ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਗੈਰ-ਪ੍ਰਭਾਵਸ਼ਾਲੀ ਪੈਰਿਸ ਜਲਵਾਯੂ ਸਮਝੌਤਾ ਪੂਰਦਾ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਦਾ ਪੱਖ: ਟਰੰਪ

Posted On July - 10 - 2019

ਡੋਨਲਡ ਟਰੰਪ

ਵਾਸ਼ਿੰਗਟਨ, 9 ਜੁਲਾਈ
ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਤੋਂ ਪਹਿਲੇ ਓਬਾਮਾ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਹੈ ਕਿ ਓਬਾਮਾ ਪ੍ਰਸ਼ਾਸਨ ਨੇ ਗੈਰਪ੍ਰਭਾਵਸ਼ਾਲੀ ਆਲਮੀ ਜਲਵਾਯੂ ਸਮਝੌਤਾ ਕਰਕੇ ਅਮਰੀਕਾ ਦੀ ਊਰਜਾ ਵਿਰੁੱਧ ਬੇਰਹਿਮ ਜੰਗ ਛੇੜ ਦਿੱਤੀ ਅਤੇ ਇਸ ਸਮਝੌਤੇ ਨਾਲ ਜਲਵਾਯੂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲੇ ਦੇਸ਼ਾਂ ਨੂੰ ਆਪਣੇ ਪ੍ਰਾਜੈਕਟਾਂ ਨੂੰ ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਗਈ ਹੈ। ਟਰੰਪ ਦਾ ਇਹ ਬਿਆਨ ਵਾਤਾਵਰਣ ਰੱਖਿਆ ਏਜੰਸੀ ਦੇ ਪ੍ਰਬੰਧਕ ਐਂਡਰਿਊ ਵੀਲ੍ਹਰ ਦੇ ਬਿਆਨ ਕਿ ਪੈਰਿਸ ਜਲਵਾਯੂ ਸਮਝੌਤਾ ਅਮਰੀਕਾ ਪ੍ਰਤੀ ਪੱਖਪਾਤੀ ਹੈ ਅਤੇ ਚੀਨ ਤੇ ਭਾਰਤ ਵਰਗੇ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਦੇ ਹਿਤਾਂ ਦੀ ਪੈਰਵੀ ਕਰਦਾ ਹੈ ਤੋਂ ਬਾਅਦ ਆਇਆ ਹੈ।
ਵਾਤਵਰਣ ਸਬੰਧੀ ਅਮਰੀਕਾ ਦੀ ਅਗਵਾਈ ਬਾਰੇ ਵਾਈਟ ਹਾਊਸ ਵਿੱਚ ਹੋਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਟਰੰਪ ਨੇ ਕਿਹਾ ਕਿ ਵਰ੍ਹਿਆਂ ਤੋਂ ਅਮਰੀਕਨਾਂ ਨੂੰ ਰਾਜਸੀ ਆਗੂ ਦੱਸਦੇ ਆਏ ਹਨ ਮਜ਼ਬੂਤ ਆਰਥਿਕਤਾ ਅਤੇ ਜ਼ਬਰਦਸਤ ਊਰਜਾ ਖੇਤਰ ਦਾ ਸਿਹਤਮੰਦ ਵਾਤਾਵਰਣ ਨਾਲ ਕੋਈ ਸਬੰਧ ਨਹੀਂ ਹੈ ਜਾਂ ਇਹ ਇੱਕ ਦੂਜੇ ਦੇ ਪੂਰਕ ਨਹੀਂ ਹਨ। ਪਰ ਇਹ ਗਲਤ ਹੈ, ਇਸ ਲਈ ਅਸੀਂ ਇਸ ਦੇ ਉਲਟ ਮੁਹੱਈਆ ਕਰਵਾ ਰਹੇ ਹਾਂ। ਰਾਸ਼ਟਰਪਤੀ ਨੇ ਕਿਹਾ ਕਿ ਸਿਹਤਮੰਦ ਵਾਤਾਵਰਣ ਲਈ ਮਜ਼ਬੂਤ ਆਰਥਿਕਤਾ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਉੱਤੇ ਅਮਰੀਕੀ ਊਰਜਾ ਸੈਕਟਰ ਬਾਰੇ ਬੇਰਹਿਮ ਜੰਗ ਛੇੜਨ ਦਾ ਵੀ ਦੋਸ਼ ਲਾਇਆ ਹੈ। ਉਨ੍ਹਾਂ ਪੈਰਿਸ ਸਮਝੌਤੇ ਬਾਰੇ ਕਿਹਾ ਕਿ ਉਹ ਸਾਡੇ ਵਰਕਰਾਂ, ਉਤਪਾਦਕਾਂ ਅਤੇ ਕਾਰੋਬਾਰੀਆਂ ਨੂੰ ਸਜ਼ਾ ਦੇਣੀ ਚਾਹੁੰਦੇ ਹਨ ਪਰ ਆਪਣਾ ਉਤਪਾਦਨ ਜਾਰੀ ਰੱਖ ਰਹੇ ਹਨ।
-ਪੀਟੀਆਈ

