ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਗੜ੍ਹੇ ਕਿਉਂ ਪੈਂਦੇ ਹਨ?

Posted On July - 27 - 2019

ਕਰਨੈਲ ਸਿੰਘ ਰਾਮਗੜ੍ਹ
ਬੱਚਿਓ! ਖ਼ਾਸ ਕਰਕੇ ਗਰਮੀਆਂ ਦੇ ਮੌਸਮ ਵਿਚ ਦੁਪਹਿਰ ਤੋਂ ਬਾਅਦ ਗੜ੍ਹੇ/ਔਲੇ ਪੈਂਦੇ ਹਨ। ਮੀਂਹ ਪੈਣ ਸਮੇਂ ਪਾਣੀ ਦੀਆਂ ਬੂੰਦਾਂ ਬੱਦਲਾਂ ਤੋਂ ਧਰਤੀ ’ਤੇ ਡਿੱਗਦੀਆਂ ਹਨ। ਕਦੇ ਕਦੇ ਇਨ੍ਹਾਂ ਪਾਣੀ ਦੀਆਂ ਬੂੰਦਾਂ ਨੂੰ ਠੰਢੇ ਖੇਤਰਾਂ ਵਿਚੋਂ ਲੰਘਣਾ ਪੈਂਦਾ ਹੈ। ਘੱਟ ਤਾਪਮਾਨ ’ਤੇ ਪਾਣੀ ਦੀਆਂ ਬੂੰਦਾਂ ਜੰਮ ਕੇ ਬਰਫ਼ ਜਾਂ ਹਿਮ ਕਣਾਂ ਵਿਚ ਬਦਲ ਜਾਂਦੀਆਂ ਹਨ। ਕਦੇ ਕਦੇ ਅਜਿਹਾ ਵਾਪਰਦਾ ਹੈ ਕਿ ਇਨ੍ਹਾਂ ਹਿਮ ਕਣਾਂ ਨੂੰ ਤੇਜ਼ੀ ਨਾਲ ਉੱਪਰ ਉੱਠਦੀ ਹੋਈ ਹਵਾ ਦੀ ਧਾਰਾ ਉੱਪਰ ਵੱਲ ਉਠਾ ਕੇ ਲੈ ਜਾਂਦੀ ਹੈ ਜਿੱਥੇ ਪਹਿਲਾਂ ਹੀ ਪਾਣੀ ਦੀਆਂ ਬੂੰਦਾਂ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਇਹ ਫਿਰ ਹੇਠਾਂ ਡਿੱਗਦੀਆਂ ਹਨ ਤਾਂ ਹਵਾ ਦੇ ਠੰਢੇ ਖੇਤਰ ਵਿਚੋਂ ਗੁਜ਼ਰਨ ਸਮੇਂ ਜੰਮ ਜਾਂਦੀਆਂ ਹਨ ਅਤੇ ਗੜ੍ਹੇ/ਔਲੇ ਦੇ ਰੂਪ ਵਿਚ ਧਰਤੀ ’ਤੇ ਡਿੱਗਦੀਆਂ ਹਨ।
ਸੰਪਰਕ : 79864-99563


Comments Off on ਗੜ੍ਹੇ ਕਿਉਂ ਪੈਂਦੇ ਹਨ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.