ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਗੋਲਾ ਸੁੱਟਣ ’ਚ ਵਿਸ਼ਵ ਰਿਕਾਰਡ ਬਣਾਉਣ ਵਾਲਾ ਅਮਨਦੀਪ ਸਿੰਘ

Posted On July - 6 - 2019

ਰਾਜੇਸ਼ ਰਿਖੀ ਪੰਜਗਰਾਈਆਂ
ਦੇਸ਼ ਲਈ ਕੁਝ ਕਰਨ ਵਾਲਿਆਂ ਮਿਹਨਤ ਤੋਂ ਮੂੰਹ ਨਹੀਂ ਮੋੜਦੇ। ਅਜਿਹੇ ਦੀ ਜਜ਼ਬੇ ਦੀ ਮਿਸਾਲ ਹੈ ਗੁਰਸਿੱਖ ਨੌਜਵਾਨ ਅਮਨਦੀਪ ਸਿੰਘ ਧਾਲੀਵਾਲ। ਉਸ ਨੇ ਸਖ਼ਤ ਮਿਹਨਤ ਅਤੇ ਦੇਸ਼ ਲਈ ਕੁਝ ਕਰਨ ਦਾ ਸੁਫ਼ਨਾ ਪਾਲ ਰੱਖਿਆ ਹੈ। ਨੌਜਵਾਨ ਅਮਨਦੀਪ ਸਿੰਘ ਧਾਲੀਵਾਲ ਸੰਗਰੂਰ ਦੀ ਮਾਲੇਰਕੋਟਲਾ ਤਹਿਸੀਲ ਦੇ ਪਿੰਡ ਚੱਕ ਸੇਖਪੁਰਾ ਦਾ ਵਾਸੀ ਹੈ। ਅਮਨਦੀਪ ਆਪਣੇ ਕੋਚ ਹਰਮਹਿੰਦਰ ਸਿੰਘ ਘੁੰਮਣ ਦੀ ਰਹਿਮਾਈ ਹੇਠ 2015 ਤੋਂ ਐਥਲੈਟਿਕਸ ਅਧੀਨ ਸ਼ਾਟ-ਪੁੱਟ ਦੀ ਤਿਆਰੀ ਲਈ ਸਖ਼ਤ ਮਿਹਨਤ ਕਰ ਰਿਹਾ ਹੈ।
16 ਮਈ 2002 ਨੂੰ ਪਿਤਾ ਹਾਕਮ ਸਿੰਘ ਧਾਲੀਵਾਲ ਦੇ ਘਰ ਚੱਕ ਸੇਖਪੂਰਾ ਵਿਚ ਪੈਦਾ ਹੋਇਆ ਅਮਨਦੀਪ ਡੀਏਵੀ ਸਕੂਲ ਮਾਲੇਰਕੋਟਲਾ ਵਿਚ 12ਵੀਂ ਕਲਾਸ ਵਿੱਚ ਪੜ੍ਹਦਾ ਹੈ। ਉਸ ਨੇ ਆਪਣੀ ਪੜ੍ਹਾਈ ਅਤੇ ਖੇਡ ਦੀ ਪ੍ਰੈਕਟਿਸ ਲਈ ਆਪਣੀ ਰਿਹਾਇਸ਼ ਮਲੇਰਕੋਟਲਾ ਕੀਤੀ ਹੋਈ ਹੈ। ਉਹ ਓਲੰਪਿਕ ਅਥਲੀਟ ਬਣਨ ਲਈ ਤਤਪਰ ਹੈ। ਉਸ ਦੀਆਂ ਖੇਡ ਪ੍ਰਾਪਤੀਆਂ ਦੀ ਗੱਲ ਕਰੀਏ, ਤਾਂ ਛੋਟੀ ਉਮਰੇ ਵੱਡੀਆਂ ਹਨ। ਉਸ ਨੇ ਰਾਏਪੁਰ ਵਿਚ ਹੋਈ ਕੌਮੀ ਯੂਥ ਚੈਂਪੀਅਨਸ਼ਿਪ 2019 ਦੌਰਾਨ 19.85 ਮੀਟਰ ਥਰੋਅ ਕਰ ਕੇ ਵਿਸ਼ਵ ਦਰਜਾਬੰਦੀ ਵਿੱਚ ਪਹਿਲਾ ਸਥਾਨ ’ਤੇ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਨੌਜਵਾਨ ਦੀ ਸਖ਼ਤ ਮਿਹਨਤ ਸਦਕਾ ਮਾਰਚ 2019 ਵਿੱਚ ਹਾਂਗਕਾਂਗ ’ਚ ਹੋਈ ਏਸ਼ੀਅਨ ਯੂਥ ਅਥਲੈਟਿਕਸ ਚੈਂਪੀਅਨਸ਼ਿਪ ਅੰਡਰ-18 ਵਿੱਚੋਂ 19.08 ਮੀਟਰ ਥਰੋਅ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਪੰਜਾਬ ਦਾ ਇਹ ਨੌਜਵਾਨ ਅਜੇ 12ਵੀਂ ਜਮਾਤ ਦਾ ਵਿਦਿਆਰਥੀ ਹੈ, ਛੋਟੀ ਉਮਰ ਦੀਆਂ ਇਹ ਪ੍ਰਾਪਤੀਆਂ ਹੀ ਸਪੱਸ਼ਟ ਕਰਦੀਆਂ ਹਨ, ਕਿ ਜੇ ਸਰਕਾਰ ਇਸ ਨੌਜਵਾਨ ਦੀ ਬਾਂਹ ਫੜੇ, ਤਾਂ ਓਲੰਪਿਕ ਤੱਕ ਦਾ ਮੈਡਲ ਪੰਜਾਬ ਦੀ ਝੋਲੀ ਪਾ ਸਕਦਾ ਹੈ।
ਅਮਨਦੀਪ ਸਿੰਘ ਧਾਲੀਵਾਲ ਨੇ ਇਸ ਸਾਲ ਖੇਲੋ ਇੰਡੀਆ ਵਿੱਚੋਂ ਸੋਨ ਤਗਮਾ ਹਾਸਲ ਕੀਤਾ ਸੀ। ਦਿੱਲੀ ਵਿੱਚ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਅਤੇ ਜੂਨੀਅਰ ਨੈਸ਼ਨਲ ਖੇਡਾਂ ਵਿੱਚੋਂ ਤਾਂਬੇ ਦਾ ਤਗਮਾ ਜਿੱਤਿਆ ਸੀ। ਉਹ ਹਮੇਸ਼ਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਕੋਚ ਹਰਮਹਿੰਦਰ ਸਿੰਘ ਘੁੰਮਣ ਅਨੁਸਾਰ ਅਮਨਦੀਪ ਹਮੇਸ਼ਾ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਤੋਂ ਟਾਲਾ ਨਹੀਂ ਵੱਟਦਾ।
ਸੰਪਰਕ: 93565-52000


Comments Off on ਗੋਲਾ ਸੁੱਟਣ ’ਚ ਵਿਸ਼ਵ ਰਿਕਾਰਡ ਬਣਾਉਣ ਵਾਲਾ ਅਮਨਦੀਪ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.