੰਡੇ ਦੀ ਚਾਅ ਵਿੱਚ ਮਾਨੂ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਮੁੰਡਾ ਦਿਵਾਉਣ ਦਾ ਵਾਅਦਾ ਕੀਤਾ। ਉਹ ਦੋ ਮਹੀਨੇ ਤੋਂ ਲਗਾਤਾਰ ਪਲਾਨਿੰਗ ਕਰ ਰਿਹਾ ਸੀ। ਜਿਸ ਨੇ ਮੌਕਾ ਮਿਲਦੇ ਹੀ ਬੱਚੇ ਨੂੰ ਅਗਵਾ ਕਰ ਲਿਆ ਤੇ ਪੱਪੂ ਕੋਲ ਲੈ ਗਿਆ। ਮਾਨੂ ਨੇ ਪੱਪੂ ਨੂੰ ਕਿਹਾ ਸੀ ਕਿ ਉਹ ਦੋ ਤਿੰਨ ਦਿਨ ਬੱਚਾ ਆਪਣੇ ਕੋਲ ਰੱਖੇ, ਫਿਰ ਪੈਸੇ ਦੀ ਗੱਲ ਕਰੇਗਾ। ਉਸ ਤੋਂ ਪਹਿਲਾਂ ਹੀ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।


Comments Off on ਚਾਰ ਧੀਆਂ ਦੇ ਮਾਪਿਆਂ ਨੂੰ ਵੇਚਣ ਲਈ ਛੇ ਮਹੀਨੇ ਦਾ ਬੱਚਾ ਅਗਵਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.