ਭਾਰਤੀ ਪਾਬੰਦੀਆਂ ਬਹੁਤੀ ਦੇਰ ਸਹਿਣ ਨਹੀਂ ਹੋਣਗੀਆਂ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਵੱਲੋਂ ਅਮਰੀਕੀ ਵਸਤਾਂ ਉੱਤੇ ਲਾਈਆਂ ਪਾਬੰਦੀਆਂ ਨੂੰ ਅਮਰੀਕਾ ਬਹੁਤੀ ਦੇਰ ਸਹਿਣ ਨਹੀਂ ਕਰੇਗਾ।ਇਸ ਮੁੱਦੇ ਉੱਤੇ ਅਮਰੀਕਾ ਦੇ ਵਣਜ ਸਕੱਤਰ ਵਿਲਬੁਰ ਰੋਸ ਅਤੇ ਊਰਜਾ ਸਕੱਤਰ ਰਿਕ ਪੇਰੀ ਇਸ ਹਫ਼ਤੇ ਹੀ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਹਿਤਾਂ ਸਬੰਧੀ ਇੱਕ ਅਹਿਮ ਕਾਨਫਰੰਸ ਨੂੰ ਸੰਬੋਧਨ ਕਰਨਗੇ। ਟਰੰਪ ਉਹ ਭਾਰਤ ਨੂੰ ‘ਟੈਕਸ ਬਾਦਸ਼ਾਹ’ ਵੀ ਕਹਿ ਚੁੱਕੇ ਹਨ। ਭਾਰਤ ਨੇ ਅਮਰੀਕੀ ਬਦਾਮਾਂ, ਅਖਰੋਟਾਂ, ਦਾਲਾਂ ਸਣੇ 28 ਵਸਤਾਂ ਉੱਤੇ ਟੈਕਸ ਹੋਰ ਵਧਾ ਦਿੱਤਾ ਹੈ।
-ਪੀਟੀਆਈ

‘ਟਰੈਜ਼ਾ ਮੇਅ ਦਾ ਅਹੁਦਾ ਛੱਡਣਾ ਚੰਗੀ ਖ਼ਬਰ’

ਲੰਡਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਅਤੇ ਬਰਤਾਨੀਆ ਦੇ ਅਮਰੀਕਾ ਵਿਚਲੇ ਅੰਬੈਸਡਰ ਨੂੰ ‘ਬੇਵਕੂਫ਼’ ਤੱਕ ਕਹਿ ਕੇ ਆਪਣੇ ਸਭ ਤੋਂ ਪੁਰਾਣੇ ਭਾਈਵਾਲਾਂ ਨਾਲ ਕਲੇਸ਼ ਛੇੜ ਲਿਆ ਹੈ। ਟਵਿੱਟਰ ਉੱਤੇ ਆਪਣੇ ਸਭ ਤੋਂ ਪੁਰਾਣੇ ਭਾਈਵਾਲਾਂ ਬਾਰੇ ਅਣਕਿਅਸੀਆਂ ਟਿਪਣੀਆਂ ਕਰਦਿਆਂ ਉਨ੍ਹਾਂ ਨੇ ਮੇਅ ਵੱਲੋਂ ਅਹੁਦਾ ਛੱਡਣ ਦੀ ਖ਼ਬਰ ਨੂੰ ‘ਸ਼ੁੱਭ ਖ਼ਬਰ’ ਦੱਸਿਆ ਹੈ ਅਤੇ ਇਹ ਵੀ ਇਸ਼ਾਰ ਕਰ ਦਿੱਤਾ ਹੈ ਕਿ ਵਾਈਟ ਹਾਊਸ ਬਰਤਾਨਵੀ ਅੰਬੈਸਡਰ ਨੂੰ ਬਰਦਾਸ਼ਤ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਅੰਬੈਸਡਰ ਨੇ ਅਮਰੀਕੀ ਪ੍ਰਸ਼ਾਸਨ ਨੂੰ ‘ਅਨਾੜੀ’ ਕਹਿ ਦਿੱਤਾ ਸੀ। ਦੂਜੇ ਪਾਸੇ ਅੰਬੈਸਡਰ ਕਿਮ ਡਾਰੋਚ ਨੂੰ ਮੇਅ ਸਰਕਾਰ ਨੇ ਪੂਰੀ ਹਮਾਇਤ ਦੇ ਦਿੱਤੀ ਹੈ, ਇਸ ਤੋਂ ਬਾਅਦ ਟਰੰਪ ਪੂਰੀ ਤਰ੍ਹਾਂ ਭੜਕ ਗਏ ਹਨ। ਇਸ ਤੋਂ ਇਹ ਨਵਾਂ ਵਿਵਾਦ ਉਦੋਂ ਪੈਦਾ ਹੋਇਆ ਹੈ ਜਦੋਂ ਡਾਰੋਚ ਵੱਲੋਂ ਬਰਤਾਨਵੀ ਸਰਕਾਰ ਨੂੰ ਅਮਰੀਕਾ ਬਾਰੇ ਲਿਖੀਆਂ ਟਿੱਪਣੀਆਂ ਇੱਕ ਬਰਤਾਨਵੀ ਅਖ਼ਬਾਰ ਵੱਲੋਂ ਲੀਕ ਕਰ ਦਿੱਤੀਆਂ ਗਈਆਂ। ਇਸ ਦੌਰਾਨ ਮੇਅ ਦੇ ਤਰਜਮਾਨ ਨੇ ਕਿਹਾ ਹੈ ਕਿ ਅਖ਼ਬਾਰ ਨੂੰ ਲੀਕ ਕੀਤਾ ਪੱਤਰ ਸਰਕਾਰ ਦਾ ਪੂਰਾ ਪੱਖ ਨਹੀਂ ਹੈ ਅਤੇ ਇਸ ਤੋਂ ਸਰਕਾਰ ਦੇ ਨਜ਼ਰੀਏ ਦੀ ਮਮੂਲੀ ਝਲਕ ਹੀ ਪੈਂਦੀ ਹੈ।
-ਰਾਇਟਰਜ਼


Comments Off on ਗੈਰ-ਪ੍ਰਭਾਵਸ਼ਾਲੀ ਪੈਰਿਸ ਜਲਵਾਯੂ ਸਮਝੌਤਾ ਪੂਰਦਾ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਦਾ ਪੱਖ: ਟਰੰਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.